ਕਪਿਲ ਸ਼ਰਮਾ ਦੀ ਰਿਸੈਪਸ਼ਨ ‘ਤੇ ਪਹੁੰਚੇ ਬੱਬੂ ਮਾਨ,ਭਗਵੰਤ ਮਾਨ ਅਤੇ ਮਜੀਠੀਆ

ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਕੇ 12 ਦਿਸੰਬਰ ਨੂੰ ਗਿੰਨੀ ਚਤਰਥਾ ਅਤੇ ਕਪਿਲ ਸ਼ਰਮਾ ਇੱਕ ਦੂਜੇ ਦੇ ਹੋ ਗਏ। ਜਿੱਥੇ ਵਿਆਹ ‘ਚ ਖਿੱਚ ਦਾ ਕੇਂਦਰ ਗੁਰਦਾਸ ਮਾਨ ਅਤੇ ਸਰਦੂਲ ਸਿਕੰਦਰ ਵਰਗੇ ਵੱਡੇ ਗਾਇਕ ਬਣੇ ਰਹੇ ਉੱਥੇ ਹੀ ਸਿਆਸੀ ਚੇਹਰਿਆਂ ਸਮੇਤ ਪੰਜਾਬੀ ਅਤੇ ਬਾਲੀਵੁੱਡ ਦੀਆਂ ਦਿੱਗਜ ਹਸਤੀਆਂ ਨੇ ਬੀਤੇ ਦਿਨ 14 ਦਿਸੰਬਰ ਨੂੰ ਕਪਿਲ ਸ਼ਰਮਾ ਦੀ ਵਿਆਹ ਦੀ ਰਿਸ਼ੈਪਸ਼ਨ ਪਾਰਟੀ ‘ਚ ਵੀ ਸ਼ਿਰਕਤ ਕੀਤੀ।

ਸਭ ਤੋਂ ਵੱਧ ਜਿਹੜਾ ਨਾਮੀ ਸਿਤਾਰਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਹ ਹਨ ਦ ਟਰੱਕ ਡਰਾਈਵਰ ਬਣਜਾਰਾ ਬੱਬੂ ਮਾਨ। ਕਪਿਲ ਸ਼ਰਮਾ ਦੀ ਰਿਸ਼ੈਪਸ਼ਨ ਪਾਰਟੀ ‘ਚ ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਨਾਲ ਹੀ ਪਹੁੰਚੇ। ਉਹ ਕਪਿਲ ਦੀ ਪਾਰਟੀ ‘ਚ ਚਾਰ ਚੰਨ ਲਾਉਂਦੇ ਕੁੜਤਾ ਪਜਾਮਾ ਅਤੇ ਉਪਰੋਂ ਲੋਈ ਦੀ ਬੁੱਕਲ ਮਾਰ ਕੇ ਨਜ਼ਰ ਆਏ। ਬੱਬੂ ਮਾਨ ਤੋਂ ਇਲਾਵਾ ਰਿਸ਼ੈਪਸ਼ਨ ਪਾਰਟੀ ‘ਚ ਅਕਾਲੀ ਦਲ ਦੇ ਸਾਬਕਾ ਖਜਾਨਾ ਮੰਤਰੀ ਬਿਕਰਮ ਮਜੀਠੀਆ ਵੀ ਪਹੁੰਚੇ।

ਕਪਿਲ ਦੀ ਪਾਰਟੀ ‘ਚ ਚਾਰ ਚੰਨ ਲਗਾਉਂਦੇ ਸੂਫੀ ਸੰਗੀਤ ਜਗਤ ਦੇ ਬਾਦਸ਼ਾਹ ਸਰਤਾਜ ਵੀ ਨਜ਼ਰ ਆਏ। ਇਸ ਤੋਂ ਇਲਾਵਾ ਫ਼ਿਲਮੀ ਜਗਤ ਦੀਆਂ ਹੋਰ ਵੀ ਕਈ ਨਾਮੀ ਹਸਤੀਆਂ ਨੇ ਕਪਿਲ ਦੀ ਪਾਰਟੀ ਚ ਸ਼ਾਮਿਲ ਹੋ ਉਹਨਾਂ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਅੱਜ ਕਲ ਵਿਆਹ ਦੇ ਸੀਜ਼ਨ ‘ਚ ਮਨੋਰੰਜਨ ਦੀ ਦੁਨੀਆਂ ਆਪਣੇ ਪੂਰੇ ਜੋਬਨ ‘ਤੇ ਹੈ। ਕਿਸੇ ਨਾ ਕਿਸੇ ਨਾਮੀ ਚਿਹਰੇ ਦੇ ਹਰ ਰੋਜ਼ ਵਿਆਹ ਦੀਆਂ ਖਬਰਾਂ ਹੀ ਸੁਰਖੀਆਂ ‘ਚ ਛਾਈਆਂ ਨਜ਼ਰ ਆਉਂਦੀਆਂ ਹਨ। ਤਾਂ ਸਾਡੇ ਕਾਮੇਡੀ ਕਿੰਗ ਕਪਿਲ ਵੀ ਕਿਸ ਤਰਾਂ ਪਿੱਛੇ ਰਹਿੰਦੇ ਆਪ ਵੀ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਆਖਿਰ ਦੂਜਿਆਂ ਨੂੰ ਵਿਆਹ ਦੇ ਲਈ ਟਿੱਚਰਾਂ ਕਰਨ ਵਾਲੇ ਬੱਝ ਗਏ ਹਨ।

Share this...
Share on Facebook
Facebook
error: Content is protected !!