ਸਿੰਘ ਨੇ ਲਗਾਇਆ 500 ਅਤੇ 100 ਰੁਪਏ ਦੇ ਨੋਟਾਂ ਦਾ ਲੰਗਰ

ਬਿਨਾ ਜਾਤ- ਪਾਤ ਤੇ ਧਰਮਾਂ ਦੇ ਵਿਤਕਰੇ ਤੋਂ ਨੋਟਾਂ ਦੇ ਲੰਗਰ ਲਗਾਏ। ਸੇਵਾ ਨੂੰ ਸਿੱਖ ਧਰਮ ਵਿੱਚ ਖ਼ਾਸ ਮਹੱਤਵ ਪ੍ਰਾਪਤ ਹੈ। ਇਸ ਦੀ ਸ਼ੂਰਆਤ ਗੁਰੂ ਨਾਨਕ ਦੇਵ ਤੋਂ ਹੀ ਹੋ ਗਈ ਸੀ, ਜਦੋਂ ਪਿਤਾ ਮਹਿਤਾ ਕਲਿਆਣ ਦਾਸ ਨੇ ਉਨ੍ਹਾਂ ਨੂੰ ਵਪਾਰ ਸ਼ੁਰੂ ਕਰਨ ਲਈ ਵੀਹ ਰੁਪਏ ਦਿੱਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸ ਰੀਤ ਨੂੰ ਹੋਰ ਦ੍ਰਿੜ੍ਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦਿਆਂ-ਪਹੁੰਚਦਿਆਂ ਇਸ ਦਾ ਦਾਇਰਾ ਹੋਰ ਵਸੀਹ ਹੋ ਗਿਆ।

ਭਾਵੇਂ ਕਿ ਗੁਰਬਾਣੀ ਅਨੁਸਾਰ ਕਿਸੇ ਦਿਨ ਮਹੀਨੇ, ਸਾਲ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ, ਮਹੱਤਤਾ ਸਿਰਫ਼ ਮਨੁੱਕੀ ਕਰਮਾਂ ਦੀ ਹੈ ਅਤੇ ਜਦੋਂ ਵੀ ਕੋਈ ਮਨੁੱਖ, ਮਨੁੱਖਤਾ ਦੀ ਭਲਾਈ ਲਈ ਚੰਗਾ ਕੰਮ ਕਰਦਾ ਹੈ, ਉਸ ਲਈ ਉਹ ਸਮਾਂ ਹੀ ਸਭ ਤੋਂ ਸੁਭਾਗਾ ਹੁੰਦਾ ਹੈ। ਗੁਰੂ ਦੀ ਯਾਦ ’ਚ, ਸੱਚੀ-ਸੁੱਚੀ ਕਿਰਤ ਅਤੇ ਸੇਵਾ ਤੋਂ ਵੱਡਾ ਪੁੰਨ-ਦਾਨ ਹੋਰ ਕੋਈ ਨਹੀਂ ਹੈ। ਇਸ ਲਈ ਸੇਵਾ ਦੀ ਸਿੱਖੀ ’ਚ ਸਭ ਤੋਂ ਵੱਡੀ ਮਹਾਨਤਾ ਹੈ। ਸੇਵਾ ਨੁੰ ਹਰ ਧਰਮ ਨੇ ਕਿਸੇ ਨ ਕਿਸੇ ਰੂਪ ਵਿੱਚ ਅਪਨਾਇਆ ਤੇ ਪ੍ਰਚਾਰਿਆ ਹੈ। ਆਮ ਤੌਰ ਤੇ ਕਿਸੇ ਇੱਕ ਜਾਂ ਬਹੁਤੇ ਲੋਕਾਂ ਦੀ ਭਲਾਈ ਦੇ ਕਰਮ ਨੂੰ ਸੇਵਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਬਿਨਾ ਗੁਰ ਗਿਆਨ ਦੇ ਕੀਤੀ ਸੇਵਾ ਅਹੰਕਾਰ ਦਾ ਕਾਰਨ ਬਣ ਜਾਂਦੀ ਹੈ। ਸੇਵਾ ਨੂੰ ਕਿਸੇ ਦੂਸਰੇ ਦੀ ਭਲਾਈ ਜਾਂ ਖੁਸ਼ੀ ਸਮਝ ਕੇ ਕਰਨ ਨਾਲ ਮਨ ਵਿੱਚ ਹੰਕਾਰ ਪੈਦਾ ਹੋ ਜਾਣਾ ਸੁਭਾਵਕ ਹੀ ਹੈ ਪਰ ਸੇਵਾ ਨੂੰ ਗੁਰਮਤਿ ਅਨੁਸਾਰ ਆਪਣੇ (ਮਨ ਵਿਚੋਂ ਹੰਕਾਰ ਨੂੰ ਤਿਆਗਣ) ਲਈ ਸਮਝ ਕੇ ਕਰਨਾ ਅਸਲ ਵਿੱਚ ਆਪਣੀ ਸੇਵਾ ਆਪ ਹੀ ਕਰਨਾ ਹੈ।

ਬਾਣੀ ਤੇ ਬਾਣਾ, ਸੇਵਾ ਤੇ ਸਿਮਰਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਿੱਖੀ ਦੇ ਬੁਨਿਆਦੀ ਸਿਧਾਂਤ ਹਨ ਅਤੇ ਇਨਾਂ ਦੀ ਪਾਲਣਾ ਕਰਨ ਵਾਲਾ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕਦਾਰ ਹੈ, ਪ੍ਰੰਤੂ ਅੱਜ ਇਨਾਂ ਸਾਰੇ ਸਿਧਾਤਾਂ ਦੀ ਅਣਦੇਖੀ ਵੱਧ ਗਈ ਹੈ ਅਤੇ ਇਸ ਦੀ ਥਾਂ ਸਿਰਫ ਤੇ ਸਿਰਫ ਅਡੰਬਰਵਾਦ ਨੇ ਲੈ ਲਈ ਹੈ, ਜਿਸ ਦਾ ਸਿੱਖੀ ’ਚ ਕੋਈ ਥਾਂ ਨਹੀਂ, ਇਸੇ ਕਾਰਣ ਸਿੱਖੀ ’ਚ ਨਿਘਾਰ ਦਾ ਰੌਲਾ ਵੱਧਦਾ ਜਾ ਰਿਹਾ ਹੈ। ਗੁਰਮਤਿ ’ਚ ਸੇਵਾ ਦੀ ਵਿਸ਼ੇਸ਼ ਮਹੱਤਤਾ ਹੈ। ਸੇਵਾ ਤਨ, ਮਨ ਤੇ ਧਨ ਨਾਲ ਕੀਤੀ ਜਾ ਸਕਦੀ ਹੈ। ਸੇਵਾ ਦਾ ਮੁੱਖ ਮੰਤਵ ਹੳੂਮੈ ਨੂੰ ਮਾਰਨਾ ਹੈ। ਸੰਗਤਾਂ ਦੇ ਜੂਠੇ ਭਾਂਡੇ ਸਾਫ ਕਰਨੇ, ਬੇਸਹਾਰਾ ਰੋਗੀਆਂ ਦੀ ਸਹਾਇਤਾ ਕਰਨੀ, ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇਣਾ, ਕਿਸੇ ਲਾਚਾਰ ਨੂੰ ਸਹਾਰਾ ਦੇਣਾ ਆਦਿ ਹੀ ਸੱਚੀ ਸੇਵਾ ਹੈ।

Share this...
Share on Facebook
Facebook
error: Content is protected !!