ਬਾਬੇ ਨਾਨਕ ਦੀ ਹੱਟੀ ਤੋਂ ਗਰੀਬਾਂ ਨੂੰ ਹਰ ਚੀਜ਼ ਮਿਲੇਗੀ ਸਿਰਫ 13 ਰੁਪਏ ਦੀ

ਜਲੰਧਰ ਵਿੱਚ ਇੱਕ ਵੱਖਰਾ ਉਪਰਾਲਾ ਹੋਇਆ ਹੈ, ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਇੱਕ ਹੱਟੀ ਖੋਲ੍ਹੀ ਗਈ ਹੈ। ਜਿੱਥੇ ਕੋਈ ਵੀ ਸਮਾਨ 13 ਰੁਪਏ ਦੇ ਕੇ ਲਇਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ‘ਤੇਰਾ ਤੇਰਾ’ ਸੰਸਥਾ ਵਲੋਂ ਸਬੰਧੀ ‘ਚ ‘ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ’ ਵੱਲੋਂ ਇਕ ਕੀਤੇ ਗਏ ਵਿਸ਼ੇਸ਼ ਉਪਰਾਲੇ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਹੱਟੀ ਦੀ ਸ਼ੁਰੂਆਤ ਹਰਬੰਸ ਨਗਰ ਰੋਡ ‘ਤੇ ਕੀਤੀ ਗਈ ਹੈ।

ਇਸ ਹੱਟੀ ‘ਚ 13 ਰੁਪਏ ਦੇ ਕੇ ਕੋਈ ਵੀ ਸਾਮਾਨ ਕੋਈ ਵੀ ਲੋੜਵੰਦ ਵਿਅਕਤੀ ਲੈ ਸਕਦਾ ਹੈ। ਇਸ ਵੰਡੇ ਜਾ ਰਹੇ ਸਾਮਾਨ ‘ਚ ਕੱਪੜੇ, ਭਾਂਡੇ, ਬੂਟ ਤੇ ਹਰ ਘਰੇਲੂ ਸਮਾਨ ਦੀਆਂ ਵਸਤੂਆਂ ਆਦਿ ਰੱਖੀਆਂ ਗਈਆਂ ਹਨ। ਇਸ ਹੱਟੀ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਅਰਦਾਸ ਉਪਰੰਤ ‘ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ’ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਹੈ। ਇਸ ਮੌਕੇ ਸੁਸਾਇਟੀ ਵੱਲੋਂ ਜਲੰਧਰ ਵਾਸੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਸ ਘਰ ‘ਚ ਕੋਈ ਵੀ ਫਾਲਤੂ ਸਾਮਾਨ ਪਿਆ ਹੈ, ਉਹ ਸੁਸਾਇਟੀ ਨਾਲ ਸੰਪਰਕ ਕਰਕੇ ਜਾਂ ਹਰਬੰਸ ਨਗਰ ਰੋਡ ਸਾਹਮਣੇ ਪਰਸ਼ੂਰਾਮ ਭਵਨ, ਜਲੰਧਰ ਪਹੁੰਚਾ ਸਕਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੁਨੀਆਂ ‘ਚ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ।ਗੁਰੂ ਸਾਹਿਬ ਆਪਣੇ ਇਸ ਉਦੇਸ਼ ਨੂੰ ਦੇਸ਼-ਵਿਦੇਸ਼ ਦਾ ਦੌਰਾ ਕਰ ਕੇ ਹੀ ਪੂਰਾ ਕਰ ਸਕਦੇ ਸੀ। ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਗੁਰੂ ਜੀ ਨੇ ਚਾਰੋਂ ਦਿਸ਼ਾਵਾਂ ਦੀ ਲੰਬੀ ਯਾਤਰਾ ਕੀਤੀ,ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਇਸ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਸੱਚ ਦੇ ਰਸਤੇ ‘ਤੇ ਚੱਲਣ ਲਈ ਕਿਹਾ।ਪੁਰਾਤਨ ਉਸ ਸਮੇਂ ‘ਚ ਨਵਾਬ ਦੌਲਤ ਖਾਨ ਦਾ ਆਪਣਾ ਮੋਦੀਖਾਨਾ ਸੀ। ਗੁਰੂ ਨਾਨਕ ਦੇਵ ਜੀ ਨੇ ਕਾਰਜ ਕਰਦਿਆਂ ਤੇਰਾ-ਤੇਰਾ ਦਾ ਉਚਾਰਨ ਕਰਦੇ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।

Share this...
Share on Facebook
Facebook
error: Content is protected !!