ਜਾਣੋਂ ਅਸਲੀ ਸੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀ ਸੱਚਮੁੱਚ NASA ਨੇ ਕੀਤਾ ਹੋਇਆ

ਤੁਸੀ ਵੀ ਇਹ ਗੱਲ ਕੲੀ ਸਿੱਖ ਪ੍ਰਚਾਰਕਾਂ ਕੋਲੋ ਜਾਂ ਬਹੁਤ ਲੋਕਾਂ ਕੋਲੋਂ ਸੁਣੀ ਹੋਵੇਗੀ ਕਿ ਆਪਣੀ ਸਭ ਤੋਂ ੳੁਪਰਲੀ ਬਿਲਡਿੰਗ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ Library of Congress ਵਿੱਚ ਦੁਨੀਆ ਦੀ ਸਭ ਤੋਂ ਵੱਡੀ ਲਾੲੀਬ੍ਰੇਰੀ ਅਤੇ ਪੁਲਾੜ ਨਾਲ ਸਬੰਧਿਤ ਦੁਨੀਆ ਦੀ ਵੱਡੀ ੲੇਜੰਸੀ ਨਾਸਾ ਨੇ ਕੀਤਾ ਹੋਇਆ ਹੈ। ਇਸੇ ਤੱਥ ਨਾਲ ਸਬੰਧਤ ਕੁਝ ਗੱਲਾਂ ਇਸ ਵਿੱਚ ਦੱਸੀਆਂ ਗਈਆਂ ਹਨ। ਇਸ ਗੱਲ ਨੂੰ ਵਧਾ ਚੜ੍ਹਾ ਕੇ ਅਕਸਰ ਹੀ ਸਟੇਜ਼ਾਂ ਤੇ ਕੲੀ ਢਾਡੀ ਕਵੀਸ਼ਰ ਆਖਦੇ ਹਨ।

ਪਰ ਹਾਲ ਹੀ ਵਿੱਚ ਟੀਵੀ ਪ੍ਰੋਗਰਾਮ ਵਿੱਚ ਇਸ ਗੱਲ ਦਾ ਸਾਰਾ ਸੱਚ ਸੰਗਤ ਸਾਹਮਣੇ ਡਾ. ਅਮਰਜੀਤ ਸਿੰਘ ਵਸ਼ਿੰਗਟਨ ਵਾਲਿਆਂ ਨੇ ਪੇਸ਼ ਕੀਤਾ ਹੈ। No, Guru Granth Sahib is not kept in Nasa library. ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ ਛਪੀਆਂ ਖਬਰਾਂ ਕਿ ਸਪੇਸ ਸੈਂਟਰ ‘ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਨਿਸਟ੍ਰੇਸ਼ਨ’ ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਰੱਦ ਕੀਤਾ ਹੈ। ਇਨ੍ਹਾਂ ਦੇ ਪਿਛੋਕੜ ਉਤੇ ਜਾਇਆ ਜਾਵੇ ਤਾਂ ਪਤਾ ਲਗਦਾ ਹੈ ਕਿ ਅਜਿਹਾ ਪੁਲਾੜ ਵਿਗਿਆਨੀ ਸ੍ਰੀਮਤੀ ਕਲਪਨਾ ਚਾਵਲਾ ਦੇ ਪਿਤਾ ਸ੍ਰੀ ਬੀ. ਐਲ. ਚਾਵਲਾ ਨੇ ਦੱਸਿਆ ਸੀ, ਜਦ ਕਿ ਇਸ ਵਿਚ ਵੀ ਸਚਾਈ ਨਹੀਂ ਜਾਪਦੀ ਕਿ ਉਸਨੇ ਅਜਿਹਾ ਬਿਆਨ ਦਿੱਤਾ ਹੋਵੇ।

ਸਿੱਖਾਂ ਨੂੰ ਨਾਸਾ ਦੀ ਸਟੈਂਪ ਦੀ ਲੋੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਲਈ ਨਹੀਂ। ਲੋਕਾਂ ਵਲੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਉੜਾਈਆਂ ਜਾਂਦੀਆਂ ਰਹੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਅਮਰੀਕਾ ਦੇ ਰਾਸ਼ਟਰਪਤੀ ਬੈਰਾਕ ਓਬਾਮਾ ਦੇ ਦਫਤਰ ਵਿੱਚ ਲੱਗੀ ਹੈ, ਜੋ ਕਿ ਕੀਤੀ ਹੋਈ ਸੀ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਹੋਰ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਸ ਨਾਲ ਸਿੱਖਾਂ ਦਾ ਆਪਣਾ ਮਜ਼ਾਕ ਉੱਡਦਾ ਹੈ, ਅਤੇ ਕਈ ਲਾਈ ਲੱਗ ਕਥਾਵਾਚਕ ਵੀ ਇਸ ਦੇ ਜ਼ਿੰਮੇਵਾਰ ਹਨ। ਸਾਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ ‘ਤੇ ਬਿਨਾਂ ਘੋਗ ਪੜਤਾਲ ਕੀਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।

Share this...
Share on Facebook
Facebook
error: Content is protected !!