ਸਰਪੰਚ ਨੇ 3 ਵੋਟਾਂ ਬਦਲੇ ਵੰਡੇ ਲੋਕਾਂ ਵਿੱਚ ਨਵੇਂ ਬੁਲੇਟ

ਲੋਕ ਪਿੰਡ ਦੇ ਬਣਨ ਵਾਲੇ ਸਰਪੰਚ ਵੱਲੋਂ ਲੋਕਾਂ ਨੂੰ ਹਰ ਤਿੰਨ ਵੋਟਾਂ ਦੇ ਬਦਲੇ ਬੁਲੇਟ ਦਾ ਲਾਲਚ ਦਿੱਤਾ ਹੈ। ਪਰ ਜੇਕਰ ਅਸਲ ਵਿਚ ਦੇਖਿਆ ਜਾਵੇ ਤਾਂ ਸਾਨੂੰ ਇਸ ਤਰਾਂ ਦੇ ਲਾਲਚ ਵਿਚ ਨਹੀਂ ਆਉਣਾ ਚਾਹੀਦਾ। ਕਿਉਂਕਿ ਵੋਟ ਹੀ ਸਾਡਾ ਇੱਕ ਅਧਿਕਾਰ ਹੈ ਜਿਸਦਾ ਸਾਨੂੰ ਸਰਕਾਰ ਵੱਲੋਂ ਪੂਰਾ ਅਧਿਕਾਰ ਹੁੰਦਾ ਹੈ ਕਿ ਅਸੀਂ ਆਪਣੀ ਮਰਜੀ ਅਤੇ ਸਭ ਤੋਂ ਵਧੀਆ ਅਤੇ ਪੜ੍ਹੇ-ਲਿਖੇ ਅਤੇ ਸੂਝਵਾਨ ਉਮੀਦਵਾਰ ਦੀ ਚੋਣ ਕਰ ਸਕੀਏ। ਪਿੰਡ ਪੰਚਾਇਤਾਂ ਸਥਾਨਕ ਸਰਕਾਰਾਂ ਵਜੋਂ ਕੰਮ ਕਰਨ ਲਈ ਉੱਭਰ ਰਹੀਆਂ ਹਨ।

ਪੰਜਾਬ ਵਿੱਚ ਪੰਚਾਇਤਾਂ ਨੇ ਪਿੰਡਾਂ ਦੇ ਵਿਕਾਸ ਵਿੱਚ ਸਰਕਾਰੀ ਸਹਾਇਤਾ, ਪ੍ਰਵਾਸੀ ਵੀਰਾਂ ਵਲੋਂ ਮਿਲੀ ਸਹਾਇਤਾ ਅਤੇ ਸਥਾਨਕ ਲੋਕਾਂ ਦੇ ਯੋਗਦਾਨ ਨਾਲ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ ਹੈ। ਪਰ ਪਿੰਡਾਂ ਵਿੱਚ ਕਰਨ ਵਾਲੇ ਕੰਮ ਹਾਲੇ ਬਹੁਤ ਸਾਰੇ ਹਨ। ਭਾਵੇਂ ਪਿੰਡਾਂ ਦੇ ਲੋਕਾਂ ਵਿਚਕਾਰ ਧੜੇਬੰਦੀ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਕਮੀ ਵਿਕਾਸ ਕਾਰਜਾਂ ਅਤੇ ਆਪਸੀ ਸਹਿਯੋਗ ਵਿੱਚ ਅੜਿੱਕਾ ਬਣਦੀ ਰਹੀ ਹੈ, ਪਰ ਪਿੰਡ ਪੰਚਾਇਤਾਂ ਵੱਲੋਂ ਲਗਾਤਾਰ ਆਪਣੇ ਮੁੱਢਲੇ ਉਦੇਸ਼ “ਸਮਾਜ ਸੇਵਾ ਅਤੇ ਪਿੰਡਾਂ ਦਾ ਵਿਕਾਸ” ਵੱਲ ਸਾਰਥਕ ਕਦਮ ਪੁੱਟੇ ਜਾਣ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਪਿੰਡਾਂ ਦੇ ਵਿਕਾਸ ਵਿੱਚ ਜਿੱਥੇ ਮਰਦਾਂ ਨੇ ਹਿੱਸਾ ਪਾਇਆ ਹੈ, ਉੱਥੇ ਪਿੰਡਾਂ ਦੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਕੇ ਸਮਾਜ ਲਈ ਬਣਦੇ ਆਪਣੇ ਫਰਜ਼ ਨਿਭਾਉਣ ਲਈ ਵੀ ਅੱਗੇ ਆ ਰਹੀਆਂ ਹਨ।

ਪੰਜਾਬ ਸਰਕਾਰ ਨੇ ਵੀ ਸੂਬੇ ਦਾ ਅੱਧ, ਅੱਧੀ ਅਬਾਦੀ, ਔਰਤ ਵਰਗ ਲਈ ਪੰਚਾਇਤਾਂ ਵਿੱਚ 50 ਫੀਸਦੀ ਰਾਖਵਾਂ ਕਰਨ ਕਰਕੇ ਉਹਨਾਂ ਦੀ ਭੂਮਿਕਾ ਵੀ ਪਿੰਡ ਪ੍ਰਬੰਧ ਵਿੱਚ ਵਧਾ ਦਿੱਤੀ ਹੈ। ਪੰਚਾਇਤਾਂ ਦੇ ਆਮ ਕੰਮਾਂ ਕਾਜਾਂ ਵਿੱਚ ਪੰਚਾਇਤ ਖੇਤਰ ਦੇ ਵਿਕਾਸ ਲਈ ਸਲਾਨਾ ਯੋਜਨਾਵਾਂ ਤਿਆਰ ਕਰਨਾ, ਸਲਾਨਾ ਬਜਟ ਤਿਆਰ ਕਰਨਾ, ਗਰੀਬਾਂ ਨੂੰ ਰਾਹਤ ਦੇਣ ਸਮੇਤ ਕੁਦਰਤੀ ਆਫਤਾਂ ਲਈ ਰਾਹਤ ਜੁਟਾਉਣਾ, ਜਨਤਕ ਜਾਇਦਾਦਾਂ ਤੋਂ ਨਜਾਇਜ਼ ਕਬਜ਼ੇ ਹਟਾਉਣਾ ਆਦਿ ਸ਼ਾਮਲ ਹਨ। ਪਿੰਡ ਪੰਚਾਇਤਾਂ ਵਲੋਂ ਪੀਣ, ਕੱਪੜੇ ਧੋਣ ਅਤੇ ਨਹਾਉਣ, ਪਾਣੀ ਸਪਲਾਈ ਦਾ ਪ੍ਰਬੰਧ ਮੁੱਖ ਕੰਮਾਂ ਵਿੱਚ ਸ਼ਾਮਲ ਹਨ। ਪਿੰਡਾਂ ਦੇ ਵਿਕਾਸ, ਜਿਸ ਵਿੱਚ ਸਮਸ਼ਾਨ ਘਾਟ ਦੀ ਉਸਾਰੀ, ਪੁਲੀਆਂ, ਪੁਲਾਂ ਦੀ ਉਸਾਰੀ, ਅੰਡਰਗਰਾਊਂਡ ਸੀਵਰੇਜ, ਗਲੀਆਂ-ਨਾਲੀਆਂ ਪੱਕੀਆਂ ਕਰਨਾ, ਜਨਤਕ ਸੜਕਾਂ, ਨਾਲੀਆਂ, ਤਲਾਬਾਂ ਜਨਤਕ ਥਾਵਾਂ ਦੀ ਸਫਾਈ ਆਦਿ ਦਾ ਕੰਮ ਮੁੱਖ ਹੈ।

Share this...
Share on Facebook
Facebook
error: Content is protected !!