ਸਰਪੰਚ ਵੀਰ ਨੇ ਕੀਤਾ ਅਜਿਹਾ ਐਲਾਨ ਕੇ ਸਾਰਾ ਪਿੰਡ ਖੜ੍ਹਿਆ ਨਾਲ

ਲੋਕਾਂ ਨੂੰ ਹਰ ਤਰਾਂ ਦਾ ਲਾਲਚ ਲੋਕ ਸਰਪੰਚ ਬਣਨ ਦੀ ਚਾਹਤ ਵਿਚ ਦੇ ਰਹੇ ਹਨ ਅਤੇ ਆਪਣੇ ਵੱਲੋਂ ਹਰ ਕਦਮ ਕਿਵੇਂ-ਕਿਵੇਂ ਕਰਕੇ ਸਰਪੰਚ ਬਣਨ ਲਈ ਚੁੱਕ ਰਹੇ ਹਨ।ਜਿਸ ਨਾਲ ਉਹਨਾਂ ਤੋਂ ਵੋਟਾਂ ਲੈ ਕੇ ਸਰਪੰਚ ਬਣ ਸਕਣ ਅਤੇ ਉਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਣ। ਪੈਸੇ ਜਾਂ ਸ਼ਰਾਬ ਜਾਂ ਹੋਰ ਕੋਈ ਚੀਜ ਲਾਲਚ ਦੇ ਵਿਚ ਸਰਪੰਚੀ ਦੀ ਚਾਹਤ ਰੱਖਣ ਵਾਲੇ ਵਿਅਕਤੀ ਲੋਕਾਂ ਨੂੰ ਦਿੰਦੇ ਦੇਖੇ ਗਏ ਹਨ ਕਿਉਂਕਿ ਇਸ ਤੋਂ ਜਿਆਦਾ ਹੋਰ ਕਿਸੇ ਵੀ ਪਿੰਡ ਦੀ ਸਰਪੰਚੀ ਪਾਉਣ ਦੇ ਲਈ ਨਹੀਂ ਦੇਖਿਆ ਗਿਆ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਸਦਾ ਨਾਮ ਹੈ ਥੂਹੀ ਚੰਨੋ ਅਤੇ ਪੰਜਾਬ ਵਿਚ ਇੱਕ ਵੱਖਰੀ ਹੀ ਮਿਸਾਲ ਇਸ ਪਿੰਡ ਦੇ ਆਜ਼ਾਦ ਉਮੀਦਵਾਰ ਸੰਤੋਖ ਸਿੰਘ ਨੇ ਪੇਸ਼ ਕੀਤੀ ਹੈ। ਘਰ-ਘਰ ਵਿਚ ਜਾ ਕੇ ਲੋਕਾਂ ਨੂੰ ਅਜਾਦ ਉਮੀਦਵਾਰ ਸੰਤੋਖ ਸਿੰਘ ਵੱਲੋਂ ਐਫੀ-ਡੈਬਿਟ ਦਿੱਤਾ ਜਾ ਰਿਹਾ ਹੈ। ਇਸ ਐਫ਼ੀ-ਡੈਬਿਟ ਵਿਚ ਉਸਨੇ ਇਹ ਲਿਖਿਆ ਹੈ ਕਿ ਜੇਕਰ ਕੋਈ ਵੀ ਵਿਕਾਸ ਜਾਂ ਕੰਮ ਉਹ 2 ਸਾਲਾਂ ਵਿਚ ਨਹੀਂ ਕਰਦਾ ਤਾਂ ਉਸਨੂੰ ਲੋਕਾਂ ਦੀ ਕਚਹਿਰੀ ਵਿਚ ਬੁਲਾ ਕੇ ਉਲਾਂਮੇ ਕੀਤਾ ਜਾਵੇ।ਸੰਤੋਖ ਸਿੰਘ ਵੱਲੋਂ ਵਿੱਢੇ ਇਸ ਕਾਰਜ ਨੂੰ ਲੋਕ ਵੀ ਬਹੁਤ ਪਸੰਦ ਕਰ ਰਹੇ ਹਨ ਅਤੇ ਲੋਕ ਹੁਣ ਅਜਾਦ ਉਮੀਦਵਾਰ ਸੰਤੋਖ ਸਿੰਘ ਦੇ ਨਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।ਇਹਨਾਂ ਹਲਫੀਆ ਬਿਆਨਾਂ ਬਾਰੇ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਹ ਨਸ਼ਾ ਰਹਿਤ ਚੋਣਾਂ ਲੜ੍ਹ ਰਿਹਾ ਹੈ ਇਹ ਉਸਦੀ ਸਭ ਤੋਂ ਵੱਡੀ ਖਾਸੀਅਤ ਹੈ।

ਕਿਉਂਕਿ ਦੇਖਿਆ ਜਾਂਦਾ ਹੈ ਕਿ ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਹਨ ਤਾਂ ਲੋਕਾਂ ਨੂੰ ਫ੍ਰੀ ਸ਼ਰਾਬ ਪੀਣ ਦੇ ਲਾਲਚ ਵਿਚੋਂ ਥਾਂ-ਥਾਂ ਠੇਕੇ ਖੋਲ ਦਿੱਤੇ ਜਾਂਦੇ ਹਨ। ਜਿਸ ਕਰਕੇ ਸੰਤੋਖ ਸਿੰਘ ਦੀ ਇਸ ਪਾਸੇ ਤੋਂ ਲੋਕ ਬਹੁਤ ਹੀ ਪ੍ਰਸ਼ੰਸ਼ਾ ਕਰ ਰਹੇ ਹਨ। ਸੰਤੋਖ ਦਾ ਆਪਣੀ ਜੁਬਾਨੋਂ ਕਹਿਣਾ ਹੈ ਕਿ ਲੋਕਾਂ ਦੀ ਕਚਹਿਰੀ ਵਿਚੋਂ ਮੇਰਾ ਅਹੁਦਾ ਖੋਹਣ ਦਾ ਸਭ ਨੂੰ ਪੂਰਾ ਹੱਕ ਹੋਵੇਗਾ ਜੇਕਰ ਉਹ ਦੋ ਸਾਲਾਂ ਦੇ ਵਿਚ ਕੋਈ ਕਾਰਜ, ਜਾਂ ਪੂਰੇ ਪਿੰਡ ਦੇ ਸਾਹਮਣੇ ਕੋਈ ਵੀ ਫੈਸਲਾ ਸਰਬਸੰਮਤੀ ਦੇ ਨਾਲ ਨਾ ਲਿਆ ਅਤੇ ਬਣਦੀ ਸਜਾ ਦਿੱਤੀ ਜਾਵੇ। ਸੰਤੋਖ ਸਿੰਘ ਦੀ ਪਿੰਡ ਵਾਲਿਆਂ ਵੱਲੋਂ ਬਹੁਤ ਸ਼ਲਾਂਘਾ ਹੋ ਰਹੀ ਹੈ ਕਿਉਂਕਿ ਐਫ਼ੀ-ਡੈਬਿਟ ਵੀ ਓਹੀ ਵਿਅਕਤੀ ਦੇ ਸਕਦਾ ਹੈ ਜਿਸਦੇ ਅੰਦਰ ਕੰਮ ਨੂੰ ਕਰਨ ਦੀ ਭਾਵਨਾਂ ਹੁੰਦੀ ਹੈ ਜਾਂ ਜਿਸਨੂੰ ਪਤਾ ਹੁੰਦਾ ਹੈ ਕਿ ਕੰਮ ਕਿਸ ਤਰਾਂ ਹੁੰਦੇ ਹਨ। ਹੋਰਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਸੰਤੋਖ ਸਿੰਘ ਦੇ ਇਸ ਕਦਮ ਤੋਂ ਸਬਕ ਲੈਣਾ ਚਾਹੀਦਾ ਹੈ ਤਾਂ ਜੋ ਸਰਪੰਚ ਵੱਲੋਂ ਕੋਈ ਕੰਮ ਨਾ ਕਿਤੇ ਜਾਣ ਤੇ ਉਸ ਖਿਲਾਫ਼ ਪੂਰੀ ਕਾਰਵਾਈ ਹੋਵੇ ਅਤੇ ਉਸਨੂੰ ਬਣਦੀ ਸਜਾ ਜਨਤਾ ਦੀ ਕਚਹਿਰੀ ਵਿਚ ਘੜੀਸ ਕੇ ਦਿੱਤੀ ਜਾਵੇ।

Share this...
Share on Facebook
Facebook
error: Content is protected !!