ਪਿੰਡ ਦੇ ਸਰਪੰਚ ਅਤੇ ਪੰਚ ਨਿਕਲੇ ਕੈਪਸੂਲਾਂ ਵਿੱਚੋ ਪਿੰਡ ਵੱਲੋਂ ਸ਼ਲਾਘਾਯੋਗ ਕਦਮ

ਮਾਹੌਲ ਪੂਰੀ ਤਰਾਂ ਪੰਚਾਇਤ ਵੋਟਾਂ ਦੇ ਮੱਦੇਨਜ਼ਰ ਗਰਮਾਇਆ ਹੋਇਆ ਹੈ, ਸਰਪੰਚ-ਪੰਚ ਬਣਨ ਦੇ ਚਾਹਵਾਨਾਂ ਨੇ ਜਿਥੇ ਇਕ ਪਾਸੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਇੱਕ ਵੱਖਰਾ ਕਦਮ ਗੁਰਦਾਸਪੁਰ ਦੇ ਪਿੰਡ ਮੋਕਲ ‘ਚ ਚੁੱਕਿਆ ਗਿਆ। ਉਥੇ ਪੰਜਾਬ ਦੇ ਇਸ ਪਿੰਡ ਨੇ ਪੰਚਾਇਤ ਬਣਾਉਣ ਦਾ ਅਨੋਖੇ ਢੰਗ ਨਾਲ ਤਰੀਕਾ ਕਢਿਆ ਹੈ, ਇਸ ਪਿੰਡ ਦਾ ਸਰਪੰਚ ਵੋਟਾਂ ਰਾਹੀਂ ਨਹੀਂ ਬਲਕਿ ਕੈਪਸੂਲ ਰਾਹੀਂ ਬਣਿਆ। ਇੱਥੋਂ ਦੇ ਲੋਕਾਂ ਨੇ ਮਿਲ ਕੇ ਫੈਸਲਾ ਲਿਆ ਕਿ ਪੰਚਾਇਤੀ ਚੋਣਾਂ ‘ਚ ਹੋ ਰਹੀ ਫਜ਼ੂਲ ਖਰਚੀ ਨੂੰ ਰੋਕਿਆ ਜਾਵੇ।

ਇੱਥੋਂ ਦੇ ਲੋਕ ਆਪਸੀ ਸਹਿਮਤੀ ਨਾਲ ਅਗਾਂਹਵਧੂ ਪੰਚਾਇਤ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਤੇ ਉੱਠ ਕੇ ਬਣਾਉਣਗੇ। ਜਿਸ ਕਰ ਕੇ ਇਹਨਾਂ ਨੇ ਗੁਰਦੁਆਰਾ ਸਾਹਿਬ ‘ਚ ਅਰਦਾਸ ਖਾਲੀ ਪਏ ਕੈਪਸੂਲਾਂ ‘ਚ ਚੋਣਾਂ ‘ਚ ਮੈਂਬਰਾਂ ਦੀਆਂ ਪਰਚਿਆਂ ਪਾ ਕੇ ਕਰਵਾਈ। ਇਹਨਾਂ ਕੈਪਸੂਲਾਂ ‘ਚੋਂ ਪਰਚੀ ਕੱਢਣ ਨੂੰ ਇਸ ਤੋਂ ਬਾਅਦ ਇੱਕ ਬੱਚੇ ਨੂੰ ਕਿਹਾ ਗਿਆ। ਜਿਸਦੇ ਨਾਂਅ ਦੀ ਪਹਿਲੀ ਪਰਚੀ ਨਿਕਲੀ ਓਹੀ ਸਰਪੰਚ ਬਣੇਗਾ ਅਤੇ ਇਸ ਦੇ ਨਾਲ ਹੀ ਜਿਸਦੇ ਨਾਂਅ ਦੀਆਂ ਦੂਜਿਆਂ ਪਰਚਿਆਂ ਨਿਕਲਿਆ ਉਹ ਪੰਚ। ਉੱਧਰ ਕੈਪਸੂਲ ‘ਚੋਂ ਨਿਕਲੇ ਐਸ ਸੀ ਬਰਾਦਰੀ ਦੇ ਸਰਪੰਚ ਸੰਗਤ ਸਿੰਘ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਹਨ ਕਿ ਉਹਨਾਂ ਦੇ ਨਾਂਅ ਦੀ ਪਰਚੀ ਨਿਕਲੀ ਅਤੇ ਉਹ ਪਿੰਡ ਵਾਸੀਆਂ ਦੇ ਇਸ ਫੈਸਲੇ ਤੋਂ ਉਹ ਬਹੁਤ ਖੁਸ਼ ਹਨ।

ਦੱਸ ਦੇਈਏ ਕੀ ਸਰਕਾਰ ਵੱਲੋਂ ਇਸ ਵਾਰ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨ ਵਾਲੇ ਪਿੰਡ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। ਇਸ ਮੌਕੇ ਗ੍ਰੰਥੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਰਪੰਚੀ ਦੇ ਮੁਕਬਲੇ ‘ਚ ਕੁੱਲ 5 ਸਾਬਕਾ ਸਰਪੰਚ ਤੇ ਹੋਰ ਤਿੰਨ ਲੋਕਾਂ ਨੇ ਹਿੱਸਾ ਲਿਆ। ਜਦੋਂ ਇਹ ਫੈਸਲਾ ਹੋ ਗਿਆ ਕਿ ਸਰਪੰਚ ਦੀ ਚੋਣ ਪਰਚੀ ਕੱਢ ਕੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਰਚੀ ਕੈਪਸੂਲ ‘ਚ ਪਾਉਣ ਦੇ ਦੋ ਕਾਰਨ ਹਨ। ਇਕ ਤਾਂ ਅਜਿਹੀ ਸ਼ਿਕਾਇਤ ਰਹਿੰਦੀ ਹੈ ਕਿ ਪਰਚੀ ‘ਤੇ ਨਿਸ਼ਾਨ ਸੀ। ਦੂਜਾ ਕੈਪਸੂਲ ਦਾ ਇਸਤੇਮਾਲ ਕਰਕੇ ਪੰਚਾਇਤ ਨੇ ਇਹ ਸੰਦੇਸ਼ ਦਿੱਤਾ ਕਿ ਇਲਾਕੇ ‘ਚ ਨਸ਼ੇ ਦੇ ਖਿਲਾਫ ਅਭਿਆਨ ਚਲਾਵੇਗੀ ਤੇ ਨੌਜਵਾਨਾਂ ਨੂੰ ਸਹੀ ਰਸਤੇ ‘ਤੇ ਲਿਆਵੇਗੀ।

Share this...
Share on Facebook
Facebook
error: Content is protected !!