ਇਹ ਹੈ ਪੰਜਾਬ ਦਾ ਅਜਿਹਾ ਪਿੰਡ ਜਿੱਥੇ ਕਦੇ ਵੀ ਨਹੀਂ ਪੈਂਦੀ ਧੁੰਦ

ਅੱਜ ਵਾਤਾਵਰਣ ਦੇ ਗੰਧਲੇਪਣ ਤੇ ਬਦਲਾਅ ਕਾਰਨ ਜਿਥੇ ਸਮੁੱਚਾ ਵਿਸ਼ਵ ਚਿੰਤਤ ਹੈ, ਉਥੇ ਜ਼ਿਲਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਭਾਗ ਪੰਜਾਬ ਦਾ ਇਕ ਪਹਾੜੀ ਖੇਤਰ ਬੀਤ ਇਲਾਕਾ ਜੋ 27 ਪਿੰਡਾਂ ਦਾ ਸਮੂਹ ਹੈ। ਇਥੋਂ ਦੇ ਲੋਕਾਂ ਨੂੰ ਧੁੰਦ ਜਾਂ ਬਹੁਤੀ ਠੰਡ ਦਾ ਪੰਜਾਬ ਦੇ ਬਾਕੀ ਖਿੱਤੇ ਵਾਂਗ ਅਹਿਸਾਸ ਹੀ ਨਹੀਂ ਹੈ। ਇਸ ਇਲਾਕੇ ਦੇ ਲੋਕਾਂ ਨੂੰ ਦੁਪਹਿਰ ਸਮੇਂ ਜਾਂ ਸਵੇਰ-ਸ਼ਾਮ ਸਵੈਟਰ ਪਾ ਕੇ ਵੀ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਹੈ।

ਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਹਮੇਸ਼ਾ ਇਸ ਇਲਾਕੇ ਨਾਲ ਭੇਦਭਾਵ ਕੀਤਾ ਗਿਆ। ਇਥੋਂ ਦੇ ਲੋਕਾਂ ਨੂੰ ਅਜੇ ਵੀ ਪੀਣ ਵਾਲਾ ਪਾਣੀ ਸਰਕਾਰੀ ਨਿਯਮਾਂ ਅਨੁਸਾਰ ਪ੍ਰਤੀ ਵਿਅਕਤੀ 40 ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਬਾਗਬਾਨੀ ਵਿਗਿਆਨੀ ਇਹ ਦੱਸਦੇ ਹਨ ਕਿ ਅੱਧਾ ਕਿਲੋ ਸੇਬਾਂ ਦੇ ਬਰਾਬਰ ਇਨ੍ਹਾਂ ਵਿਚ ਖੁਰਾਕੀ ਤੱਤ ਮੌਜੂਦ ਹਨ ਜੇਕਰ 100 ਗ੍ਰਾਮ ਬੇਰ ਇਸ ਇਲਾਕੇ ਦੇ ਖਾ ਲਈਏ ਤਾਂ। ਇਹ ਬੇਰ ਸੇਬ ਦੀ ਮਹਿਕ ਤੇ ਸੁਆਦ ਦਿੰਦੇ ਹਨ। ਇਲਾਕੇ ਦੇ ਮੱਧ ‘ਚ ਬੈਠੇ ਸੁਰਿੰਦਰ ਚੰਦ ਟੱਬਾ, ਬਿੱਕਰ ਸਿੰਘ, ਮਦਨ ਲਾਲ ਚੌਹਾਨ ਆਦਿ ਨੇ ਦੱਸਿਆ ਕਿ ਇਲਾਕੇ ਦੇ ਮੁੱਖ ਪੁਰਾਤਨ ਫਲਾਂ ਦੀਆਂ ਨਸਲਾਂ ਜਿਵੇਂ ਕੋਕਲੂ, ਕਾਂਗੂ, ਗਰੂਨਾ ਆਦਿ ਅਲੋਪ ਹੋ ਰਹੀਆਂ ਹਨ, ਜਿਨ੍ਹਾਂ ਦੀ ਵਰਤੋਂ ਦਵਾਈਆਂ ਤੇ ਕੁਦਰਤੀ ਮੇਵਿਆਂ ਦੇ ਤੌਰ ‘ਤੇ ਹੁੰਦੀ ਹੈ।

ਧੁੱਪ ਸੇਕਣ ਲਈ ਅੱਜਕਲ ਬੀਤ ਵਿਚ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਇਸ ਖਿੱਤੇ ਵਿਚ ਗਰਮੀਆਂ ਦੇ ਸਮੇਂ ਮੀਂਹ ਵੀ ਜ਼ਿਆਦਾ ਪੈਂਦਾ ਹੈ ਤੇ ਗਰਮੀ ਵੀ ਘੱਟ ਪੈਂਦੀ ਹੈ। ਅੱਜਕਲ ਸਰਦੀਆਂ ਵਿਚ ਲੋਕ ਇਸ ਖਿੱਤੇ ਨੂੰ ਧੁੱਪ ਦੇ ਨਜ਼ਾਰੇ ਲੈਣ ਲਈ ਆਪਣੇ ਧੁੰਦ ਵਾਲੇ ਖੇਤਰਾਂ ਨੂੰ ਛੱਡ ਕੇ ਆਉਣਾ ਸ਼ੁਰੂ ਕਰ ਦੇਣਗੇ ਜੇਕਰ ਇਸ ਇਲਾਕੇ ਨੂੰ ਸਰਕਾਰ ਸੈਰ-ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕਰ ਦੇਵੇ। ਇਸ ਇਲਾਕੇ ਦੀ ਬਣੀ ਸ਼ੱਕਰ ਅਤੇ ਗੁੜ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ, ਜਿਸ ਦਾ ਕਾਰਨ ਕਮਾਦ ਦੀ ਗੁਣਵੱਤਾ ਅਤੇ ਦੇਸੀ ਖਾਦਾਂ ਨਾਲ ਤਿਆਰ ਹੋਣਾ ਹੈ।

Share this...
Share on Facebook
Facebook
error: Content is protected !!