ਵਿਦੇਸ਼ ਵਿਚ ਪਈ ਕਾਮਿਆਂ ਦੀ ਲੋੜ ਖੁੱਲੇ ਸਭ ਲਈ ਦਰਵਾਜ਼ੇ

ਇਕ ਪਾਸੇ ਨੌਕਰੀਆਂ ਦੇ ਮੁਕਾਬਲੇ ਨੌਕਰੀ ਚਾਹੁਣ ਵਾਲੇ ਵਧ ਰਹੇ ਹਨ, ਭਾਰਤ ਵਿਚ ਬੇਰੋਜ਼ਗਾਰੀ ਵਧ ਰਹੀ ਹੈ, ਉਥੇ ਹੀ ਜਾਪਾਨ ਵਿਚ ਹਾਲਾਤ ਇਸ ਦੇ ਉਲਟ ਹਨ।ਉਥੇ ਨੌਕਰੀਆਂ ਜ਼ਿਆਦਾ ਹੋ ਗਈਆਂ ਹਨ, ਜਦੋਂ ਕਿ ਨੌਕਰੀ ਚਾਹੁਣ ਵਾਲੇ ਘੱਟ। ਆਲਮ ਇਹ ਹੈ ਕਿ ਉਥੋਂ ਦੀਆਂ ਕੰਪਨੀਆਂ ਵਿਦੇਸ਼ੀ ਵਰਕਰਾਂ ਨੂੰ ਕੰਮ ਉੱਤੇ ਰੱਖਣ ਵਿਚ ਵਰਕਫੋਰਸ ਵਿਚ ਆਈ ਇਸ ਕਮੀ ਨੂੰ ਦੂਰ ਕਰਨ ਲਈ ਦਿਲਚਸਪੀ ਲੈ ਰਹੀਆਂ ਹਨ। ਜਾਪਾਨ ਸਰਕਾਰ ਨੂੰ ਕੰਪਨੀਆਂ ਨੇ ਇਸ ਬਾਰੇ ਜਾਣੂ ਕਰਵਾਇਆ ਹੈ।

ਜਾਪਾਨ ਵਿਚ ਬੇਰੋਜ਼ਗਾਰੀ ਦੀ ਦਰ ਸਤੰਬਰ ਤਕ ਦੇ ਸਰਕਾਰੀ ਅੰਕੜਿਆਂ ਮੁਤਾਬਕ 2.8 ਫੀਸਦੀ ਹੈ। ਉਥੇ ਪੇਸ਼ ਕੀਤੀ ਜਾਣ ਵਾਲੀ ਹਰ 152 ਨੌਕਰੀਆਂ ਲਈ 100 ਕਾਮੇ ਹੀ ਸਾਹਮਣੇ ਆ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮੈਨਪਾਵਰ ਦੀ ਕਮੀ ਨਾ ਸਿਰਫ ਜਾਪਾਨ ਦੀ ਇਕੋਨਾਮਿਕ ਗ੍ਰੋਥ ਸਗੋਂ ਸਮਾਜਿਕ ਸੁਰੱਖਿਆ ਵਿਵਸਥਾ ਲਈ ਵੀ ਖਤਰਾ ਬਣ ਰਹੀ ਹੈ।ਦੇਸ਼ ਦੀ ਆਬਾਦੀ ਘਟਣ ਦਾ ਰੁਝਾਨ ਇਸ ਸਮੱਸਿਆ ਨੂੰ ਗੰਭੀਰ ਬਣਾ ਰਿਹਾ ਹੈ। ਸੰਯੁਕਤ ਰਾਸ਼ਰਟ ਮੁਤਾਬਕ ਜਾਪਾਨ ਵਿਚ ਅਬਾਦੀ ਵਧਣ ਦੀ ਸਾਲਾਨਾ ਔਸਤ ਦਰ ਸਿਫਰ ਤੋਂ ਹੇਠਾਂ ਚਲ ਰਹੀ ਹੈ। ਇਹ (-) 0.12 ਫੀਸਦੀ 2010 ਤੋਂ 2015 ਦਰਮਿਆਨ ਰਹੀ ਹੈ। ਭਾਰਤ ਵਿਚ ਇਹ 1.26 ਫੀਸਦੀ, ਅਮਰੀਕਾ ਵਿਚ 0.75 ਫੀਸਦੀ ਅਤੇ ਚੀਨ ਵਿਚ 0.52 ਫੀਸਦੀ ਹੈ।

ਇਹ ਸਮੱਸਿਆ ਨਿਜੀ ਖੇਤਰ ਵਿਚ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ। ਖਾਸ ਕਰਕੇ ਛੋਟੇ ਉਦਯੋਗਾਂ (ਐਸ.ਐਮ.ਈ.) ਵਿਚ ਜਿਥੇ 70 ਫੀਸਦੀ ਵਰਕਰ ਕੰਮ ਕਰਦੇ ਹਨ।ਜਪਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਅਕਿਮੋ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਅਕਿਓ ਮਿਮੁਰਾ ਦਾ ਕਹਿਣਾ ਹੈ ਕਿ ਦੇਸ਼ ਵਿਚ ਵਰਕਫੋਰਸ ਵਿਚ ਕਮੀ ਦੀ ਗੰਭੀਰਤਾ ਵਧ ਰਹੀ ਹੈ। ਚੈਂਬਰਸ ਆਫ ਕਾਮਰਸ ਦੇ ਇਕ ਸਰਵੇ ਮੁਤਾਬਕ 60 ਫੀਸਦੀ ਜਾਪਾਨੀ ਐਸ.ਐਮ.ਈ. ਵਰਕਰਾਂ ਦੀ ਕਮੀ ਨਾਲ ਜੂਝ ਰਹੀ ਹੈ।ਨਤੀਜਾ ਇਹ ਹੈ ਕਿ ਜਾਂ ਤਾਂ ਆਰਡਰ ਕੈਂਸਲ ਹੋ ਰਹੇ ਹਨ ਜਾਂ ਆਰਡਰ ਪੂਰੇ ਕਰਨ ਵਿਚ ਦੇਰੀ ਹੋ ਰਹੀ ਹੈ ਜਾਂ ਫਿਰ ਉਨ੍ਹਾਂ ਨੂੰ ਆਟੋਮੇਸ਼ਨ ਕਰਨਾ ਪੈ ਰਿਹਾ ਹੈ। ਇਕ ਪੈਨਲ ਬਣਾਉਣ ਦਾ ਸੁਝਾਅ ਮਿਮੁਰਾ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਲਚੀਲਾ ਬਣਾਉਣ ਲਈ ਦਿੱਤਾ ਹੈ। ਨਾਲ ਹੀ ਸਰਕਾਰ ਤੋਂ ਹੋਰ ਉਪਾਅ ਕੱਢਣ ਨੂੰ ਕਿਹਾ ਹੈ ਤਾਂ ਜੋ ਜਾਪਾਨ ਦੀ ਲੇਬਰ ਮਾਰਕੀਟ ਵਿਚ ਵਿਦੇਸ਼ੀ ਵਰਕਰ ਦੀ ਪਹੁੰਚ ਵਧ ਸਕੇ। ਜਪਾਨ ਵਿਚ ਪਿਛਲੇ ਸਾਲ ਵਿਦੇਸ਼ੀ ਮੁਲਾਜ਼ਮਾਂ ਦੀ ਗਿਣਤੀ ਮਜ਼ਦੂਰ, ਸਿਹਤ ਅਤੇ ਕਲਿਆਣ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਹਿਲੀ ਵਾਰ 10 ਲੱਖ ਤੋਂ ਪਾਰ ਕਰ ਗਈ ਸੀ। ਇਹ ਅੰਕੜਾ ਦੇਸ਼ ਦੀ ਕੁਲ ਵਰਕਰ ਫੋਰਸ ਦੇ 0.65 ਫੀਸਦੀ ਦੇ ਬਰਾਬਰ ਹੈ।

Share this...
Share on Facebook
Facebook
error: Content is protected !!