ਟਾਂਡਾ ਵਿੱਚ ਟ੍ਰੈਕਟਰ ਅਤੇ ਪਰਵਾਸੀ ਮਜ਼ਦੂਰ ਦੀ ਹੋਈ ਦੁਰਘਟਨਾ

ਬੁੱਧਵਾਰ ਸਵੇਰੇ ਕਰੀਬ 7.30 ਵਜੇ ਟਾਂਡਾ ਫਲਾਈਓਵਰ ‘ਤੇ ਕਬਾੜੀਏ ਦਾ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੀ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਅਫਗਾਨਾ ਗੰਨਾ ਮਿੱਲ ‘ਚ ਗੰਨਾ ਛੱਡ ਕੇ ਭੋਗਪੁਰ ਦਾ ਇਕ ਕਿਸਾਨ ਆਪਣੇ ਟਰੈਕਟਰ ਰਾਹੀਂ ਕੀੜੀ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਫਲਾਈਓਵਰ ‘ਤੇ ਉਸ ਦੇ ਟਰੈਕਟਰ ਦੀ ਲਪੇਟ ‘ਚ ਰੇਹੜੀ ਲੈ ਕੇ ਆ ਰਹੇ ਪਰਵਾਸੀ ਮਜ਼ਦੂਰ ਆਸ਼ਕ ਅਲੀ ਪੁੱਤਰ ਅੰਸਾਰੁਲ ਆ ਗਿਆ।

ਇਸ ਦਰਦਨਾਕ ਟੱਕਰ ਦੌਰਾਨ ਪੁਲ ਤੋਂ ਕਰੀਬ 10 ਫੁੱਟ ਦੀ ਉਚਾਈ ਤੋਂ ਸੜਕ ‘ਤੇ ਮਜ਼ਦੂਰ ਆਪਣੀ ਰੇਹੜੀ ਸਮੇਤ ਡਿਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਦੁਨੀਆਂ ਬਹੁਤ ਛੋਟੀ ਜਾਪਣ ਲੱਗੀ ਹੈ ਕਿਉਂਕਿ ਆਵਾਜਾਈ ਦੇ ਸਾਧਨ ਬਹੁਤ ਉੱਨਤ ਹੋ ਗਏ ਹਨ। ਤੇਜ਼ ਗਤੀ ਕਾਰਨ ਦੁਰਘਟਨਾਵਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਸਾਡੇ ਦੇਸ਼ ਵਿੱਚ ਵਾਹਨਾਂ ਦੀ ਗਿਣਤੀ ਸੰਸਾਰ ਦੇ ਕੁੱਲ ਵਾਹਨਾਂ ਦਾ ਇੱਕ ਫ਼ੀਸਦੀ ਹਿੱਸਾ ਹੀ ਹੈ ਜਦੋਂਕਿ ਦੁਰਘਟਨਾਵਾਂ ਦੀ ਗਿਣਤੀ ਦਸ ਫ਼ੀਸਦੀ ਤੋਂ ਜ਼ਿਆਦਾ ਹੈ। ਇਸ ਦੇ ਕਈ ਕਾਰਨ ਹਨ ਪਰ ਮੁੱਖ ਕਾਰਨ ਮਾੜੀਆਂ ਸੜਕਾਂ, ਤੇਜ਼ ਰਫ਼ਤਾਰੀ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਅਤੇ ਅਸਿੱਖਿਅਤ ਡਰਾਈਵਰ ਹਨ। ਸਾਡੇ ਦੇਸ਼ ਵਿੱਚ ਹਰ ਸਾਲ ਇਨ੍ਹਾਂ ਦੁਰਘਟਨਾਵਾਂ ਵਿੱਚ ਤਕਰੀਬਨ ਡੇਢ ਲੱਖ ਲੋਕ ਮਰ ਜਾਂਦੇ ਹਨ।

ਮੋਟੇ ਤੌਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਹਰ ਰੋਜ਼ 465 ਤੋਂ ਵਧੇਰੇ ਲੋਕ ਸੜਕ ਹਾਦਸਿਆਂ ਵਿੱਚ ਮਾਰੇ ਜਾ ਰਹੇ ਹਨ। ਇਹ ਗਿਣਤੀ ਗੱਡੀਆਂ ਦੀ ਗਿਣਤੀ ਵਾਂਗ ਲਗਾਤਾਰ ਵਧ ਰਹੀ ਹੈ। ਇਕੱਲੇ ਪੰਜਾਬ ਵਿੱਚ ਸੜਕ ਹਾਦਸਿਆਂ ਕਾਰਨ ਹਰ ਰੋਜ਼ ਦਸ ਵਿਅਕਤੀ ਮਰ ਜਾਂਦੇ ਹਨ। ਅਪਾਹਜ, ਨਕਾਰਾ ਅਤੇ ਬੇ-ਸਹਾਰਾ ਹੋਣ ਵਾਲਿਆਂ ਦੀ ਗਿਣਤੀ ਵੱਖਰੀ ਹੈ। ਇਨ੍ਹਾਂ ਤੱਥਾਂ ਨੂੰ ਵੇਖਦੇ ਹੋਏ ਸਾਨੂੰ ਸੜਕਾਂ, ਟਰੈਫ਼ਿਕ ਅਤੇ ਆਵਾਜਾਈ ਦੇ ਸਾਧਨਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਦੀ ਲੋੜ ਹੈ। ਇਨਸਾਨ ਦਾ ਜੀਵਨ ਬਹੁਤ ਕੀਮਤੀ ਹੈ। ਸਾਡਾ ਸੰਵਿਧਾਨ ਵੀ ਵਿਅਕਤੀ ਨੂੰ ਜਿਉਣ ਦਾ ਮੂਲ ਅਧਿਕਾਰ ਦਿੰਦਾ ਹੈ। ਕੁਝ ਸੁਝਾਵਾਂ ’ਤੇ ਅਮਲ ਕਰਕੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਦੁਰਘਟਨਾਵਾਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

Share this...
Share on Facebook
Facebook
error: Content is protected !!