ਕਰਮਜੀਤ ਅਨਮੋਲ ਨੇ ਗਰੀਬਾਂ ਨੂੰ ਠੰਡ ਦੇ ਕਹਿਰ ਤੋਂ ਬਚਾਉਣ ਲਈ ਚੁੱਕਿਆ ਕਦਮ

ਹਰ ਦਿਨ ਕਹਿਰ ਬਣਕੇ ਪੰਜਾਬ ਵਿੱਚ ਸਰਦੀ ਟੁੱਟ ਰਹੀ ਹੈ। ਅਜਿਹੇ ਵਿੱਚ ਜਿਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਹੈ ਕੁਝ ਲੋਕ ਅਜਿਹੇ ਵੀ ਹਨ। ਅਜਿਹੇ ਕੁਝ ਲੋਕਾਂ ਦਾ ਖਿਆਲ ਆਉਂਦਾ ਹੈ ਤਾਂ ਇਹ ਖਿਆਲ ਝੰਜੋੜ ਕੇ ਰੱਖ ਦਿੰਦਾ ਹੈ। ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦਾ ਖਿਆਲ ਰੱਖ ਰਹੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ। ਜਿਹੜੇ ਕਿ ਏਨੀਂ ਦਿਨੀਂ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ ਇਹਨਾਂ ਲੋਕਾਂ ਵਿੱਚ ਸ਼ਾਮਿਲ ਹਨ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ। ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ।

ਜਿਸ ਵਿੱਚ ਉਹ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡਦੇ ਹੋਏ ਨਜ਼ਰ ਆ ਰਹੇ ਹਨ। ਕਰਮਜੀਤ ਅਨਮੋਲ ਦੀ ਇਸ ਵੀਡਿਓ ਨੂੰ ਲੋਕ ਲਗਾਤਾਰ ਪਸੰਦ ਕਰ ਰਹੇ ਹਨ। ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਉਹ ਕੰਮ ਹੈ ਜਿਹੜਾ ਕਿ ਉਹਨਾਂ ਦੇ ਦਿਲ ਨੂੰ ਸਕੂਨ ਦਿੰਦਾ ਹੈ। ਹੁਣ ਤੱਕ ਕਈ ਲੋਕ ਕਰਮਜੀਤ ਅਨਮੋਲ ਵੀਡਿਓ ਨੂੰ ਵੇਖ ਚੁੱਕੇ ਹਨ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣੀ ਦਰਿਆ ਦਿਲੀ ਲਈ ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਵਿੱਚ ਜਾਣੇ ਜਾਂਦੇ ਹਨ। ਕਦੇ ਉਹ ਨਵੇਂ ਕਲਾਕਾਰਾਂ ਨੂੰ ਇੰਡਸਟਰੀ ਵਿੱਚ ਕੰਮ ਕਰਨ ਦਾ ਮੌਕਾ ਦਿੰਦੇ ਹਨ ਤੇ ਕਦੇ ਉਹ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕਰਦੇ ਹਨ।

ਪਾਲੀਵੁੱਡ ਦੇ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਆਪਣੇ ਨਾਂ ਵਾਂਗ ਪਾਲੀਵੁੱਡ ਵਿੱਚ ਉਹ ਅਨਮੋਲ ਰਤਨ ਬਣ ਗਏ ਹਨ ਜਿਨ੍ਹਾਂ ਤੋਂ ਬਗੈਰ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ। ਉਹਨਾਂ ਦੀ ਅਦਾਕਾਰੀ ਹਰ ਇੱਕ ਨੂੰ ਏਨੀਂ ਭਾਉਂਦੀ ਹੈ ਕਿ ਹਰ ਫਿਲਮ ਨਿਰਮਾਤਾ ਉਹਨਾਂ ਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦਾ ਹੈ। ਕਰਮਜੀਤ ਦੀ ਮੰਗ ਇਸ ਲਈ ਵੀ ਹੁੰਦੀ ਹੈ ਕਿਉਕਿ ਜਿਸ ਫਿਲਮ ਵਿੱਚ ਉਹ ਕੰਮ ਕਰਦੇ ਹਨ ਉਸ ਦੇ ਹਿੱਟ ਹੋਣ ਦੇ ਮੌਕੇ ਵੱਧ ਜਾਂਦੇ ਹਨ। ਕਰਮਜੀਤ ਅਨਮੋਲ ਨੇ ਇਹ ਮੁਕਾਮ ਹਾਸਲ ਕਰਨ ਲਈ ਲਗਭਗ ਦੋ ਦਹਾਕੇ ਜ਼ਬਰਦਸਤ ਮਿਹਨਤ ਕੀਤੀ ਹੈ। ਕਰਮਜੀਤ ਨੇ ਆਪਣੇ ਫਿਲਮੀ ਸਫਰ ਦੌਰਾਨ ਬਹੁਤ ਸਾਰੇ ਉਤਰਾਅ ਚੜਾਅ ਵੀ ਵੇਖੇ। ਉਹਨਾਂ ਦੇ ਘਰ ਦੀ ਮਾਲੀ ਹਾਲਤ ਵੀ ਕੁਝ ਠੀਕ ਨਹੀਂ ਸੀ ਪਰ ਉਹਨਾਂ ਨੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕਰ ਲਿਆ। ਕਰਮਜੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜਨਵਰੀ 1974 ਨੂੰ ਪਿੰਡ ਗੰਡੂਆਂ ਤਹਿਸੀਲ ਸੁਨਾਮ ਵਿੱਚ ਹੋਇਆ।

Share this...
Share on Facebook
Facebook
error: Content is protected !!