8ਵੀਂ ਪਾਸ ਬੀਬੀ ਨਾਲ 21ਆਂ ਸਾਲਾਂ ਦੀ LLB ਵਿਦਿਆਰਥਣ ਲੜੇਗੀ ਚੋਣ

ਨੌਜਵਾਨ ਪੀੜ੍ਹੀ ਵਿੱਚ ਕਾਫੀ ਉਤਸ਼ਾਹ ਇਸ ਵਾਰ ਸਰਪੰਚੀ ਦੀਆਂ ਚੋਣਾਂ ਸਬੰਧੀ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ ਪਿੰਡ ਦੀ ਸਰਪੰਚ ਬਣ ਕੇ ਫੌਜੀ ਪਰਿਵਾਰ ਦੀ 21 ਸਾਲਾਂ ਦੀ ਕੁੜੀ ਇੰਦਰਪ੍ਰੀਤ ਕੌਰ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਜਲੰਧਰ ਵਿੱਚ ਇੰਦਰਪ੍ਰੀਤ ਕੌਰ ਐਲਐਲਬੀ ਦੀ ਪੜ੍ਹਾਈ ਕਰ ਰਹੀ ਹੈ ਸੱਤੋਵਾਲੀ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਮਹਿਜ਼ 60 ਘਰ ਅਤੇ 253 ਵੋਟਾਂ। ਹਾਲਾਂਕਿ ਐਲਐਲਬੀ ਦੇ ਆਖ਼ਰੀ ਸਾਲ ਦੀ ਇੰਦਰਪ੍ਰੀਤ ਪੜ੍ਹਾਈ ਕਰ ਰਹੀ ਹੈ।

ਪਿੰਡ ਚਰਚਾ ਵਿੱਚ ਇਸ ਕਰਕੇ ਹੈ ਕਿਉਂਕਿ ਫੌਜੀਆਂ ਦੇ ਘਰ ਦੀ 21 ਸਾਲਾਂ ਦੀ ਕੁੜੀ ਸਰਪੰਚ ਬਣ ਕੇ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਬੁਲੰਦ ਚਾਹੁੰਦੀ ਹੈ। ਇੰਦਰਪ੍ਰੀਤ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਪਿੰਡ ਦੀ ਗਲੀ ਬਣੀ ਅਤੇ ਤਿੰਨ ਮਹੀਨੇ ਬਾਅਦ ਹੀ ਟੁੱਟ ਗਈ। ਇਹ ਉਸ ਨੇ ਇਸ ਨੂੰ ਭ੍ਰਿਸ਼ਟਾਚਾਰ ਦੱਸਿਆ ਉਹ ਇਸ ਖਿਲਾਫ ਲੜਾਈ ਲੜਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਚੰਗੀ ਤਰਾਂ ਜਾਣਦੀ ਹੈ ਸ਼ੁਰੂ ਤੋਂ ਪਿੰਡ ਵਿੱਚ ਹੀ ਰਹੀ ਹੈ। ਇੰਦਰਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਰਿਟਾਇਰਡ ਫੌਜੀ ਹਨ ਅਤੇ ਕਾਰਗਿਲ ਦੀ ਲੜਾਈ ਲੜ ਚੁੱਕੇ ਹਨ। ਇੱਕ ਵਾਰ ਪਿੰਡ ਦੇ ਪੰਚ ਵੀ ਰਹੇ। ਉਨ੍ਹਾਂ ਦੇ ਪਿੰਡ ਕਈ ਕੰਮਾਂ ਦਾ ਰਿਕਾਰਡ ਹੁਣ ਆਰਟੀਆਈ ਪਾ ਕੇ ਕਢਵਾਇਆ ਤਾਂ ਕਈ ਤਰਾਂ ਦੇ ਘਪਲੇ ਸਾਹਮਣੇ ਆਏ।

ਉਹ ਕਹਿੰਦੇ ਹਨ ਕਿ ਜਿਸ ਕਰਕੇ ਆਮ ਬੰਦੇ ਦਾ ਕੁਝ ਨਹੀਂ ਬਣਦਾ ਸਾਰੇ ਭ੍ਰਿਸ਼ਟ ਬੰਦੇ ਚੋਣਾਂ ਲੜਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਘਰ ਵਿੱਚ ਚੰਗਾ ਮਾਹੌਲ ਇੰਦਰਪ੍ਰੀਤ ਦੇ ਚੋਣ ਲੜਣ ਨੂੰ ਲੈ ਕੇ ਬਣਿਆ ਹੋਇਆ ਹੈ। ਇੰਦਰਪ੍ਰੀਤ ਦਾ ਮੁਕਾਬਲਾ ਵੀ ਮਹਿਲਾ ਨਾਲ ਹੀ ਹੈ।ਪਰਿਵਾਰ ਦੀਆਂ ਔਰਤਾਂ ਨੂੰ ਕਾਫੀ ਖੁਸ਼ੀ ਹੈ ਕਿ ਉਨਾਂ ਦੀ ਬੱਚੀ ਸਮਾਜ ਲਈ ਕੁਝ ਕਰਨਾ ਚਾਹੁੰਦੀ ਹੈ। ਉਸ ਦਾ ਮੁਕਾਬਲਾ ਜੋਤੀ ਨਾਲ ਹੋਏਗਾ। ਜਯੋਤੀ ਦੇ ਪਤੀ ਵਾਰਡ ਨੰਬਰ 5 ਤੋਂ ਪੰਚ ਚੁਣੇ ਜਾ ਚੁੱਕੇ ਹਨ ਜੋਤੀ ਸਿਰਫ ਅੱਠ ਜਮਾਤਾਂ ਪੜ੍ਹੀ ਹੋਈ ਹੈ। ਜਯੋਤੀ ਦੇ ਪਤੀ ਹਰਜਿੰਦਰਪਾਲ ਦਾ ਕਹਿਣਾ ਹੈ ਕਿ ਸਾਰਾ ਪਿੰਡ ਉਨ੍ਹਾਂ ਦੇ ਨਾਲ ਹੈ। ਇਹ ਵਾਰਡ ਔਰਤਾਂ ਵਾਸਤੇ ਰਾਖਵਾਂ ਹੋ ਗਿਆ। ਇਸ ਲਈ ਜਯੋਤੀ ਚੋਣ ਲੜ ਰਹੀ ਹੈ। ਉਹੀ ਇਹ ਚੋਣ ਜਿੱਤਣਗੇ ਅਤੇ ਜਿਹੜੇ ਪਿੰਡ ਦੇ ਕੰਮ ਬਾਕੀ ਹਨ, ਉਨ੍ਹਾਂ ਨੂੰ ਪੂਰਾ ਕਰਵਾਉਣਗੇ।

Share this...
Share on Facebook
Facebook
error: Content is protected !!