ਪੱਗ ਕਦੋਂ ਤੋਂ ਬੰਨੀ ਜਾਣ ਲੱਗੀ ਤੇ ਕੀ ਹੈ ਮਨੁੱਖੀ ਸੱਭਿਅਤਾ ਨਾਲ ਨਾਤਾ

ਹਜ਼ਾਰਾਂ ਸਾਲ ਪੁਰਾਣਾ ਮਨੁੱਖੀ ਸੱਭਿਅਤਾ ਨਾਲ ਪੱਗ ਦਾ ਰਿਸ਼ਤਾ ਹੈ। ਮਰਦ ਲੋਕ ਖ਼ਾਸਕਰ ਜੰਗਾਂ ਜੁੱਧਾਂ ਦੌਰਾਨ ਸਿਰ ਦੀ ਖੋਪੜ੍ਹ ਦੀ ਹਿਫ਼ਾਜ਼ਤ ਵਾਸਤੇ ਪ੍ਰਾਚੀਨ ਕਾਲ ਤੋਂ ਹੀ ਲੋਹ ਟੋਪ ਜਾਂ ਸਿਰ ਤੇ ਕੱਪੜੇ ਦਾ ਟੁੱਕੜਾ ਵਗੈਰਾ ਬੰਨ੍ਹਕੇ ਲੜਦੇ ਸਨ। ਸ਼ਾਇਦ ਪੱਗ ਅਰਬ ਸਭਿਆਚਾਰ ਦਾ ਹਜ਼ਾਰਾਂ ਸਾਲ ਤੋ ਅਰਬ ਦੇਸ਼ਾਂ ਵਿੱਚ ਵਰਦੀ ਲੋਹੜੇ ਦੀ ਗਰਮੀ ਕਾਰਨ ਵੀ ਅੰਗ ਰਹੀ ਹੈ, ਅਰਬ ਸਿਰਾਂ ਤੇ ਇਮਾਮਾਂ ਇਸਲਾਮ ਦੇ ਪੈਦਾ ਹੋਣ ਤੋਂ ਵੀ ਸਦੀਆਂ ਪਹਿਲਾਂ ਤੋਂ ਸਜੌਉਦੇ ਰਹੇ ਨੇਂ। ਅੰਗਰੇਜ਼ੀ ਦਾ ਵਿਖਿਆਤ ਸ਼ਾਇਰ Alexander Pope ਵੀ ਆਪਣੇਂ ਸਿਰ ਤੇ ਪੱਗ ਰੱਖਦਾ ਸੀ।

ਭਾਰਤ ਦੇ ਅਨੇਕਾਂ ਹਿੱਸਿਆਂ ਸਮੇਤ, ਬੰਗਲਾਦੇਸ਼, ਭੂਟਾਨ, ਨੇਪਾਲ, ਪਾਕਿਸਤਾਨ, ਅਫ਼ਗ਼ਾਨਿਸਤਾਨ, ਤੇ ਬਹੁਤ ਸਾਰੇ ਮੱਂਧ ਪੂਰਬੀ ਦੇਸ਼ਾਂ ਇਥੋਂ ਤੱਕ ਕੇ ਅਫ਼ਰੀਕੀ ਸਮਾਜਾਂ ਵਿੱਚ ਲੋਕ ਸਿਰਾਂ ਤੇ ਵੱਖ ਵੱਖ ਅੰਦਾਜ਼ ਤੇ ਰੂਪਾਂ ਦੀਆਂ ਪੱਗਾਂ ਰੱਖਦੇ ਨੇਂ। ਕੁਝ ਇਕ ਖੇਤਰਾਂ ਨੂੰ ਛੱਡਕੇ ਬਾਕੀ ਦੇ ਲੱਗਭਗ ਤਮਾਮ ਸਭਿਆਚਾਰਾਂ ਜਿੰਨਾਂ ਵਿੱਚ ਵੀ ਪੱਗ ਦੀ ਵਰਤੋਂ ਕੀਤੀ ਜਾਂਦੀ ਹੈ, ਪੱਗ ਸਬੰਧ ਕਿਸੇ ਨਾਂ ਕਿਸੇ ਰੂਪ ਵਿੱਚ ਧਾਰਕ ਦੇ ਸਨਮਾਨ, ਉਸਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਐ। ਬੇਸ਼ਕ ਹੈ ਏ ਮਾਤਰ ਕੱਪੜਾ ਹੀ ਪਰ ਇਸ ਕੱਪੜੇ ਵਿੱਚ ਕੁਝ ਖ਼ਾਸ ਹੈ ਜੋ ਇਹ ਜ਼ਾਹਿਰਾ ਰੂਪ ਵਿਚ ਉਸਦੇ ਤਨ ਦੇ ਬਾਕੀ ਕੱਪੜਿਆਂ ਨਾਲ਼ੋਂ ਵੱਧ ਅਹਿਮੀਅਤ ਰੱਖਦੈ। ਦੁਨੀਆਂ ਦੀਆਂ ਤਮਾਮ ਪੱਗਾਂ ਬੰਨਣ ਵਾਲੀਆਂ ਕੌਮਾਂ ਵਿਚੋ “ਸਿੱਖ” ਇਕ ਵਾਹਿਦ ਕੌਮ ਹੈ ਜਿਸ ਵਾਸਤੇ ਪੱਗ ਦੀ ਅਹਿਮੀਅਤ ਤਾਂ ਹੈ ਪਰ ਹੋਰਨਾਂ ਕੌਮਾਂ ਤੋਂ ਅਲਹਿਦਾ ਰੂਪ ਵਿੱਚ।

ਜਿੱਥੇ ਇਸਨੂੰ ਅਦਬ ਨਾਲ ਦਸਤਾਰ ਆਖਿਆ ਜਾਂਦੈ। ਜਿੱਥੇ ਇਹ ਚੰਦ ਕੁ ਗਜ਼ ਦਾ ਕੱਪੜਾ ਨਾਂ ਹੋਕੇ ਕਿਸੇ ਰੂਹਾਨੀ ਬਖ਼ਸ਼ਿਸ਼, ਕਿਸੇ ਮਿਹਰ, ਕਿਸੇ ਨਦਰਿ ਦਾ ਪ੍ਰਤੀਕ ਹੈ। ਬਖ਼ਸ਼ਿਸ਼ ਜਿਸ ਉਪਰ ਸਿੱਖ ਦੇ ਵਜੂਦ, ਉਸਦੀ ਸ਼ਨਾਖਤ, ਉਸਦੀ ਹੋਂਦ, ਉਸਦੇ ਵਿਅਕਤੀਤਵ ਦਾ ਸਮੁੱਚਾ ਦਾਰੋ-ਮਦਾਰ ਖਲੋਤਾ ਹੋਇਐ! ਉਸਦਾ ਦਿਨ ਸ਼ੁਰੂ ਵੀ ਇਸਦੇ ਬੱਝਣ ਨਾਲ ਹੁੰਦੇ ਤੇ ਖਤਮ ਵੀ ਇਸਦੇ ਖੁੱਲਣ ਨਾਲ ਹੁੰਦੈ। ਇਸ ਚੰਦ ਮੀਟਰ ਦੇ ਕੱਪੜੇ ਵਿੱਚ ਉਸਦੀ ਅਣਖ, ਉਸਦੀ ਗ਼ੈਰਤ, ਉਸਦਾ ਸਵੈ-ਮਾਣ, ਉਸਦੀ ਪ੍ਰਤਿਸ਼ਠਾ, ਉਸਦੇ ਪੁਰਖਿਆਂ ਦੀ ਕਮਾਈ ਲਪੇਟੀ ਹੋਈ ਹੁੰਦੀ ਹੈ। ਏ ਉਸਦੀ ਉਸਦੇ ਗੁਰੂ ਨਾਲ ਇਕਰਾਰ-ਨਾਮੇਂ ਦੀ ਸਭ ਤੋਂ ਮਹੀਨ ਤੰਦ ਹੈ, ਜਿਸਦੇ ਟੁੱਟ ਜਾਣ ਮਗਰੋਂ ਉਹ ਉਨ੍ਹਾਂ ਹੀ ਲਾਵਾਰਸ ਹੋ ਜਾਂਦੈ, ਜਿੰਨਾਂ ਇਕ ਜੁਆਕ ਮੇਲੇ ਵਿੱਚ ਬਾਪੂ ਦੀ ਉਂਗਲ ਛੁੱਟ ਜਾਣ ਨਾਲ। ਮਨੁੱਖ ਬਿਪਤਾਵਾਂ ਵਿੱਚ ਅਕਸਰ ਕੀਮਤੀ ਚੀਜ਼ਾਂ ਕੌਡੀਆਂ ਦੇ ਭਾਅ ਵੇਚ ਦੇਂਦੈ, ਖ਼ਾਸਕਰ ਰੂਹਾਨੀ ਕੰਗਾਲੀ ਦੇ ਦੌਰ ਅੰਦਰ। ਕਮਜ਼ਰਫ ਲੋਕ ਅਜ਼ਲਾਂ ਤੋ ਹੀ ਡਾਢਿਆਂ ਦੀ ਖੂਸ਼ਨੂੰਦੀ ਹਾਸਲ ਕਰਨ ਵਾਸਤੇ ਨੀਚਤਾ ਦੀ ਹੱਦ ਤੱਕ ਗਿਰਦੇ ਰਹੇ ਨੇਂ।

Share this...
Share on Facebook
Facebook
error: Content is protected !!