ਜਾਣੋ ਕਾਰਨ ਕਿਓਂ ਕੁੱਝ ਹੀ ਘੰਟਿਆਂ ਵਿੱਚ ਕੈਨੇਡਾ ਨੇ ਏਅਰਪੋਰਟ ਤੋਂ ਹੀ ਵਾਪਸ ਮੋੜੇ 8 ਪੰਜਾਬੀ

ਭਾਰਤ ਤੋਂ ਪੁੱਜਦੇ ਲੋਕਾਂ ਦੀ ਲੰਬੀਆਂ ਲਾਇਨਾਂ ਕੈਨੇਡਾ ਵਿਖੇ ਹਵਾਈ ਅੱਡਿਆਂ ਅੰਦਰ ਲੱਗੀਆਂ ਨਜ਼ਰੀ ਪੈਂਦੀਆਂ ਹਨ। ਜਿਨ੍ਹਾਂ ‘ਚ ਆਮ ਪਰਿਵਾਰਕ ਤੌਰ ‘ਤੇ ਪੁੱਜਦੇ ਲੋਕ ਸ਼ਾਮਿਲ ਹਨ ਅਤੇ ਪੰਜਾਬੀ ਵਿਦਿਆਰਥੀ ਤੇ ਵਿਦਿਆਰਥਣਾਂ ਦੀ ਵੱਡੀ ਭੀੜ ਹੈ। ਇਸੇ ਦੌਰਾਨ ਕੈਨੇਡਾ ਦੀ ਖੁੱਲ੍ਹੀ ਐਟਰੀ ਦੀ ਡਾਲਰ ਕਮਾਉਣ ਵਾਸਤੇ ਦੁਰਵਰਤੋਂ ਰੋਕਣ ਲਈ ਇਮੀਗ੍ਰੇਸ਼ਨ ਅਫ਼ਸਰਾਂ ਵਲੋਂ ਸਖਤੀ ਦਾ ਕੰਮ ਜਾਰੀ ਹੈ। ਬੀਤੇ 36 ਕੁ ਘੰਟਿਆਂ ਦੌਰਾਨ 8 ਪੰਜਾਬੀ ਵਿਅਕਤੀਆਂ ਨੂੰ ਕਿ੍ਸਮਸ ਦੀਆਂ ਛੁੱਟੀਆਂ ਦੇ ਚੱਲਦਿਆਂ ਟੋਰਾਂਟੋ ਏਅਰਪੋਰਟ ਤੋਂ ਦਾਖਲ ਹੋਣ ਦੀ ਨਾਂਹ ਹੋਣ ਬਾਰੇ ਪਤਾ ਲੱਗਾ ਹੈ।

ਉਨ੍ਹਾਂ ‘ਚੋਂ ਚਾਰ ਤਾਂ ਦਿੱਲੀ ਤੋਂ ਆਏ ਇਕ ਜਹਾਜ ‘ਚ ਹੀ ਸਨ। ਉਨ੍ਹਾਂ ‘ਚ ਅੱਧਖੜ ਉਮਰ ਦਾ ਇਕ ਜੋੜਾ ਹੈ ਪਰ ਬਹੁਤੇ ਨੌਜਵਾਨ ਮੁੰਡੇ ਸ਼ਾਮਿਲ ਹਨ| ਕੈਲਗਰੀ ਵਿਖੇ 1 ਹਫ਼ਤੇ ਦੀ ਸੈਰ ਕਰਨ ਦਾ ਅੱਧਖੜ ਉਮਰ ਦੇ ਪਤੀ ਤੇ ਪਤਨੀ ਨੇ ਪ੍ਰੋਗਰਾਮ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਤਿੰਨ ਵਾਰੀ ਨਾਂਹ ਹੋਣ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਮਿਲਿਆ ਪਰ ਹਵਾਈ ਅੱਡੇ ਤੋਂ ਐਟਰੀ ਨਾ ਦਿੱਤੀ ਜਾ ਸਕੀ। ਕੈਨੇਡੀਅਨ ਇਮੀਗ੍ਰੇਸ਼ਨ ਅਫ਼ਸਰਾਂ ਦਾ ਮੰਨਣਾ ਸੀ ਕਿ ਜਲੰਧਰ ਲਾਗਲੇ ਪਿੰਡ ਤੋਂ ਅਮਰੀਕਾ ‘ਚ ਰਹਿੰਦੇ ਆਪਣੇ 22 ਕੁ ਸਾਲਾਂ ਦੇ ਪੁੱਤਰ ਨੂੰ ਮਿਲਣ ਜਾਣ ਦੀ ਬਜਾਏ ਉਸ ਜੋੜੇ ਦੀ ਕੈਨੇਡਾ ‘ਚ 7 ਦਿਨਾਂ ਲਈ ਸੈਰ ਕਰਨ ਦੀ ਗੱਲ ਯਕੀਨਯੋਗ ਨਹੀਂ, ਕਿਉਂਕਿ ਪਤਨੀ ਦੀ ਸਕੀ ਭੈਣ ਕੈਲੀਫੋਰਨੀਆ ‘ਚ ਗੈਰ-ਕਾਨੂੰਨੀ ਤੌਰ ‘ਤੇ ਵੀ ਰਹਿ ਰਹੀ ਹੈ। ਸੰਗਰੂਰ ਤੋਂ ਵੈਨਕੋਵਰ ‘ਚ ਰਹਿੰਦੀ ਆਪਣੀ ਭੈਣ ਨੂੰ ਮਿਲਣ ਨਕਲੀ ਸਪਾਂਸਰਸ਼ਿਪ ਨਾਲ ਵੀਜ਼ਾ ਲਗਵਾ ਕੇ ਆਏ 20 ਸਾਲ ਦੇ ਮੁੰਡੇ ਨੂੰ ਵੀ ਐਾਟਰੀ ਨਹੀਂ ਮਿਲੀ।

ਕਿਉਂਕਿ ਅਸਲੀਅਤ ਇਹ ਰਹੀ ਕਿ ਕੈਨੇਡਾ ‘ਚ ਉਸ ਦੀ ਕੋਈ ਭੈਣ ਨਹੀਂ ਰਹਿੰਦੀ ਜਿਸ ਕਰਕੇ ਅਫ਼ਸਰਾਂ ਨੇ ਉਸ ਦੇ ਵੀਜ਼ਾ ਉਪਰ ਲਾਲ ਲਕੀਰ ਫੇਰ ਦਿੱਤੀ। ਮਿਸੀਸਾਗਾ ਸਥਿਤ ਇਕ ਵੱਡੇ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਲੁਧਿਆਣਾ ਤੋਂ ਆਏ ਇਕ ਗ੍ਰੰਥੀ ਸਿੰਘ ਨੂੰ ਭੇਜੀ ਗਈ ਸਪਾਂਸਰਸ਼ਿਪ ‘ਚ ਵੱਡੀ ਗੜਬੜੀ ਨਿਕਲੀ ਜਿਸ ਕਰਕੇ ਉਸ ਸਿੰਘ ਨੂੰ ਵੀ ਨਿਰਾਸ਼ ਹੋਣਾ ਪਿਆ। ਕਪੂਰਥਲਾ ਨੇੜਲੇ ਪਿੰਡ ਤੋਂ ਪੁੱਜੇ 19 ਸਾਲ ਦੇ ਇਕ ਮੁੰਡੇ ਨੂੰ ਤਾਂ ਵੀਜ਼ਾ ਰੱਦ ਕਰਨ ਮੌਕੇ ‘ਤੇ ਹੱਥਕੜੀ ‘ਚ ਜਕੜ ਦਿੱਤਾ ਗਿਆ ਅਮਰੀਕਾ ਤੋਂ ਟੋਰਾਂਟੋ ‘ਚ ਇਕ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਪੁੱਜੇ ਅੱਧਖੜ ਉਮਰ ਦੇ ਪੰਜਾਬੀ ਨੂੰ ਵੀ ਐਟਰੀ ਨਹੀਂ ਮਿਲ ਸਕੀ। ਉਹ 20 ਸਾਲਾਂ ਤੋਂ ਅਮਰੀਕਾ ‘ਚ ਰਹਿ ਰਿਹਾ ਹੈ ਅਤੇ ਅਮਰੀਕੀ ਨਾਗਰਿਕ ਹੋ ਚੁੱਕਾ ਹੈ ਪਰ ਇਮੀਗ੍ਰੇਸ਼ਨ ਅਫ਼ਸਰਾਂ ਨੇ ਉਸ ਨੂੰ ਵਾਪਸੀ ਫਲਾਇਟ ‘ਚ ਮੋੜਨ ਦਾ ਫੈਸਲਾ ਓਥੇ ਉਸ ਦਾ ਪਿਛੋਕੜ ਸ਼ਰਾਬ ਪੀਅ ਕੇ ਗੱਡੀ ਚਲਾਉਣ ਸਮੇਤ ਅਪਰਾਧਿਕ ਹੋਣ ਕਾਰਨ ਕੀਤਾ।

Share this...
Share on Facebook
Facebook
error: Content is protected !!