ਲੋਕਾਂ ਨੂੰ ਭੱਜਣ ਲਈ ਰਾਹ ਨਾ ਲੱਭੇ ਵੋਟਾਂ ਪਾਉਣ ਪਿੱਛੇ ਚੱਲੀਆਂ ਇੱਟਾਂ ਡਾਂਗਾਂ

ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਲਈ ਪੰਜਾਬ ਦੇ ਪਿੰਡਾਂ ‘ਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 4 ਵਜੇ ਤਕ ਚੱਲੇਗੀ ਅਤੇ ਗਿਣਤੀ ਵੋਟਾਂ ਦੀ ਸਮਾਪਤੀ ਤੋਂ ਬਾਅਦ ਹੋਵੇਗੀ। ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਵੋਟ ਪਾਉਣ ਨੂੰ ਲੈ ਕੇ ਤਰਨਤਾਰਨ ਦੇ ਨੇੜਲੇ ਪਿੰਡ ਭੋਜੀਆਂ ‘ਚ ਜ਼ਬਰਦਸਤ ਲੜਾਈ ਹੋਈ। ਲੜਾਈ ਪੋਲਿੰਗ ਬੂਥ ਦੇ ਅੰਦਰ ਹੀ ਹੋਈ। ਇਕ ਦੂਸਰੇ ਖਿਲਾਫ ਜੰਮ ਕੇ ਜਿਥੇ ਲੋਕਾਂ ਵੱਲੋਂ ਘਸੁੰਨ ਮੁੱਕੀ ਵੀ ਚੱਲੀਆਂ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਨੇ ਲੜਾਈ ‘ਤੇ ਕਾਬੂ ਪਾਇਆ।

ਨਾਲ ਸੰਗਰੂਰ ਦੇ ਪਿੰਡ ਰੁਪਾਲੋ ‘ਚ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਪ੍ਰਿੰਟ ਹੋਣ ‘ਤੇ ਵੋਟਿੰਗ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਹਨ। ਦੱਸ ਦੇਈਏ ਕਿ ਸੂਬੇ ਭਰ ‘ਚ 1.27 ਕਰੋੜ ਲੋਕ ਵੋਟਿੰਗ ‘ਚ ਹਿੱਸਾ ਲੈ ਰਹੇ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। ਇਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਸੂਬੇ ‘ਚ ਪੰਚਾਇਤੀ ਚੋਣਾਂ ਸ਼ਾਂਤੀ ਨਾਲ ਕਰਵਾਉਣ ਦੀਆਂ ਤਿਆਰੀਆਂ ਕੀਤੇ ਜਾਣ ਦੇ ਦਾਅਵੇ ਕਰ ਰਿਹਾ ਹੈ।

ਉਥੇ ਹੀ ਦੂਜੇ ਪਾਸੇ ਕਈ ਲੋਕਾਂ ਦੇ ਕਹਿਣ ਅਨੁਸਾਰ ਉਕਤ ਚੋਣਾਂ ਕਿਸੇ ਤੂਫਾਨ ਤੋਂ ਪਹਿਲਾਂ ਸ਼ਾਂਤੀ ਵਾਲਾ ਮਾਹੌਲ ਦਿਖਾਈ ਦੇ ਰਿਹਾ ਹੈ, ਜਿਸ ਤੋਂ ਜ਼ਿਆਦਾਤਰ ਪਿੰਡਾਂ ਦੇ ਲੋਕ ਇਕ ਵੱਖਰੀ ਜਿਹੀ ਚਿੰਤਾ ‘ਚ ਦਿਖਾਈ ਦੇ ਰਹੇ ਹਨ। ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਸੱਥਾਂ ‘ਚ ਬੈਠੇ ਲੋਕਾਂ, ਔਰਤਾਂ ਆਦਿ ਤੋਂ ਪੁੱਛਿਆ ਤਾਂ ਜ਼ਿਆਦਤਰ ਲੋਕਾਂ ਦਾ ਕਹਿਣਾ ਸੀ ਕਿ ਹੁਣ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ, ਜਿਸ ਕਰਕੇ ਹਰ ਕੋਈ ਸਰਪੰਚ-ਪੰਚ ਬਣਨ ਦੀ ਉਮੀਦ ‘ਚ ਸ਼ਾਂਤਮਈ ਤਰੀਕੇ ਨਾਲ ਲੋਕਾਂ ‘ਚ ਵਿਚਰ ਰਿਹਾ ਹੈ। ਅਜਿਹੀ ਹਾਲਤ ‘ਚ ਉਹ ਲੜਾਈ ਵਰਗੇ ਕਿਸੇ ਤਰ੍ਹਾਂ ਦੇ ਵੀ ਰਿਸਕ ਨਹੀਂ ਲੈ ਸਕਦੇ, ਕਿਉਂਕਿ ਚੋਣਾਂ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਹੋਈ ਲੜਾਈ ਉਨ੍ਹਾਂ ਦੇ ਵੋਟ ਬੈਂਕ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਸ਼ਾਂਤੀ 30 ਦਸੰਬਰ ਦੀ ਸ਼ਾਮ ਨੂੰ ਕਈ ਪਿੰਡਾਂ ‘ਚ ਤੂਫਾਨ ਵਰਗਾ ਮਾਹੌਲ ਪੈਦਾ ਕਰ ਸਕਦੀ ਹੈ। ਪਿੰਡਾਂ ਦੇ ਲੋਕਾਂ ਦੀਆਂ ਵੋਟਾਂ ਨੂੰ ਲੈ ਕੇ ਹੋਈ ਲੜਾਈ ਭਾਈਚਾਰਕ ਸਾਂਝ ਨੂੰ ਭਾਰੀ ਨੁਕਸਾਨ ਤਾਂ ਪਹੁੰਚਾ ਹੀ ਸਕਦੀ ਹੈ, ਨਾਲ ਹੀ ਇਹ ਪੁਲਸ ਪ੍ਰਸ਼ਾਸਨ ਲਈ ਵੀ ਕਈ ਤਰ੍ਹਾਂ ਦੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

Share this...
Share on Facebook
Facebook
error: Content is protected !!