ਸਰਪੰਚੀ ਪਿੱਛੇ ਛਿੜੀ ਸੱਸ-ਨੂੰਹ ਦੀ ਜੰਗ ਦਾ ਵੇਖੋ ਕਿ ਆਇਆ ਨਤੀਜਾ

ਪੰਚਾਇਤ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਚੋਣਾਂ ਵਿੱਚ ਨੂੰਹ-ਸੱਸ ਦੀ ਟੱਕਰ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ। ਨੂੰਹ ਨੇ ਸੱਸ ਨੂੰ ਪਿੰਡ ਬੇਗਮਪੁਰਾ ਵਿੱਚ ਸਰਪੰਚੀ ਦੀ ਚੋਣ ਵਿੱਚ ਹਰਾ ਦਿੱਤਾ ਹੈ। ਸੱਸ ਤੇ ਨੂੰਹ ਦੀ ਇਸ ਲੜਾਈ ਵਿੱਚ ਪੂਰਾ ਪਿੰਡ ਭੰਬਲਭੂਸੇ ਵਿੱਚ ਸੀ ਕਿ ਆਖ਼ਰ ਵੋਟ ਕਿਸ ਨੂੰ ਦੇਈਏ। ਆਖਰ ਨੂੰਹ ਕਮਲਜੀਤ ਕੌਰ ਨੇ ਬਾਜ਼ੀ ਮਾਰ ਲਈ ਹੈ। ਜਲੰਧਰ ਦੇ ਪਿੰਡ ਬੇਗਮਪੁਰਾ ਵਿੱਚ ਕੁੱਲ ਮਿਲਾ ਕੇ ਡੇਢ ਸੌ ਦੇ ਕਰੀਬ ਵੋਟਾਂ ਬਣਦੀਆਂ ਹਨ ਤੇ ਕਰੀਬ 60 ਘਰ ਹਨ।

ਇਹ ਪਿੰਡ ਕੁਝ ਜ਼ਿਆਦਾ ਹੀ ਸੁਰਖੀਆਂ ਵਿੱਚ ਰਿਹਾ ਜਿਸ ਦਾ ਕਾਰਨ ਸੱਸ ਤੇ ਨੂੰਹ ਵਿਚਾਲੇ ਹੋਣ ਵਾਲਾ ਸਰਪੰਚੀ ਦਾ ਮੁਕਾਬਲਾ ਸੀ। ਗ੍ਰੈਜੂਏਟ ਨੂੰਹ ਪਿੰਡ ਦੀ ਸਰਪੰਚ ਬਣ ਕੇ ਪਿੰਡ ਦਾ ਵਿਕਾਸ ਕਰਵਾਉਣਾ ਚਾਹੁੰਦੀ ਹੈ। ਦੂਜੇ ਪਾਸੇ ਸੱਸ ਵਿਮਲਾ ਦੇਵੀ ਤਿੰਨ ਵਾਰ ਪਿੰਡ ਦੀ ਪੰਚ ਰਹਿ ਚੁੱਕੀ ਹੈ ਤੇ ਇਸ ਵਾਰ ਸਰਪੰਚ ਬਣਨਾ ਚਾਹੁੰਦੀ ਸੀ। ਇਸ ਸਬੰਧੀ ਪਿੰਡ ਵਿੱਚ ਰਹਿਣ ਵਾਲੇ ਸਾਬਕਾ ਫੌਜੀ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਪਰ ਉਨ੍ਹਾਂ ਕਿਸੇ ਦੀ ਨਹੀਂ ਸੁਣੀ ਪਿੰਡ ਵਾਲਿਆਂ ਨੇ ਦੋਹਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹ ਖ਼ੁਦ ਹੈਰਾਨ ਹਨ ਕਿ ਪਿੰਡ ਵਿੱਚ ਹੋ ਕੀ ਰਿਹਾ ਹੈ।

ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਦੋਵਾਂ ਵਿੱਚੋ ਕੋਈ ਇੱਕ ਜਣਾ ਕਾਗਜ਼ ਵਾਪਸ ਲੈ ਲਵੇ ਪਰ ਅਜਿਹਾ ਹੋਇਆ ਨਹੀਂ ਸੀ। ਜਦੋਂ ਪੜ੍ਹੀ-ਲਿਖੀ ਨੌਜਵਾਨ ਨੂੰਹ ਜਾਂ ਤਿੰਨ ਵਾਰ ਪਿੰਡ ਦੀ ਪੰਚ ਰਹਿ ਚੁੱਕੀ ਤਜਰਬੇਕਾਰ ਸੱਸ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਗੱਲ ਆਈ ਤਾਂ ਪਿੰਡ ਦੇ ਲੋਕਾਂ ਨੇ ਨੂੰਹ ਵੱਲ ਜ਼ਿਆਦਾ ਧਿਆਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਨੂੰਹ ਨੂੰ ਅੱਗੇ ਆਉਣ ਦੇਣਾ ਚਾਹੀਦਾ, ਸੱਸ ਤਾਂ ਤਿੰਨ ਵਾਰ ਪੰਚ ਰਹਿ ਚੁੱਕੀ ਹੈ।

Share this...
Share on Facebook
Facebook
error: Content is protected !!