81 ਸਾਲ ਦੀ ਉਮਰ ‘ਚ ਕਾਦਰ ਖਾਨ ਦਾ ਹੋਇਆ ਦਿਹਾਂਤ

ਅੱਜ ਕੈਨੇਡਾ ਦੀ ਧਰਤੀ ‘ਤੇ ਬਾਲੀਵੂਡ ਦੇ ਮਸ਼ਹੂਰ ਅਦਾਕਾਰ ਕਾਦਰ ਖਾਨ ਨੇ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ 81 ਸਾਲ ਦੀ ਸੀ। ਦੱਸ ਦੇਈਏ ਕਿ ਕਾਦਰ ਖਾਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਡਾਈਬਿਟੀਜ਼ ਸੀ ਅਤੇ ਉਹਨਾਂ ਦੇ ਗੋਢਿਆਂ ‘ਚ ਦਰਦ ਵੀ ਸੀ। ਉਹ ਆਪਣਾ ਜ਼ਿਆਦਾ ਸਮਾਂ ਵਹੀਲ-ਚੇਅਰ ‘ਤੇ ਹੀ ਗੋਢਿਆਂ ‘ਚ ਦਰਦ ਕਾਰਨ ਬਿਤਾਉਂਦੇ ਸਨ। ਅੱਜ ਕੈਨੇਡਾ ਦੇ ਟੋਰਾਂਟੋ ‘ਚ ਕਾਦਰ ਖਾਨ ਨੇ ਆਖਰੀ ਸਾਹ ਲਏ। ਕਾਦਰ ਖਾਨ ਨੂੰ ਭਾਰਤੀ ਸਿਨੇਮਾ ਜਗਤ ਬਿਹਤਰੀਨ ਕਲਾਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।

ਜਿਨ੍ਹਾਂ ਨੇ ਖਲਨਾਇਕ, ਹਾਸਰਸ ਅਦਾਕਾਰ, ਸਹਿ-ਨਾਇਕ, ਡਾਇਲਾਗ ਰਾਈਟਰ ਅਤੇ ਚਰਿੱਤਰ ਅਦਾਕਾਰ ਦੇ ਤੌਰ ‘ਤੇ ਦਰਸ਼ਕਾਂ ‘ਚ ਖਾਸ ਪਛਾਣ ਬਣਾਈ ਸੀ। ਕਾਦਰ ਖਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਹੁਤ ਸਾਰੀਆਂ ਫ਼ਿਲਮਾਂ ‘ਚ ਅਦਾਕਾਰੀ ਕਰਕੇ ਦਰਸ਼ਕਾਂ ਦਾ ਦਿਲ ਜਿੱਤਿਆ। ਜਿਸ ਤਰ੍ਹਾਂ ‘ਜੈਸੀ ਕਰਨੀ ਵੈਸੀ ਭਰਨੀ’ ਫਿਲਮ ‘ਚ ਭਾਵੁਕ ਜਾਂ ਫਿਰ ਬਾਪ ਨੰਬਰੀ ‘ਬੇਟਾ ਦਸ ਨੰਬਰੀ’ ਅਤੇ ‘ਪਿਆਰ ਕਾ ਦੇਵਤਾ’ ਵਰਗੀਆਂ ਫਿਲਮਾਂ ‘ਚ ਹਾਸਰਸ ਅਦਾਕਾਰੀ ‘ਚ ਜਾਂ ਫਿਲਮ ‘ਕੁਲੀ’ ਤੇ ‘ਵਰਦੀ’ ‘ਚ ਇਕ ਕਰੂਰ ਖਲਨਾਇਕ ਦੀ ਭੂਮਿਕਾ ਹੋਵੇ ਜਾਂ ਫਿਰ ਕਰਜਾ ਚੁਕਾਣਾ ਹੋਵੇ ਇਨ੍ਹਾਂ ਸਾਰੇ ਚਰਿੱਤਰਾਂ ‘ਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਕਾਦਰ ਖਾਨ ਦਾ ਜਨਮ 22 ਅਕਤੂਬਰ 1937 ‘ਚ ਅਫਗਾਨਿਸਤਾਨ ਦੇ ਕਾਬੁਲ ‘ਚ ਹੋਇਆ ਸੀ। ਕਾਦਰ ਖਾਨ ਨੇ ਅਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਉਸਮਾਨਿਆ ਯੂਨੀਵਰਸਿਟੀ ਤੋਂ ਪੂਰੀ ਕੀਤੀ।

ਕਾਦਰ ਖਾਨ ਦੇ ਬੇਟੇ ਸਰਫਰਾਜ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਸਰਫਰਾਜ ਨੇ ਦੱਸਿਆ, ‘ਮੇਰੇ ਡੈਡ ਸਾਨੂੰ ਛੱਡਕੇ ਚਲੇ ਗਏ ਹਨ। ਕਾਦਰ ਖਾਨ ਕਾਫੀ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਕਨੇਡਾ ਵਿੱਚ ਆਪਣੇ ਬੇਟੇ ਦੇ ਨਾਲ ਰਹਿ ਰਹੇ ਸਨ। ਉਨ੍ਹਾਂ ਦਾ ਦਿਹਾਂਤ ਕਨੇਡਾ ਦੇ ਟਾਇਮ ਦੇ ਮੁਤਾਬਕ 31 ਦਸੰਬਰ ਸ਼ਾਮ ਛੇ ਵਜੇ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ 16-17 ਹਫਤੇ ਤੋਂ ਹਸਪਤਾਲ ਵਿੱਚ ਸਨ। ਉਹ ਦੁਪਹਿਰ ਨੂੰ ਕੌਮਾ ਵਿੱਚ ਚਲੇ ਗਏ ਸਨ। ਉਨ੍ਹਾਂ ਦਾ ਅੰਤਮ ਸੰਸਕਾਰ ਕਨੇਡਾ ਵਿੱਚ ਹੀ ਕੀਤਾ ਜਾਵੇਗਾ। ਸਾਡਾ ਪੂਰਾ ਪਰਵਾਰ ਇੱਥੇ ਹੈ ਅਤੇ ਅਸੀ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹਾਂ। ਅਸੀ ਸਭ ਦੀਆਂ ਦੁਆਵਾਂ ਲਈ ਉਨ੍ਹਾਂ ਦਾ ਧੰਨਵਾਦ ਅਦਾ ਕਰਦੇ ਹਾਂ। ਕਾਦਰ ਖਾਨ ਦਾ ਜਨਮ 22 ਅਕਤੂਬਰ, 1937 ਵਿੱਚ ਅਫਗਾਨਿਸਤਾਨ ਦੇ ਕਾਬਲ ਵਿੱਚ ਹੋਇਆ ਸੀ। ਇੰਡੋ – ਕੈਨੇਡੀਅਨ ਮੂਲ ਦੇ ਸਨ। ਗੋਵਿੰਦਾ ਦੇ ਨਾਲ ਤਾਂ ਕਾਦਰ ਦੀ ਕਮਾਲ ਦੀ ਟਿਊਨਿੰਗ ਰਹੀ ਹੈ। ਜੇਕਰ ਗੱਲ ਕੀਤੀ ਜਾਏ ਉਹਨਾਂ ਦੇ ਕਰੀਅਰ ਦੀ ਤਾਂ ਉਹਨਾਂ ਨੇ ਹੁਣ ਤੱਕ ਆਪਣੇ ਕਰੀਅਰ ‘ਚ ਬਹੁਤ ਹੀ ਹਿੱਟ ਫਿਲਮਾਂ ਕੀਤੀਆਂ ਸਨ ਅਤੇ ਉਹਨਾਂ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਸੀ। ਉਹਨਾਂ ਦੀ ਅਦਾਕਾਰੀ ਦੇ ਦਰਸ਼ਕ ਅਤੇ ਬਾਲੀਵੁਡ ਦੇ ਕਈ ਸਿਤਾਰੇ ਕਾਇਲ ਸਨ।

Share this...
Share on Facebook
Facebook
error: Content is protected !!