ਨਵੇਂ ਸਾਲ ਬਾਅਦ ਕੈਨੇਡਾ ਦੇ ਨਿਯਮਾਂ ਵਿੱਚ ਬਦਲਾਅ ਇਹ ਕੰਮ ਕੀਤੇ ਬਗੈਰ ਨਹੀਂ ਮਿਲੇਗਾ ਵੀਜ਼ਾ

ਕੈਨੇਡਾ ਦੇ ਵੀਜ਼ਾ ਨਿਯਮ ਵੀ ਸਾਲ ਬਦਲਣ ਦੇ ਨਾਲ ਹੀ ਬਦਲ ਗਏ ਹਨ। ਇਹ ਨਿਯਮ ਤੁਹਾਡੀ ਜ਼ਿੰਦਗੀ ‘ਤੇ ਅਹਿਮ ਅਸਰ ਪਾਉਣ ਜਾ ਰਹੇ ਹਨ। ਹੁਣ ਕੈਨੇਡਾ ਦਾ ਦਰਵਾਜ਼ਾ ਫਿੰਗਰ ਪ੍ਰਿੰਟ ਦਿੱਤੇ ਬਿਨਾਂ ਨਹੀਂ ਖੁੱਲ੍ਹੇਗਾ। ਇਸ ਦਾ ਅਸਰ ਕੈਨੇਡਾ ਘੁੰਮਣ ਦੀ ਯੋਜਨਾ ਬਣਾ ਰਹੇ ਟੂਰਿਸਟਸ, ਵਿਦਿਆਰਥੀਆਂ ਅਤੇ ਵਰਕ ਪਰਮਿਟ ‘ਤੇ ਜਾਣ ਵਾਲੇ ਲੋਕਾਂ ‘ਤੇ ਹੋਵੇਗਾ। 1 ਜਨਵਰੀ 2019 ਤੋਂ ਨਵਾਂ ਨਿਯਮ ਲਾਗੂ ਹੋ ਗਿਆ ਹੈ। ਇਸ ‘ਚ ਤੁਹਾਡੇ ਫਿੰਗਰ ਪ੍ਰਿੰਟਸ ਅਤੇ ਫੋਟੋ ਲਈ ਜਾਵੇਗੀ।

ਹੁਣ ਤੁਹਾਨੂੰ ਵੀਜ਼ਾ ਅਪਲਾਈ ਕਰਦੇ ਸਮੇਂ ਬਾਇਓਮੈਟ੍ਰਿਕ ਜਾਣਕਾਰੀ ਦੇਣੀ ਹੋਵੇਗੀ ਜੇਕਰ ਤੁਸੀਂ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ। ਇਹ ਸਭ ਲਈ ਜ਼ਰੂਰੀ ਹੋਵੇਗਾ ਭਾਵੇਂ ਕਿ ਸਟੱਡੀ, ਵਰਕ ਪਰਮਿਟ ਜਾਂ ਕੋਈ ਵਿਜ਼ਟਰ ਵੀਜ਼ਾ ਜਾਂ ਫਿਰ ਕੈਨੇਡਾ ‘ਚ ਪੱਕੇ ਹੋਣ ਲਈ ਹੀ ਕਿਉਂ ਨਾ ਅਪਲਾਈ ਕਰ ਰਿਹਾ ਹੋਵੇ। ਇਕ ਵਾਰ ਬਾਇਓਮੈਟ੍ਰਿਕ ਜਾਣਕਾਰੀ 10 ਸਾਲਾਂ ‘ਚ ਦੇਣੀ ਜ਼ਰੂਰੀ ਹੋਵੇਗੀ। ਇਸ ਤੋਂ ਪਹਿਲਾਂ ਇਹ ਨਿਯਮ ਯੂਰਪ, ਮਿਡਲ ਈਸਟ ਅਤੇ ਅਫਰੀਕਾ ਤੋਂ ਅਪਲਾਈ ਕਰਨ ਵਾਲੇ ਲੋਕਾਂ ਲਈ 31 ਜੁਲਾਈ 2018 ਤੋਂ ਲਾਗੂ ਸੀ। ਹੁਣ ਇਸ ਦਾਇਰੇ ‘ਚ ਏਸ਼ੀਆ, ਏਸ਼ੀਆ-ਪ੍ਰਸ਼ਾਂਤ ਅਤੇ ਅਮਰੀਕਾ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਲਈ ਬਾਇਓਮੈਟ੍ਰਿਕਸ ਹੋਣ ਨਾਲ ਇਮੀਗ੍ਰੇਸ਼ਨ ਅਤੇ ਉਨ੍ਹਾਂ ਲੋਕਾਂ ਨੂੰ ਰੋਕਣਾ ਸੌਖਾ ਹੋ ਜਾਵੇਗਾ ਜਿਹੜੇ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਅਤੇ ਕੈਨੇਡਾ ਦੀ ਸਕਿਓਰਿਟੀ ਲਈ ਖਤਰਾ ਹਨ। ਸਪੱਸ਼ਟ ਹੈ ਕਿ ਬਿਨੈਕਾਰਾਂ ਨੂੰ ਨਿੱਜੀ ਤੌਰ ‘ਤੇ ਵੀਜ਼ਾ ਸੈਂਟਰ ‘ਚ ਆਪਣੇ ਬਾਇਓਮੈਟ੍ਰਿਕਸ ਜਮ੍ਹਾਂ ਕਰਵਾਉਣ ਲਈ ਮੌਜੂਦ ਹੋਣਾ ਪਵੇਗਾ ਅਤੇ ਉਨ੍ਹਾਂ ਨੂੰ ਹਰ 10 ਸਾਲਾਂ ‘ਚ ਇਕ ਵਾਰ ਬਾਇਓਮੀਟ੍ਰਕਸ ਦੇਣ ਦੀ ਲੋੜ ਹੋਵੇਗੀ ਜਿਹੜੇ ਥੋੜ੍ਹੇ ਸਮੇਂ ਲਈ ਕੈਨੇਡਾ ‘ਚ ਪੜ੍ਹਾਈ ਕਰਨ ਜਾਂ ਕੰਮ ਕਰਨ ਲਈ ਜਾ ਰਹੇ ਹਨ। ਹਾਲਾਂਕਿ ਬਾਇਓਮੈਟ੍ਰਿਕਸ ‘ਚ 79 ਸਾਲ ਤੋਂ ਵਧ ਅਤੇ 14 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਛੋਟ ਹੋਵੇਗੀ।

Share this...
Share on Facebook
Facebook
error: Content is protected !!