24 ਘੰਟੇ ਅੰਦਰ ਹੀ 32 ਲੱਖ ਦਾ ਫੰਡ ਨੌਂਜਵਾਨਾਂ ਦੀ ਨਵੀਂ ਬਣੀ ਪੰਚਾਇਤ ਨੂੰ ਇਕੱਠਾ ਹੋਇਆ

ਅਜਕਲ ਲੋਕ ਬਹੁਤ ਹੀ ਸਮਝਦਾਰ ਹੋ ਚੁੱਕੇ ਹਨ ਤੇ ਪੜ੍ਹੇ ਲਿਖੇ ਹਨ। ਆਵਦੇ ਖਜਾਨੇ ਭਰਨ ਤੇ ਲੋਕਾਂ ਦੇ ਗਲ ਪੈਣ ਵਾਲੇ ਪੁਰਾਣੇ ਆਗੂਆਂ ਤੋਂ ਲੋਕ ਤੰਗ ਆ ਚੁੱਕੇ ਹਨ ਤੇ ਹੁਣ ਹਰ ਕੋਈ ਚਾਹੁੰਦਾ ਹੈ। ਲੋਕਾਂ ਦੇ ਕੰਮ ਆਉਣ ਵਾਲਾ ਇੱਕ ਪੜ੍ਹਿਆ ਲਿਖਿਆ ਆਗੂ ਤੇ ਵਿਕਾਸ ਚਾਹੁੰਦੇ ਹਨ। ਮੋਗਾ ਜਿਲੇ ਦੇ ਛੋਟੇ ਜਿਹੇ ਪਿੰਡ ਰਣਸੀਂਹ ਖੁਰਦ ਨੇ ਇਸ ਗੱਲ ਦੀ ਮਿਸਾਲ ਦਿੱਤੀ ਹੈ। ਦੋਹਾਂ ਹੀ ਧਿਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ ਤੇ ਇਸ ਪਿੰਡ ਦੀ ਪੁਰਾਣੀ ਪੰਚਾਇਤ ਤੇ ਨੌਂਜਵਾਨਾਂ ਦੀ ਨਵੀਂ ਪੰਚਾਇਤ ਨੇ ਕਾਗਜ ਭਰੇ ਸਨ।

ਆਪਣੀ ਸਰਪੰਚੀ ਅੱਗੇ ਵੀ 10 ਸਾਲ ਤੋਂ ਬਣੀ ਪੁਰਾਣੀ ਪੰਚਾਇਤ ਜਾਰੀ ਰੱਖਣਾ ਚਾਹੁੰਦੀ ਸੀ ਤੇ ਦੂਜੇ ਪਾਸੇ ਨੌਂਜਵਾਨਾਂ ਦੀ ਇਹ ਨਵੀਂ ਪੰਚਾਇਤ ਬਣਕੇ ਪਿੰਡ ਨੂੰ ਵਿਕਾਸ ਦੇ ਰਾਹ ਤੇ ਲੈਕੇ ਜਾਣਾ ਚਾਹੁੰਦੇ ਸਨ। ਸ਼ਾਇਦ ਓਹੀ ਪਿੰਡ ਦਾ ਹਰ ਬੱਚਾ ਤੇ ਬਜ਼ੁਰਗ ਚਾਹੁੰਦਾ ਸੀ ਜੋ ਨਵੀਂ ਬਣਨ ਜਾ ਰਹੀ ਪੰਚਾਇਤ ਚਾਹੁੰਦੀ ਸੀ। ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਇਸ ਗੱਲ ਪਤਾ ਲੱਗਿਆ, ਜਿੱਥੇ ਨੌਂਜਵਾਨਾਂ ਨੂੰ ਸਮਝ ਨਹੀਂ ਆ ਰਿਹਾ ਕੇ ਪਿੰਡ ਵਾਲੇ ਉਹਨਾਂ ਨਾਲ ਕਿੰਨੇ ਕੁ ਖੜੇ ਹਨ ਉੱਥੇ ਪਿੰਡ ਵਾਲਿਆਂ ਨੇ ਪੁਰਾਣੀ ਪੰਚਾਇਤ ਦਾ ਇੱਕ ਤਰਫਾ ਜਿੱਤ ਨਾਲ ਪੱਤਾ ਸਾਫ ਕਰਕੇ ਨੌਂਜਵਾਨਾਂ ਨੂੰ ਇਹ ਦੱਸ ਦਿੱਤਾ ਕੇ ਹੁਣ ਪਿੰਡ ਵੀ ਜਾਗ ਚੁੱਕਾ ਹੈ। ਹੁਣ ਪਿੰਡ ਨੂੰ ਪਾਰਟੀਆਂ ਨਹੀਂ ਬਲਕਿ ਕੰਮ ਕਰਨ ਵਾਲੇ ਬੰਦੇ ਚਾਹੀਦੇ ਹਨ। ਪਿੰਡ ਰਣਸੀਂਹ ਖੁਰਦ ਜਿਸ ਦੀ ਕੁ ਤਕਰੀਬਨ 900 ਵੋਟ ਭੁਗਤੀ ਸੀ ਨੌਂਜਵਾਨਾਂ ਦੇ ਸਰਪੰਚ ਨੂੰ ਇੰਨੀ ਕੁ ਵੋਟ ਵਿੱਚ ਹੀ ਪਿੰਡ ਵਾਲਿਆਂ ਨੇ 305 ਵੋਟਾਂ ਦੀ ਵੱਡੀ ਲੀਡ ਨਾਲ ਜਤਾਇਆ ਤੇ ਸਾਰੇ ਮੈਂਬਰ ਵੀ ਇਹਨਾਂ ਨੌਂਜਵਾਨਾ ਦੀ ਨਵੀਂ ਪੰਚਾਇਤ ਦੇ ਬਣੇ। ਇਸ ਨੌਂਜਵਾਨਾਂ ਦੀ ਪੰਚਾਇਤ ਦਾ ਇੱਕ ਇੱਕ ਮੈਂਬਰ ਵੱਡੀ ਲੀਡ ਨਾਲ ਜਿੱਤਿਆ ਤੇ ਆਪਣਾ ਇੱਕ ਵੀ ਮੈਂਬਰ ਪੁਰਾਣੀ ਪੰਚਾਇਤ ਜਿਤਾ ਨਾਂ ਸਕੀ।

ਹੁਣ ਇਸ ਨੌਂਜਵਾਨਾਂ ਦੀ ਜਿੱਤ ਤੋਂ ਪਿੰਡ ਕਿੰਨਾ ਖੁਸ਼ ਸੀ ਤੇ ਪਿੰਡ ਵਾਲਿਆਂ ਨੂੰ ਜਵਾਨਾਂ ਤੋਂ ਕਿੰਨੀਆਂ ਉਮੀਦਾਂ ਸੀ। ਇਸ ਗੱਲ ਦਾ ਉਦ੍ਹੋਂ ਉਦੋਂ ਪਤਾ ਲੱਗਿਆ ਜਦੋਂ ਪਿੰਡ ਵਾਲਿਆਂ ਨੇ ਸਰਪੰਚ ਦੇ ਜਿੱਤਣ ਤੋਂ ਕੁੱਝ ਘੰਟੇ ਬਾਅਦ ਹੀ 32 ਲੱਖ ਦਾ ਵੱਡਾ ਫੰਡ ਇਕੱਠਾ ਕਰਕੇ ਨਵੀਂ ਬਣੀ ਪੰਚਾਇਤ ਦੇ ਹੱਥਾਂ ਵਿੱਚ ਦੇ ਦਿੱਤਾ। ਹਰ ਇੱਕ ਸਕਸ਼ ਦਾ ਚੇਹਰਾ ਇਹ ਬੋਲ ਰਿਹਾ ਸੀ ਕੇ ਉਹ ਹੁਣ ਜਾਗ ਚੁੱਕੇ ਨੇ ਤੇ ਨੌਂਜਵਾਨਾਂ ਨੇ ਨਾਲ ਨੇ ਜਾਗਰੂਕਤਾ ਚਾਹੁੰਦੇ ਨੇ। ਇਸ ਵੇਲੇ ਪਿੰਡ ਵਾਲੇ ਕਾਫੀ ਭਾਵੁਕ ਨਜਰ ਆ ਰਹੀ ਸੀ ਪਿੰਡ ਵਾਲਿਆਂ ਨੇ ਗੁਰਦੁਵਾਰੇ ਇਹ ਵੀ ਗੱਲ ਵੀ ਕੀਤੀ ਕੇ ਜਦ ਤੱਕ ਇਹ ਨੌਂਜਵਾਨਾਂ ਦੀ ਪੰਚਾਇਤ ਕੰਮ ਕਰਦੀ ਥੱਕੇ ਗੀ ਨਹੀਂ ਉਦ੍ਹੋਂ ਤੱਕ ਪੈਸੇ ਮੁੱਕਣ ਨਹੀਂ ਦਿੱਤਾ ਜਾਵੇਗਾ। NRI ਵੀਰਾਂ ਨੇ ਵੱਡੀ ਰਕਮ ਪੰਚਾਇਤ ਨੂੰ ਦੇਣ ਦਾ ਐਲਾਨ ਕੀਤਾ ਹੈ। ਉਧਰ ਨੌਂਜਵਾਨ ਪੰਚਾਇਤ ਦੇ ਆਗੂ ਜਸਮੇਲ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਦੱਸਿਆ ਕੇ ਅੱਗੇ ਤੋਂ ਪਿੰਡ ਵੋਟਾਂ ਦੀ ਜਰੂਰਤ ਨਹੀਂ ਪਵੇਗੀ ਪਿੰਡ ਦਾ ਇਸ ਪੱਧਰ ਤੱਕ ਵਿਕਾਸ ਕੀਤਾ ਜਾਵੇਗਾ ਕੇ ਲੋਕ ਖੁਸ਼ੀ ਨਾਲ ਹੀ ਕੰਮ ਕਰਨ ਵਾਲੇ ਬੰਦਿਆ ਨੂੰ ਸਰਪੰਚ ਐਲਾਨ ਕਰ ਦੀਆ ਕਰਨ ਗੇ।

Share this...
Share on Facebook
Facebook
error: Content is protected !!