ਪੰਜਾਬੀ ਨੌਜੁਵਾਨ ਦੀ ਜਿੰਦਗੀ ਤੇ ਬਣੇਗੀ ਹੱਲੀਵੁਡ ਦੀ ਫਿਲਮ

ਇੱਕ ਅਜਿਹਾ ਸਿੱਖ ਨੌਜਵਾਨ ਪ੍ਰਦੀਪ ਸਿੰਘ ਨਾਗਰਾ ਜੋ ਬੋਕਸਿੰਗ ਵਿਚ ਬੇਹੱਦ ਰੂਚੀ ਰੱਖਦਾ ਸੀ। ਪ੍ਰਦੀਪ ਸਿੰਘ ਨੂੰ ਇੱਕ ਅਜਿਹਾ ਸੰਘਰਸ਼ ਬਾਕਸਿੰਗ ਰਿੰਗ ਵਿਚ ਪੈਰ ਰੱਖਣ ਲਈ ਕਰਨਾ ਪਿਆ ਜਿਸ ਵਿਚ ਉਹ ਜਿੱਤਿਆ ਵੀ ਤੇ ਕਈਆਂ ਲਈ ਮਿਸਾਲ ਵੀ ਬਣ ਗਿਆ। ਰਿੰਗ ਵਿਚ ਉਤਰਨ ਤੋਂ ਪਹਿਲਾਂ ਨਾਗਰਾ ਨੂੰ ਸ਼ੇਵ ਕਰਨ ਨੂੰ ਕਿਹਾ ਗਿਆ, ਹਾਲਾਂਕਿ ਇਹ ਸ਼ਰਤ ਬਾਕਸਿੰਗ ਲਈ ਨੌਜਵਾਨ ਮੰਨ ਲੈਂਦੇ ਨੇ ਪਰ ਆਪਣੇ ਧਰਮ ਦੇ ਸਿਧਾਂਤਾਂ ਖਿਲਾਫ ਜਾਣਾ ਨਾਗਰਾ ਦੇ ਅਸੂਲਾਂ ਦੇ ਖਿਲਾਫ ਸੀ। ਸੋ ਨਾਗਰਾ ਨੇ ਇਸ ਖਿਲਾਫ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਲਿਆ।

ਕੈਨੇਡੀਅਨ ਅਮੈਚੁਅਲ ਬੋਕਸਿੰਗ ਐਸੋਸੀਏਸ਼ਨ ਨੂੰ ਇਸ ਹਿੰਮਤੀ ਨੌਜਵਾਨ ਨੇ ਚੈਲੇਂਜ ਕਰ ਦਿੱਤਾ। ਪਰ ਨਾਗਰਾ ਦਾ ਹੌਂਸਲਾ ਕਦੇ ਵੀ ਨਹੀਂ ਡੋਲਿਆ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕੀਤਾ ਤੇ ਆਖ਼ਿਰ ਵਿਚ ਪ੍ਰਦੀਪ ਸਿੰਘ ਨਾਗਰਾ ਦੀ ਝੋਲੀ ਜਿੱਤ ਪਈ ਤੇ ਉਹ ਸਿੱਖੀ ਸਰੂਪ ਵਿਚ ਹੀ ਬੋਕਸਿੰਗ ਰਿੰਗ ਵਿਚ ਉਤਰਿਆ। ਹਾਲੀਵੁੱਡ ਦਾ ਧਿਆਨ ਆਪਣੇ ਵੱਲ ਪ੍ਰਦੀਪ ਸਿੰਘ ਨਾਗਰਾ ਦੇ ਇਸ ਸੰਘਰਸ਼ ਨੇ ਖਿੱਚਿਆ ਤੇ ਹਾਲੀਵੁੱਡ ਨੇ ਨਾਗਰਾ ਦੇ ਇੱਕ ਫੀਚਰ ਫਿਲਮ ਬਣਾ ਦਿੱਤੀ,ਜਿਸਦਾ ਨਾਮ ਰੱਖਿਆ ਗਿਆ ਟਾਈਗਰ। ਟਾਈਗਰ ਫਿਲਮ ਨੂੰ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਬਣਾਉਣ ਵਾਲੇ ਪ੍ਰਡਿਊਸਰ ਦੀਪਕ ਸਿੰਘ ਤੇ ਕੈਨੇਡਾ ਦੇ ਮਾਈਕੋ ਭਗਵਾਇਸ ਨੇ ਇਸ ਫਿਲਮ ਨੂੰ ਪ੍ਰਡਿਊਸ ਕੀਤਾ ਹੈ। ਇਹ ਫਿਲਮ ਕੈਨੇਡਾ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਈ ਗਈ ਨਾ ਸਗੋਂ ਇਸ ਫਿਲਮ ਨੂੰ ਕੈਨੇਡਾ ਦੇ ਬਲਕਿ ਅਮਰੀਕਾ ਦੇ ਹਾਈ ਸਕੂਲਾਂ ਵਿਚ ਵੀ ਦਿਖਾਇਆ ਜਾ ਰਿਹਾ ਹੈ।

An up-and-coming Canadian boxer, Nagra had captured the Ontario light flyweight amateur championship and was set to compete for the national title. Before his match, however, the Canadian Amateur Boxing Association (CABA) announced that its rules prohibited him from competing because of his beard. That left Nagra, a devout Sikh, with a dilemma. Because of his faith, he did not want to shave his beard — for him, his Sikh identity mattered more than his boxing career. But this didn’t mean that Nagra would stop fighting. Instead, Nagra decided to take on CABA to ensure that no other religious minorities would ever have to choose between their love for their faith and their love for their sport.

Share this...
Share on Facebook
Facebook
error: Content is protected !!