ਹੁਣ ਮਾਪਿਆਂ ਨੂੰ ਵੀਜ਼ਾ ਦਵਾਉਣਾ ਕੈਨੇਡਾ ਰਹਿੰਦੇ ਪੰਜਾਬੀ ਲਈ ਹੋਵੇਗਾ ਆਸਾਨ

ਹੁਣ ਵਿਸ਼ੇਸ਼ ਵੀਜ਼ੇ ਤੇ ਪੱਕੀ ਰਿਹਾਇਸ਼ ਯਾਨੀ ਪੀਆਰ ਵੀ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਮਾਪਿਆਂ ਨੂੰ ਮਿਲ ਸਕਦੀ ਹੈ, ਪ੍ਰਵਾਸ ਨਿਯਮਾਂ ਵਿੱਚ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਫੇਰਬਦਲ ਦਾ ਐਲਾਨ ਕੀਤਾ ਹੈ। ਕੈਨੇਡਾ ਜਲਦ ਹੀ ਪੀਜੀਪੀ ਪ੍ਰੋਗਰਾਮ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਮਾਪਿਆਂ ਨੂੰ ਵਿਸ਼ੇਸ਼ ਵੀਜ਼ੇ ਮਿਲਣਗੇ ਤੇ ਪੱਕੀ ਰਿਹਾਇਸ਼ ਯਾਨੀ ਪੀਆਰ ਵੀ ਮਿਲ ਸਕਦੀ ਹੈ।

ਨਾਗਰਿਕਤਾ ਤੇ ਪ੍ਰਵਾਸ ਬਾਰੇ ਸਥਾਈ ਸੰਸਦੀ ਕਮੇਟੀ ਦੇ ਮੈਂਬਰ ਤੇ ਕੈਨੇਡਾ ਦੇ ਸੰਸਦ ਮੈਂਬਰ ਰਣਦੀਪ ਸਰਾਏ ਨੇ ਦੱਸਿਆ ਕਿ ਇਮੀਗ੍ਰੇਸ਼ਨ ਰਿਫ਼ਿਊਜ਼ੀ ਤੇ ਸਿਟੀਜ਼ਨਸ਼ਿਪ ਕੈਨੇਡਾ ਜਨਵਰੀ ‘ਚ ਫੈਮਿਲੀ ਕਲਾਸ ਅੰਦਰ ਪੇਰੈਂਟਸ ਤੇ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਫਿਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੁੱਲ 20,000 ਅਰਜ਼ੀਆਂ ਇਸ ਪ੍ਰੋਗਰਾਮ ਤਹਿਤ ਲਈਆਂ ਜਾਣਗੀਆਂ। ਪੇਰੈਂਟਸ ਤੇ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਨੂੰ ਪੀਜੀਪੀ ਵੀ ਕਿਹਾ ਜਾਂਦਾ। ਇਸ ਪ੍ਰੋਗਰਾਮ ਤਹਿਤ ਆਪਣੇ ਮਾਪਿਆਂ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਪਿਛਲੇ 18 ਸਾਲ ਤੋਂ ਕੈਨੇਡਾ ਦੇ ਵਸਨੀਕ ਸਪੌਂਸਰ ਕਰਕੇ ਪੱਕੇ ਤੌਰ ‘ਤੇ ਕੈਨੇਡਾ ਬੁਲਾ ਸਕਦੇ ਹਨ।

ਇਹ ਐਪਲੀਕੇਸ਼ਨ ਪ੍ਰੋਸੈਸ ਪਹਿਲਾਂ ਆਉ ਪਹਿਲਾਂ ਪਾਓ ਦੇ ਆਧਾਰ ‘ਤੇ ਕੰਮ ਕਰੇਗਾ। ਸਰਾਏ ਨੇ ਦੱਸਿਆ ਕਿ ਸਾਲ 2014 ‘ਚ 5,000 ਵੀਜ਼ੇ ਪੀਜੀਪੀ ਪ੍ਰੋਗਰਾਮ ਤਹਿਤ ਦਿੱਤੇ ਗਏ ਸਨ। ਇਸ ਤੋਂ ਅਗਲੇ ਸਾਲ 10,000, ਸਾਲ 2018 ‘ਚ 17,000 ਵੀਜ਼ੇ ਦਿੱਤੇ ਗਏ। ਪੀਜੀਪੀ ਪ੍ਰੋਗਰਾਮ ਤਹਿਤ ਹੁਣ 20,000 ਲੋਕਾਂ ਨੂੰ ਵੀਜ਼ੇ ਦਿੱਤੇ ਜਾਣਗੇ।

Share this...
Share on Facebook
Facebook
error: Content is protected !!