ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੇ ਹੋਰ ਮਨਮਰਜ਼ੀਆਂ ਹੋਈਆਂ ਬੰਦ

ਪੰਜਾਬ ਫੀਸ ਰੈਗੂਲੇਟਰੀ ਕਮਿਸ਼ਨ ਨੇ ਫੀਸ ਵਸੂਲੀ ਦੀਆਂ ਮਨਮਰਜ਼ੀਆਂ ’ਤੇ ਨਕੇਲ ਕੱਸਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਪੰਜਾਬ ਅੰਦਰ ਹੁਣ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨਹੀਂ ਚੱਲਣਗੀਆਂ। ਪੰਜਾਬ ਦੇ ਪ੍ਰਾਈਵੇਟ ਸਕੂਲ 8 ਫੀਸਦੀ ਤੋਂ ਵੱਧ ਫੀਸ ਸਕੂਲਾਂ ਵਿੱਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਨਹੀਂ ਵਧਾ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੋਟਿਸ ਬੋਰਡ ’ਤੇ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫੀਸ ਦਾ ਵੀ ਬਿਓਰਾ ਲਾਉਣਾ ਪਏਗਾ।

ਇਸ ਵਿੱਚ ਦਾਖ਼ਲਾ ਫੀਸ ਤੋਂ ਲੈ ਕੇ ਵਿਦਿਆਰਥੀਆਂ ਤੋਂ ਵਸੂਲੇ ਜਣ ਵਾਲੇ ਸਾਲਾਨਾ, ਮਹੀਨਾਵਾਰ ਤੇ ਹੋਰ ਚਾਰਜਿਸ ਦਾ ਬਿਓਰਾ ਵੀ ਸ਼ਾਲਮ ਹੋਏਗਾ। ਇਹ ਹਦਾਇਤਾਂ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਫੀਸ ਵਸੂਲੀ ਦੀਆਂ ਮਨਮਰਜ਼ੀਆਂ ’ਤੇ ਨਕੇਲ ਕੱਸਣ ਲਈ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ 3 ਮਹੀਨੇ ਪਹਿਲਾਂ ਪੰਜਾਬ ਫੀਸ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਕੀਤੀਆਂ ਹਨ।

ਇਸ ਦੇ ਨਾਲ ਹੀ ਕਮਿਸ਼ਨ ਨੇ ਜਾਂਚ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ, ਜੋ ਸਮੇਂ ਸਮੇਂ ਤੇ ਇਸ ਦੀ ਜਾਂਚ ਕਰਨਗੀਆਂ। ਨੋਟਿਸ ਬੋਰਡ ’ਤੇ ਫੀਸਾਂ ਦਾ ਵੇਰਵਾ ਲਾਉਣ ਨਾਲ ਪਾਰਦਰਸ਼ਤਾ ਵਧੇਗੀ ਅਤੇ ਪ੍ਰਸ਼ਾਸਨ ਨੂੰ ਫੀਸਾਂ ਵਸੂਲੀ ਬਾਰੇ ਪੂਰੀ ਜਾਣਕਾਰੀ ਮਿਲੇਗੀ। ਇਸ ਦੇ ਇਲਾਵਾ ਉਨ੍ਹਾਂ ’ਤੇ ਵੀ ਲਗਾਮ ਕੱਸੀ ਜਾ ਸਕੇਗੀ ਜੋ ਪ੍ਰਗਰਾਮਾਂ ਦੇ ਨਾਂ ’ਤੇ ਵਾਧੂ ਪੈਸੇ ਵਸੂਲੇ ਜਾਂਦੇ ਹਨ।

Share this...
Share on Facebook
Facebook
error: Content is protected !!