ਕੌਣ ਕਿੰਨ੍ਹੇ ਕੁ ਪਾਣੀ ‘ਚ ਅਖਾੜਿਆਂ ਦਾ ਇਕੱਠ ਦੱਸ ਦਾ – ਬੱਬੂ ਮਾਨ

ਬੱਬੂ ਮਾਨ, ਉਹ ਨਾਮ ਜਿਸ ਬਾਰੇ ਤਾਰੂਫ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੇ। ਆਪਣੀ ਗਾਇਕੀ ਨਾਲ ਆਪਣਾ ਨਾਮ ਹੀ ਨਹੀਂ ਬਣਾਇਆ ਸਗੋਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੇ ਪੰਜਾਬੀ ਸੰਗੀਤ ਨੂੰ ਵੀ ਅੱਜ ਬੱਬੂ ਮਾਨ ਲੈ ਗਏ ਹਨ। ਬੱਬੂ ਮਾਨ ਨਾਮ ਅੱਜ ਬ੍ਰਾਂਡ ਬਣ ਚੁੱਕਿਆ ਹੈ। ਪੰਜਾਬ ‘ਚ ਹੀ ਨਹੀਂ ਬੱਬੂ ਮਾਨ ਦੇਸ਼ਾਂ ਵਿਦੇਸ਼ਾਂ ‘ਚ ਆਪਣੇ ਲਾਈਵ ਸ਼ੋਅ ਲਗਾਉਂਦੇ ਰਹਿੰਦੇ ਹਨ। ਉਹਨਾਂ ਦੀ ਫੈਨ ਫੌਲੋਇੰਗ ‘ਤੇ ਉਹਨਾਂ ਲਾਈਵ ਸ਼ੋਅਜ਼ ਦਾ ਇਕੱਠ ਹੀ ਚਾਨਣ ਪਾ ਦਿੰਦਾ ਹੈ।

ਇਹ ਇਸ ਲਈ ਕਹਿ ਰਹੇ ਹਾਂ ਭਾਵੇਂ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼ ਹਰ ਥਾਂ ਬੱਬੂ ਮਾਨ ਦਾ ਲਾਈਵ ਸ਼ੋਅ ਹਾਊਸ ਫੁੱਲ ਰਹਿੰਦਾ ਹੈ। ਹਾਲ ਹੀ ‘ਚ ਹੋਏ ਮੁੱਲਾਂਪੁਰ ਕੱਬਡੀ ਕੱਪ ‘ਚ ਲੱਗੇ ਬੱਬੂ ਮਾਨ ਦੇ ਅਖਾੜੇ ‘ਚ ਠਾਠਾਂ ਮਾਰਦੇ ਇਕੱਠ ਨੂੰ ਬੱਬੂ ਮਾਨ ਨੇ ਚੰਦ ਬੋਲਾਂ ਰਾਹੀਂ ਕੁਝ ਇਸ ਤਰਾਂ ਸੰਬੋਧਨ ਕੀਤਾ ‘ਸਾਨੂੰ ਨਹੀਂ ਕਲਿਕ ਪੈਂਦੀਆਂ ਸਾਡੇ ਨੀ ਵਿਊ ਆਉਂਦੇ ਸਰਕਾਰੇ , ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨੇ ਕੁ ਪਾਣੀ ‘ਚ ਮੁਟਿਆਰੇ ‘ ਬੱਬੂ ਮਾਨ ਨੇ ਯੂ – ਟਿਊਬ ‘ਤੇ ਰੁਪਏ ਦੇ ਕੇ ਕਲਿਕਜ਼ ਅਤੇ ਵਿਊਜ਼ ਖਰੀਦਣ ਵਾਲੇ ਗਾਇਕਾਂ ‘ਤੇ ਇਹਨਾਂ ਚੰਦ ਬੋਲਾਂ ਨਾਲ ਨਿਸ਼ਾਨਾ ਸਾਧਿਆ ਹੈ।

ਇਹ ਪਹਿਲੀ ਵਾਰ ਨਹੀਂ ਜਦੋਂ ਬੱਬੂ ਮਾਨ ਕੁਝ ਅਜਿਹਾ ਬੋਲ ਗਏ ਹੋਣ , ਉਹ ਅਕਸਰ ਹੀ ਸਟੇਜਾਂ ਤੋਂ ਆਪਣੇ ਬੇਬਾਕ ਬੋਲਾਂ ਰਾਹੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਆਵਾਜ਼ ਚੁੱਕਦੇ ਰਹਿੰਦੇ ਹਨ। ਬੱਬੂ ਮਾਨ ਦੇ ਕੱਟੜ ਫੈਨ ਉਹਨਾਂ ਤੋਂ ਆਪਣੀ ਜਾਨ ਉਹਨਾਂ ਦੇ ਇਸੇ ਅੰਦਾਜ਼ ਦੇ ਚਲਦਿਆਂ ਹੀ ਨਿਛਾਵਰ ਕਰਦੇ ਹਨ। ਬੱਬੂ ਮਾਨ ਅਕਸਰ ਸਟੇਜਾਂ ਤੋਂ ਕਹਿੰਦੇ ਰਹਿੰਦੇ ਹਨ ਕਿ ਉਹਨਾਂ ਦੇ ਉਹ ਹੀ ਗੀਤ ਸੁਣੋ ਜਿਹੜੇ ਨੌਜਵਾਨਾਂ ਨੂੰ ਅਤੇ ਇਸ ਸਮਾਜ ਨੂੰ ਕੋਈ ਸੇਧ ਦੇਣ। ਜਿਸ ਕੋਈ ਸੰਦੇਸ਼ ਨਾ ਹੋਵੇ ਉਹ ਗੀਤ ਕੋਈ ਨਾ ਸੁਣੋ।

Share this...
Share on Facebook
Facebook
error: Content is protected !!