ਰਾਮ ਰਹੀਮ ਦੇ ਨਾਲ ਬਾਕੀ ਤਿੰਨ ਮੁਲਜ਼ਮ ਵੀ ਦੋਸ਼ੀ ਕਰਾਰ

ਅੱਜ ਪੰਚਕੁਲਾ ਦੀ ਸਪੈਸ਼ਲ ਸੀ.ਬੀ.ਆਈ. ਅਦਾਲਤ ਨੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਮੇਤ 4 ਲੋਕਾਂ ਨੂੰ ਦੋਸ਼ੀ ਐਲਾਨ ਦਿੱਤਾ ਹੈ। ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਰਾਮ ਰਹੀਮ ਤੋਂ ਇਲਾਵਾ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਦੋਸ਼ੀ ਅਦਾਲਤ ਵੱਲੋਂ ਗਰਦਾਨਿਆ ਗਿਆ ਹੈ। ਹਾਲਾਂਕਿ ਅਦਾਲਤ ਵੱਲੋਂ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਆਉਣ ਵਾਲੀ 17 ਜਨਵਰੀ ਨੂੰ ਕੀਤਾ ਜਾਵੇਗਾ।

ਪੀੜਿਤ ਪਰਿਵਾਰ ਵਿਚੋਂ ਪੱਤਰਕਾਰ ਰਾਮਚੰਦਰ ਛੱਤਰਪਤੀ ਦਾ ਪੁੱਤਰ ਅਦਾਲਤ ਵਿੱਚ ਹਾਜ਼ਰ ਸਨ ਅਤੇ ਇਸ ਮਾਮਲੇ ਵਿੱਚ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਮੁੱਖ ਗਵਾਹ ਸੀ। ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਂਫਰਨਸਿੰਗ ਰਾਹੀਂ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਰਾਮ ਰਹੀਮ ਦੀ ਪੇਸ਼ੀ ਅਦਾਲਤ ਵਿੱਚ ਹੋਈ ਸੀ। ਸ਼ਹਿਰ ਦੀ ਸੁਰੱਖਿਆ ਨੂੰ ਮੁਖ ਰੱਖਦਿਆਂ ਵੀਡੀਓ ਕਾਂਫਰਨਸਿੰਗ ਵਾਲਾ ਫੈਸਲਾ ਲਿਆ ਗਿਆ ਸੀ। ਰਾਮਚੰਦਰ ਛੱਤਰਪਤੀ ਸਿਰਸਾ ਤੋਂ ‘ਪੂਰਾ ਸੱਚ’ ਨਾਂ ਦਾ ਅਖ਼ਬਾਰ ਕੱਢਦੇ ਸਨ ਤੇ ਆਪਣੇ ਅਖ਼ਬਾਰ ਰਾਹੀਂ ਹੀ ਉਨ੍ਹਾਂ ਰਾਮ ਰਹੀਮ ਦਾ ਉਹ ਕਾਲਾ ਸੱਚ ਦੁਨੀਆ ਸਾਹਮਣੇ ਲਿਆਂਦਾ ਸੀ, ਜਿਸ ਬਦਲੇ ਉਹ ਅੱਜ ਜੇਲ੍ਹ ਵਿੱਚ ਹੈ।

ਰਾਮਚੰਦਰ ਹੀ ਉਹ ਪੱਤਰਕਾਰ ਸਨ ਜਿਨ੍ਹਾਂ ਉਨ੍ਹਾਂ ਦੋ ਸਾਧਵੀਆਂ ਵੱਲੋਂ ਲਿਖੀ ਚਿੱਠੀ ਆਪਣੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਕੀਤੀ ਸੀ, ਜਿਸ ਦੇ ਆਧਾਰ ‘ਤੇ ਡੇਰਾ ਮੁਖੀ ਵਿਰੁੱਧ ਬਲਾਤਕਾਰ ਦਾ ਮਾਮਲਾ ਚੱਲਿਆ ਤੇ ਉਸ ਨੂੰ ਸਜ਼ਾ ਵੀ ਹੋਈ। ਖ਼ਬਰ ਛਪਣ ਮਗਰੋਂ ਗੁਰਮੀਤ ਰਾਮ ਰਹੀਮ ਦੇ ਗੁੰਡੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਸਨ, ਪਰ ਛੱਤਰਪਤੀ ਬਗ਼ੈਰ ਡਰੇ ਡੇਰਾ ਮੁਖੀ ਵਿਰੁੱਧ ਖ਼ਬਰਾਂ ਲਾਉਂਦੇ ਰਹੇ। ਧਮਕੀਆਂ ਦਰਮਿਆਨ 24 ਅਕਤੂਬਰ, 2002 ਨੂੰ ਦੋ ਵਿਅਕਤੀਆਂ ਨੇ ਛੱਤਰਪਤੀ ਉੱਪਰ ਹਮਲਾ ਕਰ ਦਿੱਤਾ ਸੀ। ਪੱਤਰਕਾਰ ਦੀ ਹੱਤਿਆ ਦਾ ਇਲਜ਼ਾਮ ਡੇਰਾ ਮੁਖੀ ‘ਤੇ ਵੀ ਲੱਗਿਆ। ਆਪਣੇ ਪਿਤਾ ਦੇ ਕਤਲ ਦੇ ਇਨਸਾਫ਼ ਦੀ ਆਸ ਵਿੱਚ ਅੰਸ਼ੁਲ ਛੱਤਰਪਤੀ ਨੇ ਪੂਰੀ ਕਹਾਣੀ ਦੱਸੀ।

Share this...
Share on Facebook
Facebook
error: Content is protected !!