ਤਿੰਨ ਵੱਡੇ ਕਾਰਨ ਸਨ ਸਤੀਸ਼ ਕੌਲ ਦੀ ਬਰਬਾਦੀ ਪਿੱਛੇ ਜਿਨ੍ਹਾਂ ਕਾਰਨ ਅੱਜ ਸਿਰ ਤੇ ਛੱਤ ਨਹੀਂ ਹੈ

ਭਾਵੇਂ ਕਈ ਲੋਕ ਪਾਲੀਵੁੱਡ ਦੇ ਅਮਿਤਾਭ ਬਚਨ ਯਾਨੀ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਏ ਹਨ। ਪਰ ਉਹ ਏਨੀਂ ਦਿਨੀਂ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਜੰਮੂ ਕਸ਼ਮੀਰ ਦੇ ਇੱਕ ਪਰਿਵਾਰ ਵਿੱਚ 1948 ਨੂੰ ਹੋਇਆ ਸੀ। ਉਹ ਪੁਣੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਵਿੱਚ ਆਪਣੀ ਪੜਾਈ ਖਤਮ ਕਰਨ ਤੋਂ ਬਾਅਦ ਸਤੀਸ਼ ਕੌਲ ਚਲੇ ਗਏ। ਉਹਨਾਂ ਦੇ ਘਰ ਵਿੱਚ ਸੰਗੀਤਕ ਮਹੌਲ ਸੀ ਜਿਸ ਕਰਕੇ ਉਹਨਾਂ ਦੀ ਰੂਚੀ ਅਦਾਕਾਰੀ ਵੱਲ ਹੋ ਗਈ।

ਅਦਾਕਾਰੀ ਦੇ ਇਸ ਟ੍ਰੇਨਿੰਗ ਸੈਂਟਰ ਵਿੱਚ ਉਹਨਾਂ ਦੇ ਨਾਲ ਜਯਾ ਬੱਚਨ, ਅਮਿਤਾਭ ਬੱਚਨ ਤੇ ਸ਼ਤਰੁਘਨ ਸਿਨ੍ਹਾ ਵੀ ਅਦਾਕਾਰੀ ਦਾ ਵੱਲ੍ਹ ਸਿਖ ਰਹੇ ਸਨ। ਇੱਥੇ ਹੀ ਉਹਨਾਂ ਨੂੰ ਫਿਲਮਕਾਰ ਰਾਮਾਨੰਦ ਸਾਗਰ ਨੇ ਦੇਖਿਆ ਸੀ ਰਾਮਾਨੰਦ ਸਾਗਰ ਉਹਨਾਂ ਦੀ ਅਦਾਕਾਰੀ ਤੋਂ ਏਨੇ ਪ੍ਰਭਾਵਿਤ ਹੋ ਗਏ ਕਿ ਉਹ ਸਤੀਸ਼ ਕੌਲ ਨੂੰ ਆਪਣੇ ਨਾਲ ਮੁੰਬਈ ਲੈ ਗਏ। ਸਤੀਸ਼ ਕੌਲ ਦੀ ਪਹਿਲੀ ਬਾਲੀਵੁੱਡ ਫਿਲਮ ਪ੍ਰੇਮ ਪਰਬਤ 1973 ਵਿੱਚ ਆਈ। ਇਸ ਤਰ੍ਹਾਂ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਪਾਲੀਵੁੱਡ ਵਿੱਚ 1975 ਵਿੱਚ ਆਈ ਫਿਲਮ ਮੋਰਨੀ ਸੀ। ਇਸ ਫਿਲਮ ਨੇ ਸਤੀਸ਼ ਕੌਲ ਨੂੰ ਰਾਤੋ ਰਾਤ ਸੁਪਰ ਸਟਾਰ ਬਣਾ ਦਿੱਤਾ। ਸਤੀਸ਼ ਕੌਲ ਹੁਣ ਤੱਕ 300 ਤੋਂ ਵੀ ਵੱਧ ਪੰਜਾਬੀ ਫਿਲਮਾਂ ਕਰ ਚੁੱਕੇ ਹਨ।

ਲੱਛੀ, ਰਾਣੋਂ ਉਹਨਾਂ ਦੀਆਂ ਸੁਪਰ ਹਿੱਟ ਫਿਲਮਾਂ ਹਨ। ਇਸ ਤੋਂ ਇਲਾਵਾਂ ਉਹਨਾਂ ਨੇ ਬਹੁਤ ਸਾਰੇ ਟੀਵੀ ਸੀਰੀਅਲ ਵਿੱਚ ਵੀ ਕੰਮ ਕੀਤਾ ਹੈ। ਸਤੀਸ਼ ਕੌਲ ਪਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰੇ ਸਨ ਉਹਨਾਂ ਤੋਂ ਬਿਨਾਂ ਕਿਸੇ ਵੀ ਪੰਜਾਬੀ ਫਿਲਮ ਨੂੰ ਉਹਨਾਂ ਦੇ ਦੌਰ ਵਿੱਚ ਅਧੂਰਾ ਮੰਨਿਆ ਜਾਂਦਾ ਸੀ। ਸਤੀਸ਼ ਕੌਲ ਨੇ ਬਾਲੀਵੁੱਡ ਦੇ ਕਈ ਵੱਡੇ ਅਦਾਕਾਰਾਂ ਜਿਵੇਂ ਦੇਵਾ ਨੰਦ, ਸ਼ਾਹਰੁਖ ਖਾਨ, ਦਲੀਪ ਕੁਮਾਰ ਨਾਲ ਵੀ ਕੰਮ ਕੀਤਾ ਹੈ। ਕਾਮਯਾਬੀ ਦੀਆਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਸਤੀਸ਼ ਕੌਲ ਅੱਜ ਕੱਲ ਬਹੁਤ ਹੀ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਤੇ ਉਹਨਾਂ ਦੀ ਇਸ ਬਰਬਾਦੀ ਪਿੱਛੇ ਕਈ ਕਾਰਨ ਮੰਨੇ ਜਾਂਦੇ ਹਨ। ਸਭ ਤੋਂ ਵੱਡਾ ਕਾਰਨ ਸਤੀਸ਼ ਕੌਲ ਦਾ ਉਹਨਾਂ ਦੀ ਪਤਨੀ ਨਾਲੋਂ ਤਲਾਕ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਤਲਾਕ ਤੋਂ ਬਾਅਦ ਸਤੀਸ਼ ਕੌਲ ਦੀ ਪਤਨੀ ਉਹਨਾਂ ਦੇ ਬੇਟੇ ਨੂੰ ਲੈ ਕੇ ਵਿਦੇਸ਼ ਚਲੀ ਗਈ ਸੀ।

ਉਹਨਾਂ ਦੀ ਬਰਬਾਦੀ ਦਾ ਦੂਜਾ ਕਾਰਨ ਉਸ ਸਕੂਲ ਨੂੰ ਮੰਨਿਆ ਜਾਂਦਾ ਹੈ ਜਿਸ ਵਿੱਚ ਉਹਨਾਂ ਨੂੰ ਵੱਡਾ ਘਾਟਾ ਹੋਇਆ। ਉਹਨਾਂ ਨੂੰ ਆਪਣਾ ਘਰ ਤੱਕ ਇਸ ਘਾਟੇ ਨੂੰ ਪੂਰਾ ਕਰਨ ਲਈ ਵੇਚਣਾ ਪਿਆ। ਇਹੀ ਵਜਾ ਹੈ ਕਿ ਉਹ ਅੱਜ ਘਰ ਤੋਂ ਵੀ ਵਾਂਝੇ ਹਨ। ਤੀਜਾ ਕਾਰਨ ਉਹ ਹਾਦਸਾ ਸੀ ਜਿਸ ਦੀ ਵਜਾ ਕਰਕੇ ਉਹ ਪੂਰੀ ਤਰ੍ਹਾਂ ਟੁੱਟ ਗਏ ਸਨ। ਸਤੀਸ਼ ਕੌਲ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਬਾਥਰੂਮ ਵਿੱਚ ਡਿੱਗ ਗਏ ਸਨ ਤੇ ਉਹਨਾਂ ਨੂੰ ਕਾਫੀ ਚਿਰ ਹਸਪਤਾਲ ਵਿੱਚ ਰਹਿਣਾ ਪਿਆ ਸੀ ਜਿਸ ਦੀ ਵਜਾ ਕਰਕੇ ਉਹਨਾਂ ਦੀ ਸਾਰੀ ਜਮਾਂ ਪੂਜੀ ਖਤਮ ਹੋ ਗਈ ਸੀ।

ਇਹੀ ਕੁਝ ਕਾਰਨ ਹਨ ਜਿਸ ਦੀ ਵਜਾ ਕਰਕੇ ਸਤੀਸ਼ ਕੌਲ ਬੁਰੇ ਦੌਰ ਤੋਂ ਗੁਜਰ ਰਿਹਾ ਹੈ। ਪਰ ਇੱਥੇ ਲੋੜ ਹੈ ਲੋਕਾਂ ਨੂੰ ਅੱਗੇ ਆਉਣ ਦੀ ਤਾਂ ਜੋ ਪੰਜਾਬੀ ਫਿਲਮਾਂ ਦੇ ਅਮਿਤਾਬ ਬਚਨ ਦੀ ਮਦਦ ਹੋ ਸਕੇ। ਲਗਾਤਾਰ ਸਤੀਸ਼ ਕੌਲ ਦੇ ਹਲਾਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਕਮੇਡੀ ਕਿੰਗ ਕਪਿਲ ਸ਼ਰਮਾ ਨੇ ਸਤੀਸ਼ ਕੌਲ ਦੀ ਮਦਦ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਲੋਕ ਵੀ ਉਸ ਦੀ ਮਦਦ ਲਈ ਅੱਗੇ ਆਏ ਹਨ। ਇਸ ਉਪਰਾਲੇ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ।

Share this...
Share on Facebook
Facebook
error: Content is protected !!