ਵਿਆਹ ਵਿੱਚ ਜਾਗੋ ਵੇਲੇ ਮਾਰੀ ਫੁਕਰੀ ਨੇ ਬਣਾਇਆ ਸੋਗ ਦਾ ਮਹੌਲ

ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਨੌਜਵਾਨਾਂ ਵੱਲੋਂ ਪਿਸਤੌਲ ਨਾਲ ਫਾਇਰ ਕਰਨ ਦਾ ਜਿਵੇ ਇਹਨੀਂ ਦਿਨੀਂ ਟਰੈਂਡ ਹੀ ਸ਼ੁਰੂ ਹੋ ਗਿਆ ਹੈ ਪਰ ਇਸ ਨਾਲ ਕਿੰਨੇ ਹੀ ਹਾਦਸੇ ਹੁੰਦੇ ਹਨ। ਇਸ ਬਾਰੇ ਸ਼ਾਇਦ ਉਹਨਾਂ ਨੂੰ ਖਬਰ ਨਹੀਂ। ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਦੇ ਇੱਕ ਘਰ ਵਿੱਚ ਵਿਆਹ ਦਾ ਮਾਹੌਲ ਹੁਣ ਇਸੇ ਸ਼ੌਂਕ ਦੇ ਚਲਦਿਆਂ ਸੋਗ ਵਿੱਚ ਬਦਲ ਗਿਆ। ਦਰਅਸਲ ਪਿੰਡ ਹਰਦੋਥਲਾ ਵਿੱਚ ਕੁਝ ਨੌਜਵਾਨਾਂ ਨੇ ਨਸ਼ੇ ਦੀ ਹਾਲਤ ‘ਚ ਆਪਣੀ ਪਿਸਤੌਲ ਤੋਂ ਦੇਰ ਰਾਤ ਵਿਆਹ ਦੇ ਪ੍ਰੋਗਰਾਮ ‘ਚ ਜਾਗੋ ਕੱਡਦੇ ਹੋਏ ਫਾਇਰ ਕਰ ਦਿੱਤਾ।

ਇਹ ਫਾਇਰ ਵੀਡੀਓ ਬਣਾ ਰਹੇ ਵੀਡੀਓਗ੍ਰਾਫਰ ਨੂੰ ਲੱਗੀ। ਜਿਸ ਤੋ ਬਾਅਦ ਉਸਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਦੱਸ ਦੇਈਏ ਕਿ 22 ਸਾਲਾ ਨੌਜਵਾਨ ਫੋਟੋਗ੍ਰਾਫਰ ਦੀ ਨਸ਼ੇ ਦੀ ਹਾਲਤ ‘ਚ ਗੋਲੀ ਚਲਾਉਣ ਕਾਰਨ ਮੌਤ ਹੋ ਗਈ। ਇਸ ਸਭ ਤੋ ਬਾਅਦ ਬਾਕੀ ਰਿਸ਼ਤੇਦਾਰ ਮੌਕੇ ‘ਤੇ ਹੀ ਫਰਾਰ ਹੋ ਗਏ। ਉੱਥੇ ਹੀ ਵਿਆਹ ‘ਚ ਆਏ ਰਿਸ਼ਤੇਦਾਰ ਨੇ ਦੱਸਿਆਂ ਕਿ ਹਾਦਸਾ ਅਚਾਨਕ ਹੋਇਆ। ਉਹਨਾਂ ਨੂੰ ਨਹੀ ਪਤਾ ਕਿ ਗੋਲੀ ਕਿਸ ਨੇ ਚਲਾਈ ਹੈ। ਜਦਕਿ ਉੱਥੇ ਮੌਜੂਦ ਫੋਟੋਗ੍ਰਾਫਰ ਨੇ ਦੱਸਿਆ ਕਿ ਉਹ ਲੋਕ ਵੀਡੀਓ ਬਣਾ ਰਹੇ ਸੀ ਕਿ ਟੀਟੂ ਨਾਮਕ ਵਿਅਕਤੀ ਦੇ ਮੁੰਡੇ ਨੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਜੱਸੀ ਨੂੰ ਹਸਪਤਾਲ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।

ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਆਖਿਰ ਗੋਲੀ ਕਿਸ ਨੇ ਚਲਾਈ ਸੀ। ਇਸ ਤੋਂ ਪਹਿਲਾ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹੁਸ਼ਿਆਰਪੁਰ ਵਿੱਚ ਵੀ ਰਾਤ ਦੇ ਸਮੇਂ ਕੱਢੀ ਜਾ ਰਹੀ ਜਾਗੋ ਦੌਰਾਨ ਪਿਤਾ ਨੇ ਧੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹਵਾਂ ਦੇ ਵਿੱਚ ਗੋਲੀ ਚਲਾ ਦਿੱਤੀ। ਪਰ 20 ਸਾਲਾ ਦੀ ਇੱਕ ਮਾਸੂਮ ਨੂੰ ਦੀ ਇਸ ਚਲਾਈ ਇਸ ਗੋਲੀ ਨੇ ਜਿੰਦਗੀ ਨੂੰ ਖੋਹ ਲਿਆ। ਅਤੇ ਘਰ ਦੇ ਵਿੱਚ ਖੁਸੀ ਦਾ ਮਹੌਲ ਗਮੀਂ ਦੇ ਵਿੱਚ ਬਦਲ ਗਿਆ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਛੱਤਾ ਬਾਜ਼ਾਰ ‘ਚ ਰਾਤ 11 ਵਜੇ ਦੇ ਕਰੀਬ ਇਕ ਲੜਕੀ ਦੇ ਵਿਆਹ ਸਮਾਰੋਹ ਦੇ ਚਲਦਿਆਂ ਜਾਗੋ ਕੱਢੀ ਜਾ ਰਹੀ ਸੀ।

Share this...
Share on Facebook
Facebook
error: Content is protected !!