ਸਿੱਖ ਵੀਰ ਨੇ ਬਣਾਇਆ ਪਟਨਾ ਸਾਹਿਬ ਦਾ ਅਨੋਖਾ ਮਾਡਲ

ਸਮੁੱਚੀ ਸਿੱਖ ਕੌਮ ਬਹੁਤ ਹੀ ਸ਼ਰਧਾ ਅਤੇ ਭਾਵਨਾਂ ਦੇ ਨਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿੰਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਸ਼੍ਰੀ ਪਟਨਾ ਸਾਹਿਬ ਦਾ ਗੁਰੂ ਦੇ ਸਿੱਖ ਗੁਰਪ੍ਰੀਤ ਸਿੰਘ ਨੇ ਮਾਡਲ ਤਿਆਰ ਕੀਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੁਰਪ੍ਰੀਤ ਨੇ ਇਹ ਮਾਡਲ ਕਾਗਜ ਦੇ ਨਾਲ ਤਿਆਰ ਕੀਤਾ ਹੈ। ਤੁਹਾਨੂੰ ਸੁਣ ਕੇ ਤਾਂ ਹੈਰਾਨੀ ਮਹਿਸੂਸ ਹੋ ਰਹੀ ਹੋਵੇਗੀ ਪਰ ਇਸ ਮਾਡਲ ਨੂੰ ਤੁਸੀਂ ਆਪਣੇ ਅੱਖੀ ਵੀਡੀਓ ਦੇ ਵਿਚ ਦੇਖ ਸਕਦੇ ਹੋ।

ਕਿ ਕਿਸ ਤਰਾਂ ਇਸਨੂੰ ਕਿੰਨੀਂ ਜਿਆਦਾ ਬਰੀਕੀ ਅਤੇ ਖੂਬਸੂਰਤੀ ਦੇ ਨਾਲ ਤਿਆਰ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਗਜ ਨਾਲ ਸ਼੍ਰੀ ਪਟਨਾ ਸਾਹਿਬ ਦੇ ਇਸ ਮਾਡਲ ਨੂੰ ਬਣਾਉਣ ਦੇ ਲਈ ਕਰੀਬ 15 ਤੋਂ 20 ਹਜ਼ਾਰ ਰੁਪਏ ਦਾ ਖਰਚ ਆਇਆ। ਗੁਰਦੁਆਰਾ ਪਟਨਾ ਸਾਹਿਬ ਦੇ ਇਸ ਪਵਿੱਤਰ ਮਾਡਲ ਨੂੰ ਤਿਆਰ ਕਰਨ ਦੇ ਲਈ ਕਰੀਬ 2 ਮਹੀਨੇ ਦਾ ਸਮਾਂ ਲੱਗਿਆ ਤੇ ਇਸਦੀ ਜਾਣਕਾਰੀ ਸ਼੍ਰੀ ਅੰਮ੍ਰਿਤਸਰ ਵਿਖੇ ਦਿੱਤੀ ਤੇ ਫਿਰ ਇਸਨੂੰ ਲਿਆਂਦਾ ਗਿਆ। ਹੁਣ ਇਸ ਵੀਰ ਦੀ ਚਾਰੇ ਪਾਸੇ ਵੀਰ ਦੀ ਵਾਹ-ਵਾਹ ਹੋ ਰਹੀ ਹੈ ਕਿਉਂਕਿ ਇਸਨੂੰ ਬਹੁਤ ਹੀ ਬਰੀਕੀ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਵੀਰ ਨੇ ਪਟਨਾ ਸਾਹਿਬ ਦਾ ਇਹ ਮਾਡਲ ਬਣਾ ਕੇ ਬਹੁਤ ਹੀ ਲੋਕਾਂ ਪਾਸੋਂ ਬਹੁਤ ਵਾਹ-ਵਾਹ ਖੱਟ ਲਈ ਹੈ।

ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਨੂੰ ਦਸਮ-ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਹੋਣ ਦਾ ਮਾਣ ਤੇ ਸਤਿਕਾਰ ਪ੍ਰਾਪਤ ਹੈ। ਇਸ ਪਾਵਨ ਧਰਤ ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ। ਸੂਰਬੀਰਤਾ-ਨਿਰਭੈਤਾ ਪ੍ਰਦਾਨ ਕਰਨ ਵਾਲਾ ਹੁਕਮ ਇਥੋਂ ਹੀ ਸੰਗਤਾਂ ਦੇ ਨਾਮ ਜਾਰੀ ਹੋਇਆ, ਜਿਸ ਵਿੱਚ ਨੌਵੇ ਸਤਿਗੁਰੂ ਜੀ ਨੇ ਫਰਮਾਇਆ- ਜੋ ਗੋਬਿੰਦ ਕੀਆ ਠੀਕ ਕੀਆ- ਤਹੀ ਪ੍ਰਕਾਸ਼ ਹਮਾਰਾ ਭਯੋ, ਪਟਨਾ ਸਾਹਿਬ ਵਿਖੇ ਭਵ ਲਯੋ। ਦੇ ਪਾਵਨ ਵਾਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਪਾਵਨ ਧਰਤ ‘ਤੇ ਹੀ ਹੋਇਆ। ਗੁਰਦੇਵ ਪਿਤਾ ਗੁਰੁੂ ਗੋਬਿੰਦ ਸਿੰਘ ਜੀ ਇਥੇ ਬਾਲ ਲੀਲ੍ਹਾ ਰਚ, ਫਿਰ ਇਥੋਂ ਚੱਲ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ‘ਤੇ ਪਹੁੰਚੇ। ਪੂਰਬ ਵਿੱਚ ਸਿੱਖੀ ਪ੍ਰਚਾਰ ਦਾ ਧੁਰਾ ਪਟਨਾ ਸਾਹਿਬ ਗੁਰੂ ਪੰਥ ਵੱਲੋਂ ਪ੍ਰਵਾਣਿਤ ਤੇ ਸਵੀਕਾਰਤਿ ਦੂਸਰਾ ਤਖ਼ਤ ਹੈ । ਤਖ਼ਤ ਸਾਹਿਬ ਦੀ ਪਾਵਨ ਇਮਾਰਤ ਦੀ ਸੇਵਾ ਪਹਿਲਾਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਜੋ ਭੂਚਾਲ ਨਾਲ ਨਸ਼ਟ ਹੋਣ ਕਰਕੇ, ਸੰਗਤਾਂ ਦੇ ਸਹਿਯੋਗ ਨਾਲ ਵਰਤਮਾਨ ਇਮਾਰਤ ਦੇ ਰੂਪ ਵਿਚ ਸੁਭਾਇਮਾਨ ਹੈ। ਗੁਰਦੁਆਰਾ ਗੋਬਿੰਦ ਬਾਗ, ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ, ਖੂਹ ਮਾਤਾ ਗੁਜਰੀ ਜੀ, ਗੁਰਦੁਆਰਾ ਗਊ ਘਾਟ, ਗੁਰਦੁਆਰਾ ਹਾਂਡੀ ਸਾਹਿਬ ਆਦਿ ਇਤਿਹਾਸਕ ਸਥਾਨ ਦਰਸ਼ਨ ਕਰਨਯੋਗ ਹਨ।

Share this...
Share on Facebook
Facebook
error: Content is protected !!