ਸਿੱਖ ਵੀਰ ਦੀ ਬਦੌਲਤ ਬਿਹਾਰ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ

ਇਹ ਬੱਚਾ ਬਿਹਾਰ ਦੇ ਰਹਿਣ ਵਾਲਾ ਪੂਨੀਆਂ ਜ਼ਿਲ੍ਹਾ ਦਾ ਬਿੱਟੂ ਕੁਮਾਰ ਹੈ ਜਿਸ ਬੱਚੇ ਨੂੰ ਤੁਸੀਂ ਹਸਪਤਾਲ ਵਿਚ ਬੈੱਡ ਤੇ ਪਿਆ ਦੇਖ ਰਹੇ ਹੋ। ਇਹ ਬੱਚਾ ਜਮਾਤੀਆਂ ਨੂੰ ਬਿਨਾਂ ਦੱਸੇ ਅੰਮ੍ਰਿਤਸਰ ਆ ਗਿਆ ਤੇ ਕੁੱਤਿਆਂ ਤੋਂ ਬਚਦਾ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਬੱਚਾ ਅੱਜ ਆਪਣੇ ਮਾਪਿਆਂ ਨੂੰ ਦੁਬਾਰਾ ਅੰਮ੍ਰਿਤਸਰ ਦੇ ਇੱਕ ਸਿੱਖ ਦੀ ਬਦੌਲਤ ਹੀ ਮਿਲ ਸਕਿਆ ਹੈ, ਤੇ ਜਿਸਦਾ ਨਾਮ ਹੈ ਰਮਨਦੀਪ ਕੋਹਲੀ ਇਹ ਸਿੱਖ ਵੈਲਫੇਅਰ ਸਿੱਖ ਸੁਸਾਇਟੀ ਦਾ ਪ੍ਰਧਾਨ ਹੈ। ਇਸ ਵੀਰ ਨੂੰ ਇਹ ਬੱਚਾ ਜਖਮੀ ਹਾਲਤ ਦੇ ਵਿਚ ਮਿਲਿਆ ਸੀ।

ਉਸਨੇ ਨਾ ਸਿਰਫ ਇਸ ਬੱਚੇ ਦਾ ਇਲਾਜ ਕਰਵਾਇਆ ਬਲਕਿ ਮਾਪਿਆਂ ਨੂੰ ਬੱਚੇ ਦੇ ਨਾਲ ਬਿਹਾਰ ਦੀਆਂ ਗਵਾਰਾਂ ਚ’ ਇਸਦੇ ਇਸ਼ਤਿਹਾਰ ਦੇ ਕੇ ਮਿਲਵਾਇਆ। ਬੱਚੇ ਨੂੰ ਵਾਪਿਸ ਪਾ ਕੇ ਬੱਚੇ ਦਾ ਪਿਤਾ ਕਾਫੀ ਖੁਸ਼ ਨਜਰ ਆ ਰਿਹਾ ਹੈ। ਫਿਰ ਵੀਰ ਨੇ ਇਸਨੂੰ ਗੁਰੂ ਨਾਨਕ ਹਸਪਤਾਲ ਵਿਚ ਲੈ ਕੇ ਆਂਦਾ ਗਿਆ ਤੇ ਫਿਰ ਇਸਦਾ ਇਲਾਜ ਸ਼ੁਰੂ ਕਰਵਾਇਆ, ਤੇ ਦੋ-ਤਿੰਨ ਦਿਨ ਤੱਕ ਇਸਦਾ ਇਲਾਜ ਚਲਦਾ ਰਿਹਾ। ਵੀਰ ਦਾ ਕਹਿਣਾ ਹੈ ਕਿ ਇਸਨੂੰ ਅਸੀਂ ਇਸਦੇ ਘਰਦਿਆਂ ਦੇ ਨਾਲ ਮਿਲਵਾਉਣ ਦੇ ਲਈ ਪਿੰਗਲਵਾੜੇ ਵੀ ਲੈ ਕੇ ਗਏ ਪਰ ਉਹਨਾਂ ਨੇ ਇਸਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਬੱਚਾ 18 ਸਾਲ ਤੋਂ ਛੋਟਾ ਸੀ। ਫਿਰ ਇਸ ਵੀਰ ਨੇ ਬਿਹਾਰ ਦੇ ਵਿਚ ਇੱਕ ਖ਼ਬਰ ਪੋਸਟ ਕਰਵਾਈ ਸੀ ਕਿ ਇਹ ਬੱਚਾ ਪੂਨੇ ਤੋਂ ਆਇਆ ਹੈ ਤੇ ਇੱਥੇ ਇਹ ਗਵਾਚ ਗਿਆ ਹੈ। ਫਿਰ ਇਹਨਾਂ ਵੀਰਾਂ ਨੂੰ ਫੋਨ ਆਏ ਕਿ ਇਹ ਸਾਡਾ ਬੱਚਾ ਹੈ ਤੇ ਫਿਰ ਇਸ ਬੱਚੇ ਨੂੰ ਵੀਰ ਨੇ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ। ਪਰਿਵਾਰ ਇਸ ਵੀਰ ਦਾ ਬਹੁਤ ਹੀ ਜਿਆਦਾ ਧੰਨਵਾਦ ਕਰ ਰਿਹਾ ਹੈ।

ਸਿੱਖੀ ਦਾ ਇਤਿਹਾਸ ਗੁਰੂ ਨਾਨਕ, ਪਹਿਲੇ ਗੁਰੂ ਵਲੋਂ ਪੰਦਰਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਇਸਦੀਆਂ ਧਾਰਮਿਕ ਅਤੇ ਕੌਮੀ ਰਸਮਾਂ-ਰੀਤਾਂ ਨੂੰ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਵਾਲੇ ਦਿਨ ਸਰਲ ਕੀਤਾ। ਵੱਖ ਜਾਤੀਆਂ ਅਤੇ ਪਿਛੋਕੜ ਵਾਲੇ ਆਮ ਸਧਾਰਨ ਇਨਸਾਨਾਂ ਨੂੰ ਖੰਡੇ ਦੀ ਪਹੁਲ ਦਾ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ। ਪੰਜ ਪਿਆਰਿਆਂ ਨੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਅੰਮ੍ਰਿਤ ਛੱਕਾ ਖਾਲਸੇ ਵਿੱਚ ਸ਼ਾਮਿਲ ਕਰ ਲਿਆ। ਇਸ ਇਤਿਹਾਸਕ ਘਟਨਾ ਨੇ ਸਿੱਖੀ ਦੇ ਤਕਰੀਬਨ 300 ਸਾਲਾਂ ਤਵਾਰੀਖ ਨੂੰ ਤਰਤੀਬ ਕੀਤਾ। ਸਿੱਖੀ ਦਾ ਇਤਿਹਾਸ, ਪੰਜਾਬ ਦੇ ਇਤਿਹਾਸ ਅਤੇ ਉੱਤਰ-ਦੱਖਣੀ ਏਸ਼ੀਆ (ਮੌਜੂਦਾ ਪਾਕਿਸਤਾਨ ਅਤੇ ਭਾਰਤ) ਦੇ 16ਵੀਂ ਸਦੀ ਦੇ ਸਮਾਜਿਕ-ਸਿਆਸੀ ਮਹੌਲ ਨਾਲ ਬਹੁਤ ਮਿਲਦਾ-ਜੁਲਦਾ ਹੈ।

Share this...
Share on Facebook
Facebook
error: Content is protected !!