ਸੁਖਬੀਰ ਨੇ ਅਮਲੀ ਹੋਣ ਬਾਰੇ ਪੁੱਛਣ ਤੇ ਦਿੱਤਾ ਇਹ ਬਿਆਨ

ਅੱਜ ਇਕ ਪੱਤਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਲਿਆ ਕਿ ਤੁਸੀਂ ਅਮਲੀ ਹੋ, ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਆਖ ਰਿਹਾ ਹੈ ਕਿ ਤੁਹਾਡੀ ਘਰ ਵਾਲੀ ਹਰਸਿਮਰਤ ਕੌਰ ਬਾਦਲ ਪੈਗ ਲਗਾਉਂਦੀ ਹੈ ਤੇ ਤੁਸੀਂ ‘ਮਾਲ’ ਖਾਂਦੇ ਹੋ। ਜਵਾਬ ਵਿਚ ਸੁਖਬੀਰ ਬਾਦਲ ਇੰਨਾ ਆਖ ਕੇ ਚਲੇ ਗਏ ਕਿ ਮੈਂ ਮੈਂਟਲ ਬੰਦੇ ਬਾਰੇ ਕੀ ਆਖਾਂ। ਦੱਸ ਦਈਏ ਕਿ ਪੰਜਾਬ ਵਿਚ ਨਸ਼ਿਆਂ ਬਾਰੇ ਕਾਂਗਰਸੀ ਵਿਧਾਇਕ ਨੇ ਕਾਫੀ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਦਾ ਨਾਮ ਵੀ ਲਿਆ ਹੈ।

ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਜਦੋਂ ਪੁੱਛਿਆ ਕਿ ਧਾਰਮਿਕ ਸਭਾਵਾਂ ਮੌਕੇ ਸਿਆਸੀ ਰੈਲੀਆਂ ਕਰਨ ਉਤੇ ਸ੍ਰੀ ਅਕਾਲ ਤਖਤ ਵੱਲ਼ੋਂ ਰੋਕ ਲਾਈ ਹੋਈ ਹੈ, ਇਸ ਦੇ ਬਾਵਜੂਦ ਤੁਸੀਂ ਸ੍ਰੀ ਮੁਕਤਸਰ ਸਾਹਿਬ ਵਿਚ ਰੈਲੀ ਕੀਤੀ ਹੈ। ਇਸ ਦੇ ਜਵਾਬ ਵਿਚ ਸੁਖਬੀਰ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਕਦੇ ਵੀ ਅਜਿਹੇ ਹੁਕਮ ਨਹੀਂ ਆਏ। ਕਾਂਗਰਸ ਜਾਣਬੁਝ ਕੇ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰ ਘਰ ਨਤਮਸਤਕ ਹੋਣ ਪੰਜਾਬ ਦਾ ਮੁੱਖ ਮੰਤਰੀ ਮਾਘੀ ਵਾਲੇ ਦਿਨ ਵੀ ਨਹੀਂ ਆਇਆ। ਇਹ ਕਿਹੋ ਜਿਹਾ ਮੁੱਖ ਮੰਤਰੀ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਸ਼ਾ ਸਮੱਗਲਿੰਗ ਦੇ ਲੱਗ ਰਹੇ ਦੋਸ਼ਾਂ ਦੇ ਬਾਰੇ ‘ਚ ਬੋਲਦੇ ਹੋਏ ਕਿਹਾ ਕਿ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖੁਦ ਵੱਡਾ ਨਸ਼ਾ ਸਮੱਗਲਰ ਹੈ। ਸੁਖਬੀਰ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਇਕ ਜ਼ੀਰਾ ਨੇ ਦੋਸ਼ ਲਾਇਆ ਸੀ ਕਿ ਸੁਖਬੀਰ ਬਾਦਲ ਨਸ਼ਾ ਸਮੱਗਲਰਾਂ ਨੂੰ ਸ਼ਹਿ ਦਿੰਦੇ ਰਹੇ ਹਨ, ਮਰਜ਼ੀ ਨਾਲ ਨਸ਼ਾ ਸਮੱਗਲਰਾਂ ‘ਤੇ ਪਰਚੇ ਹੁੰਦੇ ਸੀ ਅਤੇ ਮਰਜ਼ੀ ਨਾਲ ਹੀ ਰੱਦ ਕੀਤੇ ਜਾਂਦੇ ਸੀ। ਕਈ ਵਾਰ ਤਾਂ ਨਿਰਦੋਸ਼ ਲੋਕਾਂ ਖਿਲਾਫ ਵੀ ਨਸ਼ਾ ਸਮੱਗਲਰਾਂ ਦੇ ਕਹਿਣ ‘ਤੇ ਪਰਚੇ ਹੋ ਜਾਂਦੇ ਸਨ। ਇਸ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਜ਼ੀਰਾ ਖੁਦ ਇਕ ਵੱਡੇ ਨਸ਼ਾ ਸਮੱਗਲਰ ਹਨ, ਕਈ ਲੋਕ ਸਮੱਗਲਿੰਗ ਦਾ ਧੰਦਾ ਜਿਨ੍ਹਾਂ ਦੀ ਸਰਪ੍ਰਸਤੀ ‘ਚ ਬੇਖੌਫ ਕਰ ਰਹੇ ਹਨ। ਫਿਰੋਜ਼ਪੁਰ ‘ਚ ਜਾ ਕੇ ਦੇਖੋ ਕੁਲਬੀਰ ਜ਼ੀਰਾ ਤਾਂ ਰੇਤ ਬੱਜਰੀ ਵੀ ਖਾ ਰਹੇ ਹਨ। ਸੁਖਬੀਰ ਨੇ ਟਕੋਰ ਲਾਉਂਦਿਆਂ ਕਿਹਾ ਕਿ ਜਿਸਦੇ ਰੋਸ ‘ਚ ਉਹ ਇਹ ਸਭ ਬੋਲ ਰਿਹਾ ਹੈ ਹੋ ਸਕਦਾ ਹੈ ਜ਼ੀਰਾ ਦੇ ਕਿਸੇ ਚਹੇਤੇ ਖਿਲਾਫ ਪਰਚਾ ਹੋ ਗਿਆ ਹੋਵੇ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਸੌਂ ਰਹੇ ਹਨ, ਜਿਸ ਕਾਰਨ ਪੰਜਾਬ ‘ਚ ਕੋਈ ਵੀ ਵਿਕਾਸ ਕੰਮ ਨਹੀਂ ਹੋ ਰਿਹਾ। ਪੰਜਾਬ ਇਸ ਸਮੇਂ ਡਰਾਈਵਰ ਲੈੱਸ ਕਾਰ ‘ਚ ਸਵਾਰ ਹੈ, ਜੋ ਕਦੇ ਵੀ ਠੁਕ ਸਕਦੀ ਹੈ।

Share this...
Share on Facebook
Facebook
error: Content is protected !!