ਕਰਤਾਰਪੁਰ ਲਾਂਘੇ ਨੂੰ ਪੂਰਾ ਤਿਆਰ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਛੱਡਿਆ ਪਿੱਛੇ

ਪਾਕਿਸਤਾਨ ਨੇ 35 ਫੀਸਦੀ ਕੰਮ ਕਰਤਾਰਪੁਰ ਸਾਹਿਬ ਲਾਂਘੇ ਦਾ ਮੁਕੰਮਲ ਕਰ ਲਿਆ ਹੈ ਜਦ ਕਿ ਇਸ ਲਾਂਘੇ ਦਾ ਸਿਆਸੀ ਲਾਹਾ ਲੈਣ ਵਿਚ ਭਾਰਤੀ ਸਿਆਸਤਦਾਨ ਅਜੇ ਉਲਝੇ ਹੋਏ ਹਨ। ਇਸ ਲਾਂਘੇ ਲਈ ਭਾਰਤ ਸਰਕਾਰ ਅਜੇ ਜ਼ਮੀਨ ਵੀ ਪ੍ਰਾਪਤ ਨਹੀਂ ਕਰ ਸਕੀ। ਪਰ ਪਾਕਿਸਤਾਨ ਇਸ ਪਾਸੇ ਕਾਫੀ ਸਰਗਰਮੀ ਵਿਖਾ ਰਿਹਾ ਹੈ। ਹਾਲਾਂਕਿ ਭਾਰਤੀ ਸਰਕਾਰ ਇਸ ਪਾਸੇ ਵੱਡੇ ਦਾਅਵੇ ਪਾਕਿਸਤਾਨ ਦੀ ਸਰਗਰਮੀ ਵੇਖ ਕਰ ਰਹੀ ਹੈ।

ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ ‘ਤੇ ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਾਰੀ ਹੈ। ਇਮਰਾਨ ਖ਼ਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਦੱਸਿਆ ਕਿ ਪਹਿਲੇ ਗੇੜ ਦਾ 35 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਗੇੜ ਪੂਰਾ ਹੋਣ ਦੀ 31 ਅਗਸਤ ਤੱਕ ਆਸ ਹੈ ਅਤੇ ਗਲਿਆਰਾ ਪੂਰੀ ਤਰ੍ਹਾਂ ਨਵੰਬਰ 2019 ਤੱਕ ਤਿਆਰ ਕਰ ਲਿਆ ਜਾਵੇਗਾ।

ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਨੇ ਇੱਕ ਕਿਲੋਮੀਟਰ ਸੜਕ ਵੀ ਉਸਾਰ ਦਿੱਤੀ ਹੈ। ਸਾਢੇ ਕੁ ਚਾਰ ਕਿਲੋਮੀਟਰ ਸੜਕ ਪਾਕਿ ਨੇ ਗਲਿਆਰੇ ਲਈ ਬਣਾਉਣੀ ਹੈ, ਜਦਕਿ ਭਾਰਤ ਨੂੰ ਮੁਸ਼ਕਿਲ ਨਾਲ ਇੱਕ ਕਿਲੋਮੀਟਰ। ਪਰ ਭਾਰਤ ਵਿੱਚ ਹਾਲੇ ਜ਼ਮੀਨੀ ਪੱਧਰ ‘ਤੇ ਵੀ ਕੁਝ ਨਹੀਂ ਹੋਇਆ। ਹਾਲੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚਿੱਠੀ-ਪੱਤਰੀ ਚੱਲ ਰਹੀ ਹੈ। 800 ਮੀਟਰ ਲੰਮਾ ਪੁਲ ਇਸ ਰਾਵੀ ਦਰਿਆ ‘ਤੇ ਬਣਾਇਆ ਜਾਵੇਗਾ। ਗੁਰਦੁਆਰੇ ਦੇ ਪਿਛਲੇ ਪਾਸੇ ਹੋਟਲ ਵੀ ਬਣਨਗੇ।

ਗੁਰਦੁਆਰੇ ਦੇ ਖੱਬੇ ਪਾਸੇ ਬਾਰਡਰ ਟਰਮੀਨਲ ਕੰਪਲੈਕਸ ਬਣੇਗਾ, ਜਿਸ ਵਿੱਚ ਇਮੀਗ੍ਰੇਸ਼ਨ ਤੇ ਮੈਡੀਕਲ ਆਦਿ ਸੁਵਿਧਾਵਾਂ ਹੋਣਗੀਆਂ। ਉੱਧਰ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਸ ਜਤਾਈ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਵੀ ਕਿਹਾ ਕਿ ਕੁਝ ਪ੍ਰਵਾਨਗੀਆਂ ਕਰਕੇ ਕੰਮ ਰੁਕਿਆ ਹੋਇਆ ਹੈ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਕੰਮ ਮੁਕੰਮਲ ਹੋ ਜਾਵੇਗਾ।

Share this...
Share on Facebook
Facebook
error: Content is protected !!