ਸੋਨੀ ਪਾਬਲਾ ਦੀ ਮੌਤ ਦੇ ਪਿੱਛੇ ਇਹ ਰਿਹਾ ਸੀ ਮੁੱਖ ਕਾਰਨ

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਛੋਟੇ ਜਿਹੇ ਸੰਗੀਤਕ ਸਫਰ ‘ਚ ਸੋਨੀ ਪਾਬਲਾ ਇੱਕ ਅਜਿਹਾ ਨਾਂਅ ਹੈ ਜਿਸ ਨੇ ਵੱਡਾ ਨਾਂਅ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਣਾ ਲਿਆ ਸੀ । ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ ‘ਚ ਉਨੱਤੀ ਜੂਨ 1976 ਨੂੰ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ । ਉਨ੍ਹਾਂ ਨੇ ਰਜਿੰਦਰ ਰਾਜ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ ‘ਚ ਕੰਟ੍ਰੈਕਟ ਕਰ ਲਿਆ ।

ਉਹ ਇੱਕ ਸੈਣੀ ਪਰਿਵਾਰ ਨਾਲ ਸਬੰਧ ਰੱਖਦੇ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ ‘ਚ ਡੈਬਿਉ ਕੀਤਾ । ਦੋ ਹਜ਼ਾਰ ਚਾਰ ‘ਚ ਸੋਨੀ ਨੇ ਆਪਣੀ ਦੂਜੀ ਐਲਬਮ ‘ਗੱਲ ਦਿਲ ਦੀ’ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਕੱਢੀ। ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ । ਪਰ ਇੱਕ ਨਿੱਕੇ ਜਿਹੇ ਸੰਗੀਤਕ ਸਫਰ ‘ਚ ਜੋ ਕਿਸੇ ਲਈ ਵੀ ਏਨਾ ਅਸਾਨ ਨਹੀਂ ਹੁੰਦਾ ਉਨ੍ਹਾਂ ਨੇ ਸਰੋਤਿਆਂ ‘ਚ ਆਪਣੀ ਅਜਿਹੀ ਥਾਂ ਬਣਾ ਲਈ ਸੀ । ਉਨ੍ਹਾਂ ਨੇ ਦੋ ਹਜ਼ਾਰ ਦੋ ਨੂੰ ਹੀਰੇ ,ਦੋ ਹਜ਼ਾਰ ਚਾਰ ‘ਚ ਗੱਲ ਦਿਲ ਦੀ ,ਦੋ ਹਜ਼ਾਰ ਪੰਜ ‘ਚ ਦਿਲ ਤੇਰਾ ਅਤੇ ਇਸ ਤੋਂ ਬਾਅਦ ਦੋ ਹਜ਼ਾਰ ਪੰਜ ‘ਚ ਹੀ ਨਸੀਬੋ ਅਤੇ ਕੁਝ ਅਜਿਹੇ ਗੀਤ ਵੀ ਸਨ ਜੋ ਅਧੂਰੇ ਹੀ ਰਹਿ ਗਏ ਸਨ ।

ਕਿਉਂਕਿ ਚੌਦਾਂ ਅਕਤੂਬਰ ੨੦੦੬ ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ । ਬਰੈਂਪਟਨ ‘ਚ ਹੋਏ ਇੱਕ ਸ਼ੋਅ ਦੌਰਾਨ ਸੋਨੀ ਪਾਬਲਾ ਪਰਫਾਰਮ ਕਰਨ ਗਏ ਸਨ ।ਜਿੱਥੇ ਉਹ ਸਟੇਜ ‘ਤੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ । ਉਸ ਨੂੰ ਉਠਾਉਣ ਦੀ ਕੋਸ਼ਿਸ਼ ਸਟੇਜ ‘ਤੇ ਮੌਜੂਦ ਲੋਕਾਂ ਨੇ ਕੀਤੀ ਪਰ ਉਹ ਨਹੀਂ ਉੱਠੇ । ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ ‘ਚ ਹੀ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੀ ਮੌਤ ਦਾ ਕਾਰਨ ਡਾਕਟਰਾਂ ਨੇ ਦਿਲ ਦਾ ਦੌਰਾ ਪੈਣਾ ਦੱਸਿਆ ਸੀ । ਇੰਝ ਇਸ ਦੁਨੀਆ ਤੋਂ ਪੰਜਾਬੀ ਗਾਇਕੀ ਦਾ ਉੱਭਰਦਾ ਹੋਇਆ ਇਹ ਸਿਤਾਰਾ ਹਮੇਸ਼ਾ ਲਈ ਚਲਿਆ ਗਿਆ ।

Share this...
Share on Facebook
Facebook
error: Content is protected !!