ਬਾਹਰਲੀ ਨਸਲ ਦੇ ਇਸ ਘੋੜੇ ਨੇ ਲੁੱਟ ਲਿਆ ਮੁਕਤਸਰ ਮੇਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੋੜੇ ਰੱਖਣ ਦਾ ਬਹੁਤ ਸ਼ੌਕ ਹੈ, ਜਿਸ ਕਾਰਨ ਇਕ ਤੋਂ ਵਧ ਇਕ ਘੋੜੇ ਉਨ੍ਹਾਂ ਦੇ ਅਸਤਬਲ ‘ਚ ਹਨ। ਇਕ ਘੋੜਾ ਅਜਿਹਾ ਵੀ ਸੁਖਬੀਰ ਸਿੰਘ ਬਾਦਲ ਦੇ ਅਸਤਬਲ ‘ਚ ਹੈ, ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ ਘੋੜੇ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹੀ ,ਇਸ ਵਾਰ ਸ੍ਰੀ ਮੁਕਤਸਰ ਪਹੁੰਚੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਘੋੜੇ ਨੇ ਮਾਘੀ ਮੇਲਾ ਹੀ ਲੁੱਟ ਲਿਆ, ਇਸ ਖਾਸ ਘੋੜੇ ਦੀ ਕੀਮਤ 5 ਕਰੋੜ ਰੁਪਏ ਹੈ।

ਸ੍ਰੀ ਮੁਕਤਸਰ ਸਾਹਿਬ ‘ਚ ਮਾਘੀ ਮੇਲੇ ਮੌਕੇ ਲੱਗਣ ਵਾਲੀ ਘੋੜਾ ਮੰਡੀ ਬੜੀ ਦੂਰ-ਦੂਰ ਤੱਕ ਮਸ਼ਹੂਰ ਹੈ ਅਤੇ ਇਸ ਮੌਕੇ ਭਾਰਤ ਦੇ ਸਾਰੇ ਸੂਬਿਆਂ ਤੋਂ ਲੋਕ ਆਪੋ-ਆਪਣੇ ਘੋੜੇ ਲੈ ਕੇ ਇਥੇ ਆਉਂਦੇ ਹਨ। ਚਾਰ ਦਿਨ ਚੱਲਣ ਵਾਲੀ ਇਸ ਮੰਡੀ ‘ਚ ਇਥੇ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ। ਇਸ ਵਿਸ਼ੇਸ਼ ਮੌਕੇ ‘ਤੇ ਇਸ ਵਾਰ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਇਥੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਘੋੜੇ ਬਣੇ ਹੋਏ ਹਨ।

ਇਨ੍ਹਾਂ ਘੋੜਿਆਂ ਦੀ ਸੰਭਾਲ ਕਰਨ ਵਾਲੇ ਮਹਿੰਦਰ ਸਿੰਘ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ‘ਚੋਂ ਇਕ ਘੋੜਾ ਅਮਰੀਕਾ ਤੋਂ ਮੰਗਵਾਇਆ ਗਿਆ ਹੈ, ਜਿਸ ਦੀ ਕੀਮਤ ਪੰਜ ਕਰੋੜ ਰੁਪਏ ਹੈ। ਇਸ ਘੋੜੇ ਦੀ ਉਚਾਈ 72 ਇੰਚ ਦੇ ਕਰੀਬ ਹੈ, ਜੋ ਕਿ ਆਮ ਘੋੜਿਆਂ ਦੇ ਨਾਲੋਂ ਕਿਤੇ ਵਧ ਹੈ। ਇਹ ਘੋੜਾ ਵੇਚਣ ਲਈ ਨਹੀਂ ਸਗੋਂ ਦਿਖਾਉਣ ਲਈ ਲਿਆਂਦਾ ਗਿਆ ਹੈ। ਇਸ ਪਸ਼ੂ ਮੇਲੇ ‘ਚ ਸੁਖਬੀਰ ਬਾਦਲ ਦੇ 20 ਘੋੜੇ ਲਿਆਂਦੇ ਗਏ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਘੋੜੇ ਵਿਦੇਸ਼ੀ ਨਸਲ ਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਿਆਸਤ ਦੇ ਨਾਲ-ਨਾਲ ਵਧੀਆ ਨਸਲ ਦੇ ਘੋੜੇ ਰੱਖਣ ਦੇ ਵੀ ਸ਼ੌਕੀਨ ਹਨ ਜਿਸਦੀ ਮਿਸਾਲ ਅੱਜ ਨੇੜਲੇ ਪਿੰਡ ਕਲਾਰਾਂ ਵਿਖੇ ਵੇਖਣ ਨੂੰ ਮਿਲੀ ਜਦੋਂ ਸੁਖਬੀਰ ਸਿੰਘ ਬਾਦਲ ਅਚਨਚੇਤ ਮਾਰਵਾੜੀ ਘੋੜਾ ਵੇਖਣ ਸਰਪੰਚ ਤੇਜਿੰਦਰ ਸਿੰਘ ਬਿੱਲੂ ਦੇ ਗ੍ਰਹਿ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਸੁਖਵਿੰਦਰ ਸਿੰਘ ਬੱਬੀ ਬਾਦਲ ਵੀ ਮੌਜੂਦ ਸਨ।

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕੁਝ ਮਿੰਟਾਂ ਦਾ ਇਹ ਦੌਰਾ ਪਾਰਟੀ ਵਰਕਰਾਂ ਤੋਂ ਦੂਰ ਰੱਖਿਆ ਗਿਆ ਪਰ ਫਿਰ ਵੀ ਸੂਚਨਾ ਮਿਲਣ ‘ਤੇ ਨਗਰ ਕੌਂਸਲ ਮੋਰਿੰਡਾ ਦੇ ਕਈ ਆਗੂ ਮੌਕੇ ‘ਤੇ ਪਹੁੰਚ ਗਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮਾਰਵਾੜੀ ਕਾਲਾ ਕਾਂਟਾ ਘੋੜਾ ਸਮੇਤ ਫਾਰਮ ਵਿਚ ਹੋਰਨਾਂ ਘੋੜਿਆਂ ਤੇ ਘੋੜੀਆਂ ਨੂੰ ਵੇਖਿਆ ਅਤੇ ਪੱਤਰਕਾਰਾਂ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਉਥੋਂ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਲਈ ਰਵਾਨਾ ਹੋ ਗਏ।

ਇਸ ਮੌਕੇ ਸਰਪੰਚ ਤਜਿੰਦਰ ਸਿੰਘ ਕਲਾਰਾਂ ਨੇ ਦੱਸਿਆ ਕਿ ਕਾਲਾ ਕਾਂਟਾ ਇਹ ਮਾਰਵਾੜੀ ਘੋੜਾ 2009 ਅਤੇ 2014 ਦੌਰਾਨ ਹੋਏ ਕੌਮੀ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹਿ ਚੁੱਕਾ ਹੈ। ਇਸ ਮੌਕੇ ਜਗਤਾਰ ਸਿੰਘ ਘੜੂੰਆਂ, ਜੋਨੀ ਮੋਹਣ ਮਾਜਰਾ, ਨਵਤੇਜ ਸਿੰਘ ਤੇਜੀ ਆਦਿ ਹਾਜ਼ਰ ਸਨ।

Share this...
Share on Facebook
Facebook
error: Content is protected !!