ਲੋਨ ਦੇਣ ਵਾਲੀ ਮੈਡਮ ਵੀ 9000 ਹਜ਼ਾਰ ਕਰੋੜ ਦਾ ਲੋਨ ਮੰਗ ਸੋਚਾਂ ਵਿੱਚ ਪਾ ਦਿੱਤੀ

ਸਾਰੀ ਦੁਨੀਆ ਅੱਜ ਕੱਲ੍ਹ ਬੈਂਕਾਂ ਤੇ ਨਿਰਭਰ ਕਰਦੀ ਹੈ। ਬੈਂਕ ਉਸ ਮਾਲੀ ਅਦਾਰੇ ਨੂੰ ਕਹਿੰਦੇ ਹਨ, ਜੋ ਲੋਕਾਂ ਦਾ ਪੈਸਾ ਜਮ੍ਹਾਂ ਕਰਨ ਅਤੇ ਉਹਨਾਂ ਨੂੰ ਕਰਜ਼ਾ ਦੇਣ ਦਾ ਕੰਮ ਕਰਦੀ ਹੈ। ਲੋਕ ਆਪੋ-ਆਪਣੀ ਬੱਚਤ ਰਾਸ਼ੀ ਨੂੰ ਸੁਰੱਖਿਆ ਦੀ ਨਜ਼ਰ ਤੋਂ ਅਤੇ ਵਿਆਜ ਕਮਾਉਣ ਦੇ ਲਈ ਇਹਨਾਂ ਅਦਾਰਿਆਂ ਵਿੱਚ ਜਮ੍ਹਾਂ ਕਰਦੇ ਹਨ ਅਤੇ ਲੋੜ ਮੁਤਾਬਕ ਸਮੇਂ-ਸਮੇਂ ਤੇ ਕੱਢਦੇ ਰਹਿੰਦੇ ਹਨ। ਬੈਂਕ ਇਸ ਤਰਾਂ ਜਮ੍ਹਾਂ-ਕਰਤਾ ਵਲੋਂ ਪ੍ਰਾਪਤ ਧਨ ਨੂੰ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਕਰਜ਼ਾ ਦੇ ਕੇ ਵਿਆਜ ਕਮਾਉਂਦੇ ਹਨ।

ਆਰਥਕ ਪ੍ਰਬੰਧ ਦੇ ਅਜੋਕੇ ਯੁੱਗ ਵਿੱਚ ਖੇਤੀਬਾੜੀ, ਸਨਅਤ ਅਤੇ ਵਪਾਰ ਦੇ ਵਿਕਾਸ ਲਈ ਬੈਂਕ ਅਤੇ ਬੈਂਕਿੰਗ ਪ੍ਰਬੰਧ ਇੱਕ ਲਾਜ਼ਮੀ ਲੋੜ ਮੰਨੀ ਜਾਂਦੀ ਹੈ। ਬੈਂਕ ਸ਼ਬਦ ਇਤਾਲਵੀ ਭਾਸ਼ਾ ਦੇ ਸ਼ਬਦ ਬੈਂਕੋ ਤੋਂ ਬਣਿਆ ਹੈ ਜਿਸ ਦੇ ਅਰਥ ਹੁੰਦੇ ਹਨ ਬੈਂਚ। ਮੱਧ ਯੁੱਗ ਵਿੱਚ ਇਟਲੀ ਵਾਸੀ ਆਪਣਾ ਵਪਾਰਕ ਕਾਰੋਬਾਰ ਕਰਨ ਲਈ ਬੈਠਣ ਵਾਸਤੇ ਬੈਂਚਾਂ ਦੀ ਵਰਤੋਂ ਕਰਦੇ ਸਨ। ਹੌਲੀ ਹੌਲੀ ਇਹ ਸ਼ਬਦ ਬੈਂਕੋ ਬੈਂਕ ਵਿੱਚ ਬਦਲ ਗਿਆ।

ਮੁੱਖ ਤੌਰ ਤੇ ਬੈਂਕਾਂ ਦੇ ਦੋ ਕਾਰਜ ਹੁੰਦੇ ਹਨ, ਪਹਿਲਾ ਲੋਕਾਂ ਕੋਲੋਂ ਰਕਮਾਂ ਜਮਾਂ ਕਰਵਾਉਣ ਲਈ ਪ੍ਰਾਪਤ ਕਰਨੀਆਂ ਅਤੇ ਦੂਜਾ ਲੋੜਵੰਦ ਵਿਅਕਤੀਆਂ ਨੂੰ ਵਿਆਜ ਉੱਪਰ ਪੈਸੇ ਅਡਵਾਂਸ ਦੇਣਾ। ਇੰਗਲੈਂਡ ਵਿੱਚ ਪਹਿਲਾ ਬੈਂਕ 1825 ਵਿੱਚ ਸ਼ੁਰੂ ਹੋਇਆ। ਇਸ ਤਰ੍ਹਾਂ ਹੀ ਭਾਰਤ ਵਿਚ ਪਹਿਲਾ ਬੈਂਕ 1804 ਵਿੱਚ ਆਰੰਭ ਕੀਤਾ ਗਿਆ , ਜਿਸ ਦਾ ਨਾਂਅ ਸੀ ਪ੍ਰੈਜ਼ੀਡੈਂਸੀ ਬੈਂਕ ਆਫ ਬੰਬੇ। ਬੇਸ਼ੱਕ ਪੂਰੀ ਤਰ੍ਹਾਂ ਲੈਸ ਬੈਂਕ 1894 ਵਿੱਚ ਸਥਾਪਤ ਹੋਇਆ , ਜਿਸ ਨੂੰ ਪੰਜਾਬ ਨੈਸ਼ਨਲ ਬੈਂਕ ਆਖਿਆ ਗਿਆ। ਅਪ੍ਰੈਲ 1935 ਵਿੱਚ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕੀਤੀ।

Share this...
Share on Facebook
Facebook
0