ਬੱਚਿਆਂ ਨੂੰ ਅਨੋਖੇ ਢੰਗ ਨਾਲ ਗੁਰਬਾਣੀ ਨਾਲ ਜੋੜਨ ਵਾਲੇ ਵੀਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਕੁਝ ਲੀਡਰਾਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਮਿਸਟਰ ਸਿੰਘ ਫ਼ੂਡ ਕਿੰਗ’ ਦੇ ਨਾਂ ਨਾਲ ਮਕਬੂਲ ਹੋਇਆ ਰਵਿੰਦਰਪਾਲ ਸਿੰਘ ਰੜਕਣ ਲੱਗ ਗਿਆ ਹੈ। ਸਿੱਖੀ ਦੇ ਪ੍ਰਚਾਰ ਲਈ ਅਨੋਖੇ ਢੰਗ ਤਰੀਕੇ ਰਵਿੰਦਰਪਾਲ ਸਿੰਘ ਅਪਣਾਉਂਦਾ ਹੈ ਜਿਸ ਕਰਕੇ ਉਸ ਨੇ ਨਾ ਸਿਰਫ ਆਪਣੇ ਸ਼ਹਿਰ ਲੁਧਿਆਣਾ, ਬਲਕਿ ਪੂਰੀ ਦੁਨੀਆ ਵਿੱਚ ਚੰਗਾ ਨਾਮਣਾ ਖੱਟਿਆ। ਉਹ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਸੁਣਾਉਣ ਬਦਲੇ ਬਰਗਰ ਇਨਾਮ ਵਜੋਂ ਦਿੰਦਾ ਸੀ। ਉਹ ਕੁਝ ਲੀਡਰਾਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਦੀ ਰੜਕ ਇਸੇ ਉਪਰਾਲੇ ਕਰਕੇ ਬਣ ਗਿਆ ਹੈ।

ਲੁਧਿਆਣਾ ਦੇ ਮਾਡਲ ਟਾਊਨ ਐਸਟੈਂਸ਼ਨ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਸਾਹਮਣੇ ਬਰਗਰ ਦੀ ਰੇਹੜੀ ਲਾਉਣ ਵਾਲਾ ਮਿਸਟਰ ਸਿੰਘ ਅੱਜ ਕਾਰਪੋਰੇਸ਼ਨ ਜ਼ੋਨ ਡੀ ਲੁਧਿਆਣਾ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਾ ਹੈ। ਰਵਿੰਦਰਪਾਲ ਸਿੰਘ ਨੇ ਸਿੱਧੇ ਤੌਰ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ’ਤੇ ਲਾਏ ਹਨ।

ਉਸ ਨੇ ਕਿਹਾ ਹੈ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਲੀਡਰ ਦੇ ਦਬਾਅ ਹੇਠ ਵਾਰ-ਵਾਰ ਉਸ ਦੀ ਰੇਹੜੀ ਚੁੱਕ ਕੇ ਲੈ ਜਾਂਦੇ ਹਨ।ਜ਼ੋਨਲ ਕਮਿਸ਼ਨਰ ਵੱਲੋਂ ਉਸ ’ਤੇ ਮਾਮਲਾ ਦਰਜ ਕਰਵਾਉਣ ਧਮਕੀ ਵੀ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਉਦੋਂ ਤਕ ਉਹ ਭੁੱਖ ਹੜਤਾਲ ’ਤੇ ਬੈਠਾ ਰਹੇਗਾ ਜਦ ਤਕ ਉਸ ਦੀ ਰੇਹੜੀ ਨਹੀਂ ਛੱਡੀ ਜਾਂਦੀ। ਮਿਸਟਰ ਸਿੰਘ ਦੇ ਹੱਕ ਵਿੱਚ ਅਕਾਲੀ ਆਗੂ ਮੀਤਪਾਲ ਦੁਗਰੀ ਵੀ ਆਪਣੇ ਸਾਥੀਆਂ ਸਮੇਤ ਖੁਲ੍ਹ ਕੇ ਸਾਹਮਣੇ ਆ ਗਏ ਹਨ।

ਦੂਜੇ ਪਾਸੇ ਕਾਰਪੋਰੇਸ਼ਨ ਜ਼ੋਨ ਡੀ ਦੇ ਜ਼ੋਨਲ ਕਮਿਸ਼ਰ ਨੇ ਕਿਹਾ ਕਿ ਸਿਰਫ ਇੱਕ ਬੰਦੇ ਦੀ ਹੀ ਰੇਹੜੀ ਨਹੀਂ ਚੁੱਕੀ, ਬਲਕਿ ਹੋਰ ਵੀ ਕਈ ਲੋਕਾਂ ਦੀਆਂ ਰੇਹੜੀਆਂ ਚੁੱਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਪੁਲਿਸ ਤੇ ਕੁਝ ਲੋਕਾਂ ਦੀ ਸ਼ਿਕਾਇਤ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ।

Share this...
Share on Facebook
Facebook
error: Content is protected !!