ਧਰਮਪ੍ਰੀਤ ਦੇ ਘਰ ਦੁਬਾਰਾ ਕਕਾਰ ਪਵਾਉਣ ਪਹੁੰਚੀਆਂ ਸਿੱਖ ਜਥੇਬੰਦੀਆਂ

ਇੱਕ ਮੁੱਦਾ ਬਹੁਤ ਭੱਖਿਆ ਹੋਇਆ ਹੈ, ਉਹ ਹੈ ਧਰਮਪ੍ਰੀਤ ਦਾ ਹੈ। ਜਿਸ ਦੀ ਕਿਸੇ ਨੇ ਵੀਡਿਓ ਪਾ ਦਿੱਤੀ ਸੀ, ਜੋ ਕਿ ਵਾਇਰਲ ਹੋ ਗਈ। ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਤੋਂ ਬਾਅਦ ਹੋਰ ਵੀਡਿਓ ਵੀ ਬਣਾ ਲਈਆਂ ਹਨ, ਜਿਸ ਵਿੱਚ ਕੁਝ ਕੁ ਗਲਤ ਬੋਲ ਵੀ ਹਨ। ਧਰਮਪ੍ਰੀਤ ਨੇ ਆਪਣੀਆਂ ਸਾਰੀਆਂ ਗਲਤੀਆਂ ਦੀ ਮਾਫੀ ਵੀ ਭਰੀ ਪੰਚਾਇਤ ਵਿਚ ਉਸ ਨੇ ਕਿਹਾ ਕਿ ਜੋ ਵੀ ਗਲਤੀਆਂ ਹੋਈਆਂ, ਅੱਜ ਤੋਂ ਉਹ ਇਸ ਤਰਾਂ ਦੀਆਂ ਵੀਡੀਓ ਨਹੀਂ ਬਣਾਵੇਗਾ ਤੇ ਸਾਰੀਆਂ ਪੁਰਾਣੀਆਂ ਵੀਡਿਓ ਤੇ ਮਿੱਟੀ ਪਾਵੋ।

ਪਰ ਉਸ ਤੋਂ 2 ਕੁ ਦਿਨ ਬਾਅਦ ਹੀ ਉਸ ਨੂੰ ਸਿੱਖੀ ਤੋਂ ਵੱਖ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਸ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਧਰਮਪ੍ਰੀਤ ਤੋਂ ਸਿੱਖ ਕਾਕਰਾ ਵਾਪਸ ਲੈਣ ਦੀ ਵੀਡੀਓ ਇਸ ਕਦਰ ਵਾਇਰਲ ਹੋ ਗਈ, ਕਿ ਹੁਣ ਸਾਰੀ ਦੁਨੀਆਂ ਹੀ ਧਰਮਪ੍ਰੀਤ ਦੇ ਹੱਕ ਵਿੱਚ ਖੜੇ ਹੋ ਗਏ ਹਨ। ਉੱਥੇ ਹੀ ਇੱਕ ਐਨ.ਆਰ.ਆਈ ਵੀ ਧਰਮਪ੍ਰੀਤ ਦੇ ਹੱਕ ਵਿੱਚ ਆਏ ਹਨ ਤੇ ਉਹਨਾਂ ਨੇ ਕਿਹਾ ਕਿ ਇਹ ਕੋਈ ‘ਤਾਲੀਬਾਨ ਸਰਕਾਰ’ ਨਹੀ ਜਿੱਥੇ ਇਹੋ ਜਿਹੀਆਂ ਧੱਕੇ ਸ਼ਾਹੀਆਂ ਚੱਲਣਗੀਆਂ।

ਜੇਕਰ ਉਸ ਨੇ ਗਲਤੀ ਹੀ ਮੰਨ ਲਈ ਸੀ ਤਾਂ ਤਹਾਨੂੰ ਕੀ ਹੱਕ ਸੀ, ਉਸ ਦੇ ਕਕਾਰਾਂ ਨੂੰ ਲਹਾਉਣ ਦੀ, ਤੇ ਤੁਹਾਡਾ ਗਰੀਬ ਤੇ ਜ਼ੌਰ ਚੱਲ ਗਿਆ। 14 ਸਾਲ ਦੇ ਬੱਚੇ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਉਸ ਨਾਲ ਧੱਕੇ ਸ਼ਾਹੀ ਕੀਤੀ। ਮੈ ਮੁੱਖ ਮੰਤਰੀ ਨਾਮ ਦੇ ਮੁੰਡੇ ਤੋਂ ਮਾਫੀ ਮੰਗਾਉਣ ਤੇ ਉਸਦੇ ਕਕਾਰ ਤੇ ਦਸਤਾਰ ਲਵਾਉਣ ਵਾਲੇ ਬੰਦਿਆ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਦਸਦਾ ਹਾਂ।

ਜੇ ਉਹਨਾਂ ਨੂ ਏਨੀ ਹੀ ਮੁਸ਼ਕਿਲ ਹੈ ਤਾਂ ਉਹ ਘਿਰਾਓ ਕਰਨ ਵੱਡੇ ਸੱਪਾਂ ਦਾ ਹੋਰ ਵੀ ਬਹੁਤ ਨਾਮੀ ਕਲਾਕਾਰਾਂ ਨੇ ਬਹੁਤ ਗੰਦ ਪਾਇਆ ਹੈ। ਏਹ ਦੁਨੀਆ ਦੇ ਸਾਹਮਣੇ ਹੈ ਕੇ ਗਰੀਬ ਬੰਦੇ ਤੇ ਰੋਅਬ ਮਰਨਾ ਕੋਈ ਬਹੁਤੀ ਓਖੀ ਤੇ ਚੰਗੀ ਗੱਲ ਨਹੀਂ। ਉਸ ਜਵਾਕ ਤੇ ਕੀਤੀ ਗਈ ਏਹ ਨਿੰਦਣ ਯੋਗ ਕਾਰਵਾਈ ਦੀ ਜਰੂਰਤ ਨਹੀਂ ਸੀ ਜਦ ਉਸਨੇ ਪੰਚਾਇਤ ਵਿਚ ਮੁਆਫ਼ੀ ਮੰਗ ਲਈ ਸੀ।

Share this...
Share on Facebook
Facebook
error: Content is protected !!