ਹਰ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜਰੂਰ ਪੜੋ

ਇਕ ਦਿਨ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਾਫਰ ਤੇ ਗੁਰੂ ਗੋਬਿੰਦ ਸਿੰਘ ਜੀ ਇਕਾਂਤ ਵਿਚ ਬੈਠੇ ਸਨ। ਬਾਦਸ਼ਾਹ ਦੇ ਦਿਲ ਚ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਚ ਏਨਾ ਕੁਝ ਹੋਇਆ ਹੈ। ਕਿਉਂ ਨਾ ਅੱਜ ਦੇਖਿਏ ਕਿ ਕਿੰਨਾ ਦਰਦ ਹੈ ਗੁਰੂ ਜੀ ਦੇ ਦਿਲ ਚ ਹੋ ਸਕਦਾ ਹੈ। ਅੱਜ ਗੁਰੂ ਜੀ ਦਿਲ ਹੀ ਭਰ ਲੈਣ ਇਹ ਸੋਚ ਕੇ ਬਾਦਸ਼ਾਹ ਨੇ ਕਿਹਾ ਗੁਰੂ ਜੀ ਤੁਹਾਡੇ ਨਾਲ ਕੀ ਬੀਤੀ ਗੁਰੂ ਜੀ ਮੁਸਕਰਾ ਪਏ ਤੇ ਕਿਹਾ ਬਾਦਸ਼ਾਹ ਪਟਨੇ ਚ ਮੇਰਾ ਜਨਮ ਹੋਇਆ ਪੰਜ ਬਰਸ ਦਾ ਸੀ ਜਦ ਪਿਤਾ ਨਾਲ ਪਹਿਲੀ ਮੁਲਾਕਾਤ ਹੋਈ।

9 ਬਰਸ ਦਾ ਸੀ ਜਦ ਹੱਥੀਂ ਪਿਤਾ ਦੇ ਸੀਸ ਦਾ ਸਸਕਾਰ ਕੀਤਾ ਫਿਰ ਓਹ ਵਕਤ ਵੀ ਆਇਆ ਜਦ ਅਨੰਦਪੁਰ ਦੇ ਕਿਲੇ ਚ ਕਵੀ ਦਰਬਾਰ ਲੱਗੇ ਫਿਰ ਅੰਮਿ੍ਤ ਛਕਾ ਕੇ ਤੇ ਖੁਦ ਛੱਕ ਕੇ ਗੁਰੂ ਚੇਲਾ ਬਣਿਆ। ਫਿਰ ਅਨੰਦਪੁਰ ਦਾ ਕਿਲਾ ਛੱਡਿਆ ਸਰਹਿੰਦ ਚ ਛੋਟੇ ਸਾਹਿਬਜ਼ਾਦੇ ਤੇ ਮਾਂ ਦੀ ਸ਼ਹਾਦਤ ਦੇਖੀ ਚਮਕੌਰ ਦੀ ਗੜੀ ਚ ਦੋ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖੇ।v ਓਹ ਵਕਤ ਵੀ ਆਇਆ ਜਦ ਨੰਗੇ ਪੈਰ ਜ਼ਮੀਨ ਤੇ ਸੁੱਤਾ 42 ਬਰਸ ਜ਼ਿੰਦਗੀ ਲੰਘ ਗਈ ਤੇ ਹੁਣ ਏਧਰ ਦੱਖਣ ਚ ਆ ਗਏ ਹਾਂ। ਬਾਦਸ਼ਾਹ ਨੇ ਦੇਖਿਆ ਗੁਰੂ ਜੀ ਦੇ ਚਿਹਰੇ ਤੇ ਰਤਾ ਜਿੰਨੀ ਵੀ ਉਦਾਸੀ ਤੇ ਚਿੰਤਾ ਨਹੀ ਸੀ ਬਾਦਸ਼ਾਹ ਨੂੰ ਦੇਖ ਗੁਰੂ ਜੀ ਨੇ ਕੀ ਕਿਹਾ ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ।

ਮੈਂ ਬੁਲੰਦੀ ਸੇ ਗੁਜ਼ਰਾ ਮੈਂ ਬਸਤੀ ਸੇ ਗੁਜ਼ਰਾ..ਜਹਾਂ ਸੇ ਭੀ ਗੁਜਰਾ ਬੜੀ ਮਸਤੀ ਸੇ ਗੁਜ਼ਰਾ ਬੁਲੰਦੀ ਭਾਵ ਮੈਂ ਹਮੇਸ਼ਾ ਪਰਮਾਤਮਾ ਦੇ ਹੁਕਮ ਤੇ ਓਹਦੀ ਨਾਮ ਦੀ ਮਸਤੀ ਚ ਇਕੋ ਜਿਹਾ ਚਲਦਾ ਰਿਹਾ। ਭਾਵ ਜਦ ਆਨੰਦਪੁਰ ਦੇ ਕਿਲੇ ਚ ਸ਼ਾਹੀ ਠਾਠ ਚ ਰਹਿੰਦਾ ਸੀ ਤੇ ਬਸਤੀ ਭਾਵ ਜਦ ਮਾਛੀਵਾੜੇ ਦੇ ਜੰਗਲਾਂ ਚ ਜ਼ਮੀਨ ਤੇ ਸੁੱਤਾ ਭਾਵੇਂ ਹਾਲਾਤ ਕੁਝ ਵੀ ਸੀ। ਧੰਨ ਹੋ ਸਤਿਗੁਰੂ ਜੀ ਤੁਸੀਂ ਧੰਨ ਹੋ ਬੇਨਤੀ ਹੈ ਜੀ ਵਾਹਿਗੁਰੂ ਲਿਖ ਕੇ ਸ਼ੇਅਰ ਜਰੂਰ ਕਰਨਾ ਜੀ।

Share this...
Share on Facebook
Facebook
error: Content is protected !!