ਮਸ਼ਹੂਰ ਮਾਡਲਾਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦਾ ਵਧਿਆ ਰੌਲਾ

ਇਕ ਵਾਰ ਫਿਰ ਹਮੇਸ਼ਾ ਬੇਬਾਕ ਹੋ ਕੇ ਹਰ ਕੰਟਰੋਵਰਸੀ ਦਾ ਜਵਾਬ ਦੇਣ ਵਾਲੀ ਖੂਬਸੂਰਤ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੁਰਖੀਆਂ ‘ਚ ਆ ਗਈ ਹੈ। ਸੁਰਖੀਆਂ ਦਾ ਕਾਰਨ ਹੈ ਹਿਮਾਂਸ਼ੀ ਖੁਰਾਣਾ ਦਾ ਵੀਡੀਓ ਹੈ। ਦਰਅਸਲ ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਪੰਜਾਬੀ ਫਿਲਮ ਇੰਡਸਟਰੀ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟਾਂ ਪਾਉਣ ਵਾਲੇ ਪੇਜ ‘ਜੱਟ ਬੀ ਲਾਈਕ’ ਤੇ ਮਾਡਲ ਸ਼ਹਿਨਾਜ਼ ਗਿੱਲ ਨੂੰ ਜਵਾਬ ਦਿੱਤਾ।

ਇਸ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਇਹ ਵੀ ਕਿਹਾ ਕਿ ਜੇ ਪੋਸਟਾਂ ਸ਼ੇਅਰ ਕਰਨ ਵਾਲਾ ਲੜਕਾ ਮੇਰੇ ਸਾਹਮਣੇ ਆ ਜਾਵੇ ਤਾਂ ਮੈਂ ਉਸ ਦੇ ਥੱਪੜ ਮਾਰਨ ਤੱਕ ਦੀ ਹਿੰਮਤ ਰੱਖਦੀ ਹਾਂ। ਇੰਨਾਂ ਹੀ ਨਹੀਂ ਸਗੋਂ ਹਿਮਾਂਸ਼ੀ ਨੇ ਬੋਲਦੇ ਹੋਏ ਇਹ ਵੀ ਆਖ ਦਿੱਤਾ ਕਿ ਜੇਕਰ ਪੰਜਾਬੀ ਇੰਡਸਟਰੀ ਦਾ ਕਾਲਾ ਸੱਚ ਲੋਕਾਂ ਸਾਹਮਣੇ ਆ ਗਿਆ ਤਾਂ ਕਈਆਂ ਦੇ ਘਰ ਟੁੱਟਣਗੇ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਸ਼ਹਿਨਾਜ਼ ਗਿੱਲ ਨੂੰ ਖਰੀਆਂ ਖੋਟੀਆਂ ਸੁਣਾਈਆਂ। ਉਸ ਨੇ ਕਿਹਾ ਕਿ ਇਹ ਆਪਣੇ ਪਿਤਾ ਨੂੰ ਵੀ ਬਦਨਾਮ ਕਰ ਰਹੀ ਹੈ। ਹਰ ਬੰਦਾ ਮੈਨੂੰ ਇਸ ਦੀਆਂ ਸਾਰੀਆਂ ਕਰਤੂਤਾਂ ਦੱਸਦੇ ਸਨ ਪਰ ਮੈਂ ਸੋਚਿਆ ਕਿ ਇਕ ਕੁੜੀ ਹੋਣ ਦੇ ਨਾਤੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਹਿਲਾਂ ਪੋਸਟ ਪਾਉਂਦੇ ਨੇ ਫਿਰ ਡਿਲੀਟ ਕਰਨ ਦੇ ਮੰਗਦੇ ਹਨ 300 ਡਾਲਰ।” ਹਾਲਾਂਕਿ ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਇਹ ਲਾਈਵ ਵੀਡੀਓ ਥੋੜੀ ਹੀ ਦੇਰ ਬਾਅਦ ਆਪਣੇ ਪੇਜ਼ ਤੋਂ ਚੱਕ ਦਿੱਤੀ ਹੈ।

ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ ‘ਚ ਹਮੇਸ਼ਾ ਕੋਈ ਨਾ ਕੋਈ ਕੰਟਰੋਵਰਸੀ ਚੱਲਦੀ ਹੀ ਰਹਿੰਦੀ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਤੋਂ ਬਾਅਦ ਕੀ ਹਿਮਾਂਸ਼ੀ ਨੂੰ ਸ਼ਹਿਨਾਜ਼ ਗਿੱਲ ਕੋਈ ਜਵਾਬ ਦਿੰਦੀ ਹੈ। ਪੰਜਾਬ ਦੀ ਖੂਬਸੂਰਤੀ ਕਹੇ ਜਾਣ ਵਾਲੀ ਮਸ਼ਹੂਰ ਹਿਮਾਂਸ਼ੀ ਖੁਰਾਣਾ ਹੁਣ ਤੱਕ ਬਹੁਤ ਸਾਰੇ ਮਸ਼ਹੂਰ ਗੀਤਾਂ ਵਿਚ ਨਜ਼ਰ ਆ ਚੁੱਕੀ ਹੈ। ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਅੱਜ ਅਪਣਾ 27ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਉਨ੍ਹਾਂ ਦਾ ਜਨਮ 27 ਨਵੰਬਰ 1991 ਨੂੰ ਕੀਰਤਪੁਰ ਸਾਹਿਬ ਵਿਚ ਹੋਇਆ ਸੀ। ਹਿਮਾਂਸ਼ੀ ਖੁਰਾਣਾ ਨੇ ਅਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਬੀ.ਐੱਮ.ਸੀ ਸਕੂਲ ਵਿਚੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ 12ਵੀਂ ਵਿਚ ਮੈਡੀਕਲ ਸਾਇੰਸ ਵਿਚ ਦਾਖਲਾ ਲਿਆ ਅਤੇ ਹਾਸਪੀਟੇਲਿਟੀ ਅਤੇ ਐਵੀਏਸ਼ਨ ਸੈਕਟਰ ਵਿਚ ਡਿਗਰੀ ਹਾਸਲ ਕੀਤੀ।

Share this...
Share on Facebook
Facebook
0