ਹੁਣ ਪੰਜਾਬ ਵਿੱਚ ਵੀ ਡਰੋਨ ਨਾਲ ਹੋਇਆ ਕਰੇਗੀ ਸਪਰੇਅ ਜਾਣੋ ਕੀਮਤ

ਜਿਹੜੀਆਂ ਖੇਤੀ ਲਈ ਲਾਹਵੇੰਦ ਡਰੋਨ ਲੈ ਕੇ ਆਈਆਂ ਹਨ ਸੂਬੇ ਵਿੱਚ ਅਜਿਹੀਆਂ ਕਈ ਕੰਪਨੀਆਂ ਦਾਖਲ ਹੋ ਚੁੱਕੀਆਂ ਹਨ। ਹੁਣ ਪੰਜਾਬ ਵਿੱਚ ਡਰੋਨਾਂ ਰਾਹੀਂ ਖੇਤੀ ਹੋਵੇਗੀ। ਹਰ ਡਰੋਨ ਦੀ ਆਪਣੀ ਵੱਖਰੀ ਖਾਸੀਅਤਾਂ ਹਨ। ਉੱਪਰ ਵੀਡੀਓ ਵਿੱਚ ਦੋ ਤਰ੍ਹਾਂ ਦੀ ਡਰੋਨਾਂ ਬਾਰੇ ਦੱਸਿਆ ਜਾ ਰਿਹਾ ਹੈ। ਜਿੰਨ੍ਹਾਂ ਵਿੱਚੋਂ ਪਹਿਲਾਂ ਡਰੋਨ ਸਪਰੇਅ ਕਰਨ ਦਾ ਕੰਮ ਕਰਨ ਦੇ ਨਾਲ ਮਿੱਟੀ ਬਾਰੇ ਜਾਣਕਾਰੀ ਦਿੰਦਾ ਹੈ। ਹਰ ਫਸਲ ਲਈ ਬਿਨਾਂ ਲੇਬਰ ਤੋਂ ਸਪਰੇਅ ਦਾ ਕੰਮ ਕਰਦਾ ਹੈ। ਦੱਖਣੀ ਭਾਰਤ ਵਿੱਚ ਕਿਸਾਨ ਡਰੋਨ ਇਸਤੇਮਾਲ ਕਰ ਰਹੇ ਹਨ।

ਹੁਣ ਇਸ ਵੱਲ ਪੰਜਾਬ ਦੇ ਕਿਸਾਨਾਂ ਦਾ ਵੀ ਰੁੱਚੀ ਵੱਧ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਕਿ ਇਹ 50 ਮਿੰਟ ਵਿੱਚ 100 ਏਕੜ ਦੀ ਫਸਲ ਬਾਰੇ ਜਾਣਕਾਰੀ ਦੇ ਦਿੰਦਾ ਹੈ। ਦੇਖਣ ਨੂੰ ਇਹ ਡਰੋਨ ਬੜਾ ਤਨਕੀਕੀ ਲੱਗਦਾ ਹੈ ਪਰ ਇਸਨੂੰ ਕਿਸਾਨ ਆਰਾਮ ਨਾਲ ਚਲਾ ਸਕਦਾ ਹੈ। ਇਸਨੂੰ ਹਰ ਮੋਬਾਈਲ ਚਲਾਉਣ ਵਾਲੇ ਵਿਅਕਤੀ ਚਲਾ ਲੈਂਦਾ ਹੈ। ਕੰਪਨੀ ਡਰੋਨ ਨੂੰ ਚਲਾਉਣ ਲਈ ਬਕਾਇਦਾ ਰੂਪ ਵਿੱਚ ਸਿਖਲਾਈ ਵੀ ਦਿੰਦੀ ਹੈ। ਡਰੋਨ ਦੀ ਵਰਤੋਂ ਕਰਨ ਲਈ ਪ੍ਰਸ਼ਾਸ਼ਨ ਤੋਂ ਇਜ਼ਾਜਤ ਲੈਣੀ ਪੈਂਦੀ ਹੈ ਪਰ ਇਨ੍ਹਾਂ ਡਰੋਨਾਂ ਉੱਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਕੰਪਨੀ ਖੁਦ ਕਿਸਾਨ ਨੂੰ ਸਾਰੀ ਕਾਨੂੰਨੀ ਕਾਰਵਾਈ ਕਰਵਾ ਕੇ ਡਰੋਨ ਨੂੰ ਚਲਾਉਣ ਦਾ ਅਧਿਕਾਰ ਦਵਾਉਂਦੀ ਹੈ। ।

ਹੁਣ ਤੁਹਾਡੇ ਮਨ ਵਿੱਚ ਇਸ ਡਰੋਨ ਦੀ ਕੀਮਤ ਬਾਰੇ ਸਵਾਲ ਹੋਵੇਗਾ। ਅਸਲ ਵਿੱਚ ਹਰ ਡਰੋਨ ਦੀ ਆਪਣੀ ਵੱਖਰੀ ਖਾਸੀਅਤ ਕਾਰਨ ਕੀਮਤ ਵੀ ਵੱਖਰੀ ਹੁੰਦੀ ਹੈ। ਜੇਕਰ ਗੱਲ ਕਰੀਏ ਇਸ ਸਪਰੇਅ ਕਰਨ ਵਾਲੇ ਡਰੋਨ ਦੀ ਤਾਂ ਸਪਰੇਅ ਸਮਰੱਥਾ ਦੇ ਹਿਸਾਬ ਕੀਮਤ ਵੀ ਵੱਖ ਹੈ। ਇਹ ਪੰਜ ਲੱਖ ਤੋਂ ਪੰਦਰਾਂ ਲੱਖ ਰੁਪਏ ਤੱਕ ਹੈ। ਇਸੇ ਤਰ੍ਹਾਂ ਹੀ ਵੀਡੀਓ ਵਿੱਚ ਦਿਸ ਰਿਹਾ ਦੂਜਾ ਡਰੇਨ ਪਹਿਲੇ ਨਾਲੋਂ ਬਿਲਕੁੱਲ ਵੱਖਰਾ ਹੈ। ਇਹ ਤਸਵੀਰਾਂ ਖਿੱਚ ਕੇ ਫਸਲਾਂ ਦੀਆਂ ਸਮੱਸਿਆ ਬਾਰੇ ਦੱਸਦਾ ਹੈ। ਇੰਨਾ ਹੀ ਨਹੀਂ ਇਹ ਤਸਵੀਰਾਂ ਰਾਹੀਂ ਕਿਸਾਨਾਂ ਨੂੰ ਸੁਝਾਅ ਵੀ ਦੇਵੇਗਾ। ਬੇਸ਼ਕ ਨਵੀਂ ਤਕਨੀਕ ਦੀ ਲੋੜ ਸਮੇਂ ਦੇ ਨਾਲ ਚੱਲਣ ਲਈ ਪੈਂਦੀ ਹੈ ਪਰ ਇਹ ਮਹਿੰਗੀ ਹੋਣ ਕਾਰਨ ਕਿਸਾਨ ਇਸਦਾ ਫਾਇਦਾ ਨਹੀਂ ਚੁੱਕੇ ਸਕਦੇ। ਪਰ ਕਿਸਾਨਾਂ ਲਈ ਸੋਨੇ ਤੇ ਸੁਆਗੇ ਵਾਲਾ ਕੰਮ ਹੋ ਜਾਂਦਾ ਹੈ ਜੇਕਰ ਕਿਸਾਨ ਇਕੱਠੇ ਹੋ ਕੇ ਜਾਂ ਸਹਿਕਾਰੀ ਵਿਵਸਥਾ ਰਾਹੀਂ ਇਸਦੀ ਵਰਤੋਂ ਕਰਨ।

Share this...
Share on Facebook
Facebook
0