ਮਸ਼ਹੂਰ ਅਦਾਕਾਰ ਪਰਮੀਸ਼ ਵਰਮਾ ਨੇ ਰੱਬ ਤੋਂ ਮੰਗੀਆਂ ਪੰਜ ਧੀਆਂ

ਬੱਚਿਆਂ ਨਾਲ ਪਿਆਰ ਡਾਇਰੈਕਟਰ, ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਅਕਸਰ ਹੀ ਜਤਾਉਂਦੇ ਰਹਿੰਦੇ ਹਨ। ਜ਼ਾਹਿਰ ਹੈ ਉਹਨਾਂ ਨੂੰ ਬੱਚੇ ਕਾਫੀ ਪਿਆਰੇ ਹਨ। ਪਰ ਪਰਮੀਸ਼ ਵਰਮਾ ਦਾ ਅੰਬਰ ਨਾਮ ਦੀ ਇਸ ਕਿਊਟ ਜਿਹੀ ਬੱਚੀ ਨਾਲ ਖਾਸ ਲਗਾਵ ਹੈ। ਅੰਬਰ ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਉਹਨਾਂ ਦੇ ਇੰਸਟਾਗ੍ਰਾਮ ‘ਤੇ ਮਿਲ ਜਾਣਗੀਆਂ।


ਹਾਲ ਹੀ ‘ਚ ਇੱਕ ਹੋਰ ਵੀਡੀਓ ਪਰਮੀਸ਼ ਵਰਮਾ ਨੇ ਸ਼ੇਅਰ ਕੀਤਾ ਹੈ ਜਿਸ ‘ਚ ਉਹ ਅੰਬਰ ਦਾ ਚਿਹਰਾ ਚੁੰਮਦੇ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਨੇ ਇਸ ਵੀਡੀਓ ਦੀ ਕੈਪਸ਼ਨ ‘ਚ ਕਾਫੀ ਮਹੱਤਵਪੂਰਨ ਸ਼ਬਦ ਲਿਖੇ ਹਨ ਉਹਨਾਂ ਲਿਖਿਆ ਕਿ “ਮੈਂ ਅੰਬਰ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈਣਾ ਲਈ ਕਾਗਜ਼ ਦਾਖਲ ਕਰਨਾ ਚਾਹੁੰਦਾ ਹਾਂ , ਨਹੀਂ ਤਾਂ ਮੈਨੂੰ ਪਰਮਾਤਮਾ ਵਾਅਦਾ ਕਰਨ ਕਿ ਭਿਵੱਖ ‘ਚ ਮੈਨੂੰ ਅੰਬਰ ਵਰਗੀਆਂ ਪੰਜ ਧੀਆਂ ਦੀ ਦਾਤ ਬਖਸ਼ਣ”।


ਪਰਮੀਸ਼ ਵਰਮਾ ਦਾ ਅੰਬਰ ਨਾਲ ਇਹ ਪਿਆਰ ਦੇ ਪਿੱਛੇ ਵੀ ਅਹਿਮ ਕਹਾਣੀ ਹੈ। ਅਸਲ ‘ਚ ਅੰਬਰ ਉਹਨਾਂ 20 ਸਾਲ ਪੁਰਾਣੇ ਦੋਸਤ ਦੀ ਬੇਟੀ ਹੈ। ਆਪਣੀ ਬੇਟੀ ਦੀ ਤਰਾਂ ਹੀ ਪਰਮੀਸ਼ ਵਰਮਾ ਅੰਬਰ ਨੂੰ ਪਿਆਰ ਕਰਦੇ ਹਨ। ਆਪਣਾ ਜ਼ਿਆਦਾਤਰ ਸਮਾਂ ਅੰਬਰ ਅਤੇ ਉਹਨਾਂ ਦੇ ਪਰਿਵਾਰ ਨਾਲ ਹੀ ਬਿਤਾਉਂਦੇ ਹਨ ਉਹ ਜਦੋਂ ਵੀ ਕੈਨੇਡਾ ਜਾਂਦੇ ਹਨ। ਬੱਚਿਆਂ ਲਈ ਪਰਮੀਸ਼ ਵਰਮਾ ਦਾ ਇਹ ਪਿਆਰ ਤਾਰੀਫ ਦੇ ਕਾਬਿਲ ਹੈ।

Share this...
Share on Facebook
Facebook
0