ਸਿੱਧੂ ਮੂਸੇਵਾਲਾ ਨੇ ਉਸਨੂੰ ਗ਼ਲਤ ਬੋਲਣ ਵਾਲਿਆਂ ਨੂੰ ਦਿੱਤਾ ਜਵਾਬ

ਆਪਣੇ ਗਾਣਿਆਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ । ਆਪਣੇ ਨਵੇਂ ਗਾਣੇ ਰਸ਼ੀਅਨ ਟੈਂਕ ਨੂੰ ਲੈ ਕੇ ਏਨੀਂ ਦਿਨੀਂ ਵੀ ਉਹ ਚਰਚਾ ਵਿੱਚ ਹਨ । ਇਸ ਗਾਣੇ ਨੂੰ ਲੈ ਕੇ ਉਹਨਾਂ ਦੀ ਕਾਫੀ ਅਲੋਚਨਾ ਹੋ ਰਹੀ ਹੈ । ਪਰ ਇਸ ਸਭ ਦੇ ਚਲਦੇ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਹੀ ਤਰੀਕੇ ਨਾਲ ਉਹਨਾਂ ਦੀ ਅਲੋਚਨਾ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ । ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹ ਗਾਣੇ ਇਸ ਲਈ ਕਰਦੇ ਹਨ ਤਾਂ ਕਿ ਲੋਕ ਇਨਜੁਆਏ ਕਰ ਸਕਣ ਨਾਂ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ।

ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਗ਼ਲਤ ਪਾਸੇ ਵਾਲਿਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ । ਸਿੱਧੂ ਮੂਸੇਵਾਲੇ ਨੇ ਸਾਫ ਕੀਤਾ ਹੈ ਕਿ ਉਹਨਾਂ ਦਾ ਗਾਣੇ ਕਰਨ ਦਾ ਮਕਸਦ ਸਿਰਫ ਲੋਕਾਂ ਦਾ ਮਨੋਰੰਜਨ ਕਰਨ ਲਈ ਹੈ ਨਾਂ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਲਈ ਜਾਂ ਫਿਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ।Yes, I am Student’ ਨਾਂਅ ਦੀ ਫ਼ਿਲਮ ਨਾਲ ਸਿੱਧੂ ਮੂਸੇਵਾਲਾ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਜਾ ਰਿਹਾ ਹੈ।

ਜਿਸ ਤਰ੍ਹਾਂ ਫ਼ਿਲਮ ਦਾ ਨਾਂਅ ਹੈ, ਉਸ ਤੋਂ ਜਾਪਦਾ ਹੈ ਕਿ ਇਹ ਕੈਨੇਡਾ ਜਾਂ ਵਿਦੇਸ਼ਾਂ ਵਿੱਚ ਪੜ੍ਹਦੇ ਭਾਰਤੀ ਖ਼ਾਸ ਕਰ ਕੇ ਪੰਜਾਬੀ ਵਿਦਿਆਰਥੀਆਂ ‘ਤੇ ਆਧਾਰਤ ਹੋਵੇਗੀ। ਯੈੱਸ ਆਈ ਐਮ ਸਟੂਡੈਂਟ ਫ਼ਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਕਰਨਗੇ। ਜੋਸ਼ੀਲੇ ਗਾਣੇ ਗਾਉਣ ਵਾਲੇ ਸਿੱਧੂ ਮੂਸੇਵਾਲਾ ਦੀ ਫ਼ਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ। ਹਾਲਾਂਕਿ, ਨਿਰਦੇਸ਼ਕ ਨੇ ਫ਼ਿਲਮ ਦੇ ਪੋਸਟਰ ਤੋਂ ਇਲਾਵਾ ਹਾਲੇ ਤਕ ਕੋਈ ਵੱਡੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਸਿੱਧੂ ਮੂਸੇਵਾਲਾ ਨੇ ਵੀ ਇਸ ਪੋਸਟਰ ਨੂੰ ਆਪਣੇ ਇੰਸਟਾ ਖਾਤੇ ‘ਤੇ ਵੀ ਸਾਂਝਾ ਕੀਤਾ ਹੈ। ਇਸ ਫ਼ਿਲਮ ਬਾਰੇ ਜਿਵੇਂ ਹੀ ਕੋਈ ਅਪਡੇਟ ਮਿਲਦੀ ਹੈ ਅਸੀਂ ਤੁਹਾਨੂੰ ਫੌਰਨ ਦੱਸਾਂਗੇ।

Share this...
Share on Facebook
Facebook
error: Content is protected !!