ਧੀਆਂ ਭੈਣਾਂ ਦੀ ਰਾਖੀ ਲਈ ਫਿਰ ਆਇਆ ਖਾਲਸਾ ਅੱਗੇ

ਸਿੱਖ ਧਰਮ ਦਾ ਸਾਰਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨਾਂ ਦੱਸਿਆ ਕਿ ਦੁਨੀਆਂ ਭਰ ਦੀਆਂ ਜੰਗਾਂ ਦਾ ਸਬੰਧ ‘ਜ਼ਰ, ਜ਼ੋਰੂ ਤੇ ਜ਼ਮੀਨ’ ਨਾਲ ਜੁੜਿਆ ਹੋਇਆ ਹੈ ਪਰ ਸਿੱਖੀ ਇਤਿਹਾਸ ਔਰਤਾਂ ਦੀ ਇੱਜ਼ਤ ਬਚਾਉਣ ਲਈ ਜੰਗਾਂ ਲੜ ਕੇ ਬਣਿਆ। ਸਿੱਖਾਂ ਨੇ ਗੈਰ-ਸਿੱਖਾਂ ਦੀਆਂ ਧੀਆਂ, ਭੈਣਾਂ ਦੀ ਇੱਜ਼ਤ ਦੀ ਰਾਖੀ ਕੀਤੀ ਤੇ ਹਮੇਸ਼ਾਂ ਠਸਰਬੱਤ ਦੇ ਭਲੇੂ ਦੀ ਗੱਲ ਕੀਤੀ, ਬਾਬੇ ਨਾਨਕ ਦੇ ਉਪਦੇਸ਼ਾਂ ਦੀ ਪਾਲਣਾ ਕੀਤੀ।

ਉਨਾਂ ਦੱਸਿਆ ਕਿ ਕੌਮ ਦਾ ਕਰੋੜਾਂ ਰੁਪੈ ਦਾ ਸਰਮਾਇਆ ਨਗਰ ਕੀਰਤਨਾਂ, ਕੀਰਤਨ ਲੜੀਆਂ ਤੇ ਲੰਗਰਾਂ ’ਤੇ ਰੋੜਨ ਦੇ ਬਾਵਜੂਦ ਸਾਡਾ ਨੌਜਵਾਨ ਪਤਿੱਤ ਕਿਉਂ ਹੁੰਦਾ ਜਾ ਰਿਹਾ ਹੈ, ਕਿਉਂਕਿ ਸਾਡੇ ਕੰਮ ਕਰਨ ਦੇ ਢੰਗ ’ਚ ਕਿਤੇ ਨਾ ਕਿਤੇ ਕੋਈ ਕਮੀ ਜਰੂਰ ਹੈ। ਉਨਾਂ ਦੱਸਿਆ ਕਿ ਸਾਲ 1995-96 ’ਚ ਸਾਡੀ ਕੌਮ ਦੇ ਆਗੂ ਦਾਅਵੇ ਕਰਦੇ ਸਨ ਕਿ ਸਾਲ 1999 ’ਚ ਸਾਰੀ ਕੌਮ ਅੰਮ੍ਰਿਤਧਾਰੀ ਹੋ ਜਾਵੇਗੀ ਪਰ ਜਦੋਂ ਖਾਲਸੇ ਦਾ 1999 ’ਚ 300 ਸਾਲਾ ਸਮਾਗਮ ਅਤੇ 5-6 ਹੋਰ ਵੱਡੀਆਂ ਸ਼ਤਾਬਦੀਆਂ ਮਨਾਉਣ ਤੋਂ ਬਾਅਦ ਦੇਖਿਆ ਤਾਂ ਪਤਾ ਲੱਗਾ ਕਿ ਸਿੱਖ ਕੌਮ ਦਾ 75 ਫੀਸਦੀ ਨੌਜਵਾਨ ਪਤਿੱਤ ਹੋ ਚੁੱਕਾ ਹੈ। ਆਖਿਰ ਨੌਜਵਾਨ ਦਾ ਸਿੱਖੀ ਤੋਂ ਮੁਨਕਰ ਹੋਣ ਦੇ ਕੀ ਕਾਰਨ ਹਨ, ਇਸ ਬਾਰੇ ਤੁਰਤ ਧਿਆਨ ਦੇਣ ਦੀ ਲੋੜ ਹੈ।

ਉਕਤ ਬੁਲਾਰਿਆਂ ਨੇ ਪੁਰਾਤਨ ਸਿੱਖ ਇਤਿਹਾਸ ਦੀਆਂ ਉਦਾਹਰਣਾਂ ’ਤੇ ਠੋਸ ਮਿਸਾਲਾਂ ਦੇ-ਦੇ ਕੇ ਦੱਸਿਆ ਕਿ 18ਵੀਂ ਸਦੀ ’ਚ ਭਾਵੇਂ ਸਿੱਖਾਂ ਨੂੰ ਜੰਗਲਾਂ ’ਚ ਘੋੜਿਆਂ ਦੀਆਂ ਕਾਠੀਆਂ ’ਤੇ ਸਮਾਂ ਲੰਘਾਉਣਾ ਪਿਆ ਤੇ ਜੰਗਲਾਂ ’ਚ ਹੀ ਰਾਤਾਂ ਬਤੀਤ ਕਰਨੀਆਂ ਪਈਆਂ ਪਰ ਉਸ ਸਮੇਂ ਸਿੱਖਾਂ ਦਾ ਕਿਰਦਾਰ ਦੇਖ ਕੇ ਲੋਕ ਸਿੱਖ ਬਣਨ ਨੂੰ ਤਰਜ਼ੀਹ ਦਿੰਦੇ ਸਨ ਪਰ ਅੱਜ ਸਿੱਖ ਦੇ ਕਿਰਦਾਰ ਨੂੰ ਸ਼ੱਕੀ ਕਰਨ ਲਈ ਬਕਾਇਦਾ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਉਨਾਂ ਦਾ ਜਵਾਬ ਦੇਣ ਲਈ ਸਾਡੇ ਕੋਲ ਬਦਲਵੇਂ ਪ੍ਰਬੰਧਾਂ ਦੀ ਘਾਟ ਹੈ।

ਉਕਤ ਬੁਲਾਰਿਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਭਾਵੇਂ ਖਾਲਸੇ ਦੀਆਂ ਯਾਦਗਾਰਾਂ ਬਣਾਈਆਂ ਜਾ ਰਹੀਆਂ ਨੇ ਤੇ 300 ਫੁੱਟ ਉੱਚੇ ਨਿਸ਼ਾਨ-ਇ-ਖਾਲਸਾ ਸਥਾਪਤ ਕੀਤੇ ਜਾ ਰਹੇ ਨੇ ਪਰ ਜਦੋਂ ਸਾਡੇ ਨੌਜਵਾਨਾਂ ਦੇ ਸਿਰਾਂ ਤੋਂ ਕੇਸ ਹੀ ਗਾਇਬ ਹੋ ਗਏ ਤਾਂ ਉਨਾਂ ਯਾਦਗਾਰਾਂ ਦੀ ਬਾਕੀ ਲੋੜ ਕੀ ਰਹਿ ਜਾਵੇਗੀ? ਗੁਰਦਵਾਰਿਆਂ ਦੀਆਂ ਇਮਾਰਤਾਂ ’ਤੇ ਕੀਤੇ ਕਰੋੜਾਂ-ਅਰਬਾਂ ਰੁਪੈ ਦੇ ਖਰਚੇ ਦੀ ਕੀ ਅਹਿਮੀਅਤ ਹੋਵੇਗੀ? ਉਨਾਂ ਦਾਅਵਾ ਕੀਤਾ ਕਿ ਇਕ ਪਾਸੇ ਉਹ ਲੋਕ ਨੇ, ਜਿਨਾਂ ਕੋਲ ਕੋਈ ਇਤਿਹਾਸ ਨਹੀਂ ਪਰ ਕੰਮ ਕਰਨ ਦਾ ਢੰਗ ਅਜਿਹਾ ਹੈ ਕਿ ਉਹ ਖੁਸ਼ਹਾਲ ਹੋ ਰਹੇ ਨੇ ਪਰ ਦੂਜੇ ਪਾਸੇ ਅਸੀਂ ਜਿਨਾਂ ਕੋਲ ਸਾਰਾ ਇਤਿਹਾਸ ਕੁਰਬਾਨੀਆਂ ਦਾ ਭਰਿਆ ਹੋਇਐ ਪਰ ਅਸੀਂ ਚਿੰਤਤ ਹਾਂ।

ਪੰਜਾਬ ’ਚ ਸੱਭਿਆਚਾਰ ਦੇ ਨਾਂਅ ’ਤੇ ਸਟੇਜ਼ਾਂ ਤੋਂ ਵਰਤਾਈ ਜਾ ਰਹੀ ਲੱਚਰਤਾ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਉਕਤ ਲੱਚਰਪੁਣੇ ਵਾਲੇ ਸੱਭਿਆਚਾਰਕ ਮੇਲਿਆਂ ਦੀ ਸ਼ੁਰੂਆਤ ਸਾਲ 1985-86 ’ਚ ਪ੍ਰੋ.ਮੋਹਨ ਸਿੰਘ ਮੇਲੇ ਦੇ ਪ੍ਰਬੰਧਕਾਂ ਨੇ ਕੀਤੀ। ਜਿਸ ਦਾ ਉਸ ਤੋਂ ਬਾਅਦ ਹੜ ਆ ਗਿਆ ਤੇ ਇਸ ਸੱਭਿਆਚਾਰਕ ਹਮਲੇ ਨੇ ਸਾਡੇ ਨੌਜਵਾਨਾਂ ਦਾ ਕੁਰਬਾਨੀ ਵਾਲਾ ਜ਼ਜ਼ਬਾ ਹੀ ਖਤਮ ਕਰਕੇ ਰੱਖ ਦਿੱਤਾ। ਖਾਲਸਾ ਰਾਜ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨਾਂ ਦੱਸਿਆ ਕਿ ਖਾਲਸਾ ਰਾਜ ਦਾ ਮੰਤਵ ਸਿਰਫ ਕਿਸੇ ਜ਼ਮੀਨ ’ਤੇ ਕਬਜ਼ਾ ਕਰਨਾ ਹੀ ਨਹੀਂ ਬਲਕਿ ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਵੀ ਹੈ। 

Share this...
Share on Facebook
Facebook
error: Content is protected !!