ਜੋੜੇ ਨੇ ਤਰਕੀਬ ਲਾ ਕੇ ਲਾਟਰੀ ਵਿੱਚੋਂ ਜਿੱਤ ਲਏ 186 ਕਰੋੜ ਰੁਪਏ

ਪਿਛਲੇ ਨੌਂ ਸਾਲਾਂ ਵਿੱਚ 2.6 ਕਰੋੜ ਡਾਲਰ (186 ਕਰੋੜ ਰੁਪਏ) ਲਾਟਰੀ ਤੋਂ ਜਿੱਤੇ ਹਨ ਇਹ ਖੁਲਾਸਾ ਮਿਸ਼ੀਗਨ ਵਿੱਚ ਰਹਿਣ ਵਾਲੇ ਜੋੜੇ ਨੇ ਹਾਲ ਹੀ ਵਿੱਚ ਕੀਤਾ ਹੈ। ਹਾਲਾਂਕਿ, ਇਹ ਰਕਮ ਉਨ੍ਹਾਂ ਨੇ ਕਿਸੇ ਹੇਰ-ਫੇਰ ਨਹੀਂ ਬਲਕਿ, ਲਾਟਰੀ ਸਿਸਟਮ ਦੀ ਛੋਟੀ ਜਿਹੀ ਕਮੀ ਤੇ ਹਿਸਾਬ ਦੀਆਂ ਤਰਕੀਬਾਂ ਬਦੌਲਤ ਜਿੱਤੀ ਹੈ। ਜੇਰੀ ਸੇਲਬੀ (80) ਤੇ ਮਾਰਜ ਸੇਲਬੀ (81) ਮੁਤਾਬਕ ਉਹ ਈਵਾਰਟ ਸ਼ਹਿਰ ਲਾਟਰੀ ਖੇਡਣ ਤੋਂ ਪਹਿਲਾਂ ਵਿੱਚ ਦੁਕਾਨ ਚਲਾਉਂਦੇ ਸਨ।

ਹਾਲਾਂਕਿ, ਉਨ੍ਹਾਂ ਉਹ ਸਟੋਰ 60 ਦੀ ਉਮਰ ਪਾਰ ਹੋਣ ਤੋਂ ਬਾਅਦ ਵੇਚ ਦਿੱਤਾ ਤੇ ਰਿਟਾਇਰ ਹੋ ਗਏ। ਆਪਣੇ ਪੁਰਾਣੇ ਸਟੋਰ ‘ਤੇ ਸਾਲ 2003 ਵਿੱਚ ਜੇਰੀ ਕੁਝ ਖਰੀਦਣ ਗਈ ਤਾਂ ਉੱਥੇ ਵਿੰਡਫਾਲ ਲਾਟਰੀ ਦਾ ਪਰਚਾ ਮਿਲਿਆ। ਜੇਰੀ ਮੁਤਾਬਕ, ਕਾਲਜ ਸਮੇਂ ਉਹ ਹਿਸਾਬ ਵਿੱਚ ਕਾਫੀ ਚੰਗੇ ਸਨ ਤੇ ਪਰਚਾ ਵੇਖ ਲਾਟਰੀ ਰੌਚਕ ਲੱਗੀ। ਜੇਰੀ ਨੂੰ ਯਕੀਨ ਹੋ ਗਿਆ ਕਿ ਉਹ ਇਸ ਲਾਟਰੀ ਨੂੰ ਲਾਜ਼ਮੀ ਤੌਰ ‘ਤੇ ਜਿੱਤ ਜਾਵੇਗੀ। ਜੇਰੀ ਨੇ ਆਪਣੀ ਪਤਨੀ ਨਾਲ ਲਾਟਰੀ ਖੇਡਣ ਦਾ ਮਨ ਬਣਾ ਲਿਆ।

ਉਨ੍ਹਾਂ ਆਪਣੀ ਇੰਟਰਵਿਊ ਦੌਰਾਨ ਦੱਸਿਆ ਕਿ ਲਾਟਰੀ ਜਿੱਤਣਾ ਸੌਖਾ ਇਸ ਲਈ ਸੀ, ਕਿਉਂਕਿ ਇਸ ਵਿੱਚ 50 ਲੱਖ ਡਾਲਰ ਦੀ ਹੱਦ ਰੱਖੀ ਗਈ ਸੀ। ਜੇਕਰ ਲਾਟਰੀ ਦੇ 50 ਲੱਖ ਡਾਲਰ ਤਕ ਪਹੁੰਚਣ ਲਈ ਸਾਰੇ ਛੇ ਨੰਬਰ ਡਰਾਅ ਦੇ ਨੰਬਰ ਨਾਲ ਮੇਲ ਨਹੀਂ ਖਾਂਦੇ ਤਾਂ ਇਨਾਮ ਦੀ ਰਕਮ ਉਨ੍ਹਾਂ ਵਿੱਚ ਵੰਡ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਪੰਚ, ਚਾਰ ਜਾਂ ਤਿੰਨ ਨੰਬਰ ਡਰਾਅ ਵਾਲੇ ਨੰਬਰ ਨਾਲ ਮੇਲ ਖਾਂਦੇ ਹਨ। 3600 ਡਾਲਰ ਦੀਆਂ ਟਿਕਟਾਂ ਲਾਟਰੀ ਵਿੱਚ ਜੇਰੀ ਨੇ ਪਹਿਲੀ ਵਾਰ ਖਰੀਦੀਆਂ। ਹਿਸਾਬ ਦੀ ਵਰਤੋਂ ਕਰਦਿਆਂ 3600 ਡਾਲਰ ਦੀਆਂ ਟਿਕਟਾਂ ਖਰੀਦੀਆਂ ਤੇ 6300 ਡਾਲਰ ਕਮਾਏ।

ਅਗਲੀ ਵਾਰ ਉਨ੍ਹਾਂ 8000 ਡਾਲਰ ਪਤਨੀ ਦੀ ਮਦਦ ਨਾਲ ਲਾਏ ਤੇ ਬਦਲੇ ਵਿੱਚ ਦੁੱਗਣੀ ਰਕਮ ਕਮਾਈ। ਜੇਰੀ ਤੇ ਮਾਰਜ ਇਸੇ ਤਰ੍ਹਾਂ ਹਜ਼ਾਰਾਂ ਡਾਲਰ ਖ਼ਰਚ ਕਰਕੇ ਲੱਖਾਂ ਡਾਲਰ ਕਮਾਉਣ ਲੱਗੇ। ਇਸੇ ਮੁਨਾਫੇ ਦੀ ਮਦਦ ਨਾਲ ਉਨ੍ਹਾਂ ਨਿਵੇਸ਼ ਕੰਪਨੀ ਖੋਲ੍ਹ ਲਈ। ਇਸ ਵਿੱਚ ਉਹ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪੈਸਾ ਲਵਾਉਂਦੇ ਤੇ ਲਾਟਰੀ ਖੇਡਦੇ ਤੇ ਜਿੱਤਦੇ ਸਨ। ਜੇਰੀ ਨੇ ਇੱਕ ਟੀਵੀ ਸ਼ੋਅ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਲਾਟਰੀ ਨਾਲ ਆਪਣੇ ਛੇ ਬੱਚਿਆਂ, 14 ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਅਤੇ 10 ਪੜਪੋਤੇ-ਪੜਪੋਤੀਆਂ ਤੇ ਪੜਦੋਹਤੇ-ਪੜਦੋਹਤੀਆਂ ਦਾ ਖ਼ਰਚ ਚੱਕਿਆ। ਫਿਰ ਉਹ ਲਾਟਰੀ ਅਚਾਨਕ ਬੰਦ ਹੋ ਗਈ।

ਜੇਰੀ ਤੇ ਮਾਰਜ ਫਿਰ 14 ਘੰਟਿਆਂ ਦਾ ਸਫਰ ਤੈਅ ਕਰ ਕੇ ਮੈਸਾਚਿਊਸੈਟਸ ਜਾਂਦੇ ਤੇ ਉੱਥੇ ਹੋਟਲ ਬੁੱਕ ਕਰਕੇ 10-10 ਘੰਟੇ ਹਿਸਾਬ-ਕਿਤਾਬ ਲਾਉਂਦੇ ਰਹਿੰਦੇ ਤੇ ਪੈਸੇ ਜਿੱਤਦੇ ਸਨ। ਉਨ੍ਹਾਂ ਲਾਟਰੀ ਖੇਡਣੀ ਸਾਲ 2011 ਤੋਂ ਬੰਦ ਕਰ ਦਿੱਤੀ। ਜੇਰੀ ਨੇ ਦੱਸਿਆ ਕਿ ਉਸ ਦੌਰਾਨ ਬੋਸਟਨ ਗਲੋਬ ਅਖ਼ਬਾਰ ਨੂੰ ਇਹ ਪਤਾ ਲੱਗ ਗਿਆ ਕਿ ਕੋਈ ਲਾਟਰੀ ਰਾਹੀਂ ਵੱਡੀ ਰਕਮ ਕਮਾ ਰਿਹਾ ਹੈ। ਇਸ ਬਾਰੇ ਪੁਲਿਸ ਨੇ ਜਾਂਚ ਕੀਤੀ ਪਰ ਕੋਈ ਗ਼ੈਰ ਕਾਨੂੰਨੀ ਕੰਮ ਸਾਹਮਣੇ ਨਹੀਂ ਆਇਆ। ਸੇਲਬੀ ਜੋੜੇ ‘ਤੇ ਹੁਣ ਫ਼ਿਲਮ ਵੀ ਬਣ ਰਹੀ ਹੈ, ਜਿਸ ਦੇ ਸਾਰੇ ਹੱਕ ਬਜ਼ੁਰਗ ਜੋੜਾ ਖਰੀਦ ਰਿਹਾ ਹੈ।

Share this...
Share on Facebook
Facebook
error: Content is protected !!