ਲੱਖਾਂ ਰੁਪਿਆ ਦਾ ਗੋਹਾ ਸਰਕਾਰੀ ਅਫਸਰ ਨੇ ਕੀਤਾ ਚੋਰੀ

ਅਜੀਬੋ-ਗਰੀਬ ਮਾਮਲਾ ਕਰਨਾਟਕ ਦੇ ਬਿਰੂਰ ਤੋਂ ਸਾਹਮਣੇ ਆ ਰਿਹਾ ਹੈ। ਸਰਾਕਰੀ ਅਧਿਕਾਰੀ ਖਿਲਾਫ ਗਾਂ ਦਾ ਗੋਹਾ ਚੋਰੀ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਗੋਹਾ ਚੋਰੀ ਕਰਨ ਦੇ ਮਾਮਲੇ ਵਿੱਚ ਸੁਪਰਵਾਈਜ਼ਰ ਖ਼ਿਲਾਫ਼ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੇ ਮਾਮਲਾ ਦਰਜ ਕਰਵਾਇਆ ਹੈ। ਸੁਪਰਵਾਈਜ਼ਰ ’ਤੇ ਇਲਜ਼ਾਮ ਲਾਇਆ ਗਿਆ ਹੈ ਕਿ ਪਸ਼ੂ ਪਾਲਣ ਵਿਭਾਗ ਨੂੰ ਕਰੀਬ 1.25 ਲੱਖ ਰੁਪਏ ਦਾ ਗੋਹਾ ਚੋਰੀ ਕਰਨ ਕਰਕੇ ਨੁਕਸਾਨ ਹੋਇਆ ਹੈ।

ਪੁਲਿਸ ਮੁਤਾਬਕ ਵਿਭਾਗ ਤੋਂ ਕਰੀਬ 30-40 ਟਰਾਲੀਆਂ ਗੋਹਾ ਗਾਇਬ ਹੋ ਗਿਆ ਹੈ। ਤੁਰੰਤ ਸੁਪਰਵਾਈਜ਼ਰ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਜਿਵੇਂ ਹੀ ਵਿਭਾਗ ਨੂੰ ਇਸ ਬਾਰੇ ਪਤਾ ਲੱਗਾ। ਯਾਦ ਰਹੇ ਕਿ ਗੋਹੇ ਨੂੰ ਕੰਪੈਕਟ ਖਾਦ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਗੋਹੇ ਨਾਲ ਬਣੀ ਖਾਦ ਦੀ ਕਿਸਾਨ ਕਾਫੀ ਮੰਗ ਕਰਦੇ ਹਨ। ਪਸ਼ੂਪਾਲਣ ਵਿਭਾਗ ਦੇ ਸੁਪਰਵਾਈਜ਼ਰ ਨੂੰ ਮਾਮਲਾ ਦਰਜ ਹੋਣ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜਿਸ ਵਿਅਕਤੀ ਦੀ ਜ਼ਮੀਨ ’ਤੇ ਚੋਰੀ ਦਾ ਗੋਹਾ ਮਿਲਿਆ ਹੈ, ਇਸ ਦੇ ਖਿਲਾਫ ਵੀ ਐਈਆਈਆਰ ਦਰਜ ਕੀਤੀ ਗਈ ਹੈ। ਪਸ਼ੂਪਾਲਣ ਵਿਭਾਗ ਨੂੰ ਬਰਾਮਦ ਕੀਤੇ ਚੋਰੀ ਦੇ ਗੋਹੇ ਨੂੰ ਸੌਂਪ ਦਿੱਤਾ ਗਿਆ ਹੈ।

ਪਸ਼ੂ ਪਾਲਣ ਵਿਭਾਗ ਨੱਸਲੀ ਦੁਧਾਰੂ ਪਸ਼ੂਆਂ ਦੀ ਰਜਿਸਟਰੇਸ਼ਨ ਕਰਕੇ ਇਸ ਸਬੰਧੀ ਰਿਕਾਰਡ ਦੀ ਜਾਣਕਾਰੀ ਵਿਭਾਗੀ ਵੈੱਬ ਸਾਈਟ  ਉਤੇ ਆਨ-ਲਾਈਨ ਕਰੇਗਾ। ਜਿਸ ਦੁਆਰਾ ਅਗਾਂਹਵਧੂ ਪਸ਼ੂ ਪਾਲਕ ਸੂਬੇ ਦੇ ਕਿਸੇ ਵੀ ਜਿਲੇ ਅਤੇ ਪਿੰਡਾਂ ਦੇ ਪਸ਼ੂਆਂ ਸਬੰਧੀ ਜਾਣਕਾਰੀ ਅਸਾਨੀ ਨਾਲ ਹਾਂਸਲ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ  ਇਸ ਆਨਲਾਈਨ ਸੇਵਾ ਦੁਆਰਾ ਵਿਸ਼ੇਸ਼ ਰੂਪ ਵਿੱਚ ਮੱਝਾਂ ਅਤੇ ਗਾਂਵਾਂ ਦੀ ਖਰੀਦ ਫਰੋਕਤ ਵਿਚ ਚੋਖਾ ਵਾਧਾ ਹੋਵੇਗਾ ਅਤੇ ਇਹ ਪਸ਼ੂਆਂ ਦੇ ਕਾਰੋਬਾਰ ਕਰਨ ਵਾਲਿਆਂ ਲਈ ਕ੍ਰਾਂਤੀਕਾਰੀ ਸਾਬਿਤ ਹੋਵੇਗਾ।ਉਨਾਂ ਦੱਸਿਆ ਕਿ ਇਸ ਸਬੰਧੀ ਖਾਸ ਸਾਫਟਵੇਅਰ ਤਿਆਰ ਕੀਤਾ ਗਿਆ ਹੈ।

Share this...
Share on Facebook
Facebook
0