ਪੰਜਾਬ ਦੇ ਵੱਖ ਵੱਖ ਇਲਾਕਿਆਂ ਸਮੇਤ ਸਰਹੱਦੀ ਖੇਤਰਾਂ ‘ਚ ਭਾਰੀ ਗੜੇਮਾਰੀ

ਬੀਤੀ ਲੰਘੀ ਰਾਤ ਤੇ ਅੱਜ ਸਵੇਰੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੇ ਸਰਹੱਦੀ ਖੇਤਰਾਂ ਵਿਚ ਮੀਂਹ ਸਮੇਤ ਭਾਰੀ ਗੜੇਮਾਰੀ ਹੋਈ ਹੈ। ਉੱਥੇ ਹੀ, ਫਿਰੋਜ਼ਪੁਰ, ਮੋਗਾ ਤੇ ਬਾਘਾਪੁਰਾਣਾ ਖੇਤਰਾਂ ਵਿਚ ਝਖੜ ਵੀ ਝੂਲਿਆ ਹੈ। ਤੂਫਾਨ, ਮੀਂਹ ਤੇ ਗੜੇਮਾਰੀ ਹੋਣ ਨਾਲ ਫਸਲਾਂ ਨੂੰ ਨੁਕਸਾਨ ਹੋਣ ਦਾ ਡਰ ਪਾਇਆ ਜਾ ਰਿਹਾ ਹੈ। ਕਿਸਾਨਾਂ ਵਿਚ ਸਹਿਮ ਹੈ। ਤਰਨ ਤਾਰਨ ਤੇ ਸਰਹੱਦੀ ਖੇਤਰ ਖੇਮਕਰਨ ਵਿਚ ਭਾਰੀ ਗੜੇਮਾਰੀ ਹੋਈ ਹੈ ਤੇ ਠੰਡ ਨੇ ਜੋਰ ਫੜ ਲਿਆ ਹੈ। ਅੱਜ ਸੂਬੇ ਦੇ ਕੁਝ ਹਿੱਸਿਆਂ ‘ਚ ਖਰਾਬ ਮੌਸਮ ਦੇ ਚਲਦਿਆਂ ਗੜੇ ਪਏ।

ਜਿਸ ਤੋਂ ਬਾਅਦ ਠੰਡ ਵਧ ਗਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ, ਜਿਸ ਕਾਰਨ ਭਾਰੀ ਗੜ੍ਹੇਮਾਰੀ ਅੱਜ ਸਵੇਰੇ ਕਈ ਥਾਵਾਂ ‘ਤੇ ਹੋਈ। ਭਾਰੀ ਗੜ੍ਹੇਮਾਰੀ ਪਟਿਆਲਾ ਦੇ ਰਾਜਪੁਰਾ ਤੇ ਨਾਭਾ ‘ਚ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਨਾਭਾ ‘ਚ ਅਚਾਨਕ ਤੇਜ਼ ਗੜੇਮਾਰੀ ਅੱਜ ਕਰੀਬ ਸਵੇਰੇ 7: 00 ਵਜੇ ਸ਼ੁਰੂ ਹੋ ਗਈ ਉਸ ਦੇ ਬਾਅਦ ਤੇਜ ਮੀਂਹ ਵੀ। ਇਸ ਤੋਂ ਪਹਿਲਾਂ ਪਿਛਲੇ ਕਈ ਦਿਨ ਤੋਂ ਪੈ ਰਹੀ ਠੰਡ ਤੋਂ ਕੁੱਝ ਰਾਹਤ ਮਿਲੀ ਸੀ। ਪਰ ਅੱਜ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ।

ਕਣਕ ਦੀ ਫਸਲ ਨੂੰ ਵਰਖਾ ਕਾਫ਼ੀ ਲਾਭਦਾਇਕ ਹੈ।ਪਰ ਕਣਕ ਦੀ ਫਸਲ ਨੂੰ ਇਸ ਗੜ੍ਹੇਮਾਰੀ ਨਾਲ ਨੁਕਸਾਨ ਹੋਵੇਗਾ। ਮੌਸਮ ਵਿਭਾਗ ਨੇ ਵੀ 2 ਦਿਨ ਪੰਜਾਬ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਭਵਿੱਖਵਾਣੀ ਕੀਤੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਦੀ ਭਵਿੱਖਵਾਣੀ ਸੱਚ ਹੋ ਗਈ। ਖੇਤੀਬਾੜੀ ਵਿਭਾਗ ਦੁਆਰਾ ਜਾਣਕਾਰੀ ਤੋਂ ਬਾਅਦ ਹੀ ਕਿਸਾਨਾਂ ਦਾ ਹੋਇਆ ਨੁਕਸਾਨ ਦੇ ਬਾਰੇ ਵਿੱਚ ਕੁੱਝ ਕਿਹਾ ਜਾ ਸਕਦਾ ਹੈ ਅਜੇ ਨੁਕਸਾਨ ਦੇ ਅੰਕੜਿਆਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਤੇਜ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈ।

Share this...
Share on Facebook
Facebook
error: Content is protected !!