ਅਮਰੀਕਾ ਨੂੰ ਪਈ ਲੱਖਾਂ ਟਰੱਕ ਡ੍ਰਾਇਵਰਾਂ ਦੀ ਲੋੜ

ਵਿਦੇਸ਼ ਜਾਣ ਦਾ ਸੁਪਨਾ ਭਾਰਤ ਵਾਸੀ ਅਕਸਰ ਦੇਖਦੇ ਹਨ। ਪਰ ਉਨ੍ਹਾਂ ਦਾ ਸੁਪਨਾ ਕਈ ਕਾਰਨਾਂ ਕਾਰਨ ਪੂਰਾ ਨਹੀਂ ਹੋ ਪਾਉਂਦਾ। ਅਜਿਹੇ ਵਿਦੇਸ਼ ਜਾਣ ਵਾਲਿਆਂ ਲਈ ਇਕ ਚੰਗੀ ਖਬਰ ਹੈ। ਇਸ ਵੇਲੇ ਡਰਾਈਵਰਾਂ ਦੀ ਥੋੜ ਨਾਲ ਅਮਰੀਕਾ ਦੀ ਟਰੱਕਿੰਗ ਇੰਡਸਟ੍ਰੀ ਜੂਝ ਰਹੀ ਹੈ। ਅਮਰੀਕਾ ਦੀ ਟਰੱਕਿੰਗ ਇੰਡਸਟ੍ਰੀ ਲੋੜਵੰਦ ਤੇ ਹੁਨਰਮੰਦ ਡਰਾਈਵਰਾਂ ਦੀ ਭਾਲ ‘ਚ ਹੈ, ਜਿਨ੍ਹਾਂ ਨੂੰ 1,00,000 ਡਾਲਰ ਸਾਲਾਨਾ ਤੱਕ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦੀਆਂ ਤਨਖਾਹਾਂ ‘ਚ ਵਾਧਾ ਅਮਰੀਕਾ ‘ਚ ਦਿਨੋਂ ਦਿਨ ਡਰਾਈਵਰਾਂ ਦੀ ਵਧ ਰਹੀ ਘਾਟ ਕਰਕੇ ਹੋ ਰਿਹਾ ਹੈ।

bright red truck in industrial yard

ਫੈਡਰਲ ਰਿਜ਼ਰਵ ਦੀ ਬੇਗ ਬੁੱਕ ‘ਚ ਦਰਸਾਇਆ ਗਿਆ ਹੈ ਕਿ ਕਿਵੇਂ ਕਿਸੇ ਖੇਤਰ ‘ਚ ਡਰਾਈਵਰਾਂ ਦੀ ਘਾਟ ਉਨ੍ਹਾਂ ਦੀਆਂ ਤਨਖਾਹਾਂ ‘ਚ ਵਾਧਾ ਕਰਦੀ ਹੈ। ਅਮਰੀਕਾ ਦੀ ਮਲਟੀ-ਮਿਲੀਅਨ ਟਰੱਕਿੰਗ ਤੇ ਲੋਜਿਸਟਿਕ ਕੰਪਨੀ ਜਾਕਟੋ ਡਿਲਵਰੀ ਦੇ ਪ੍ਰਧਾਨ ਬ੍ਰੇਨ ਫੇਲਕੋ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਡਰਾਈਵਰਾਂ ਦੇ ਰੇਟਾਂ ‘ਚ ਵਾਧਾ ਇਸ ਸਾਲ ਦੀ ਸ਼ੁਰੂਆਤ ‘ਚ ਕੀਤੀ ਸੀ ਤੇ ਇਨ੍ਹਾਂ ਰੇਟਾਂ ‘ਚ ਸੋਮਵਾਰ ਨੂੰ ਹੋਰ ਵਾਧਾ ਕੀਤਾ ਗਿਆ ਹੈ। ਫੇਲਕੋ ਨੇ ਕਿਹਾ ਕਿ 6 ਅੰਕਾਂ ਤੋਂ ਵੀ ਵਧ ਤਨਖਾਹ ਡਰਾਈਵਰ ਹੁਨਰ ਦੇ ਹਿਸਾਬ ਨਾਲ ਹਾਸਲ ਕਰ ਸਕਦੇ ਹਨ।

ਪਰ 60,000 ਡਾਲਰ ਤੋਂ 70,000 ਡਾਲਰ ਤੱਕ ਤਨਖਾਹ ਘੱਟ ਅਨੁਭਵ ਜਾਂ ਯੋਗਤਾ ਵਾਲੇ ਡਰਾਈਵਰਾਂ ਨੂੰ ਵੀ ਅਮਰੀਕਾ ‘ਚ ਮਿਲ ਸਕਦੀ ਹੈ। ਅਮਰੀਕਾ ‘ਚ ਆਉਣ ਵਾਲੇ ਦਿਨਾਂ ‘ਚ ਡਰਾਈਵਰਾਂ ਦੀ ਘਾਟ ਹੋਰ ਵਧਣ ਵਾਲੀ ਹੈ। ਟਰੱਕਿੰਗ ਇੰਡਸਟ੍ਰੀ ਨੂੰ ਆਪਣੀ ਲੋੜ ਪੂਰੀ ਕਰਨ ਲਈ 2026 ਤੱਕ 9,00,000 ਡਰਾਈਵਰਾਂ ਜਾਂ ਹਰ ਸਾਲ ਕਰੀਬ 90,000 ਡਰਾਈਵਰਾਂ ਦੀ ਭਰਤੀ ਕਰਨ ਦੀ ਲੋੜ ਹੋਵੇਗੀ। ਸਾਲ 2016 ‘ਚ ਟਰੱਕਿੰਗ ਇੰਡਸਟ੍ਰੀ ‘ਚ ਡਰਾਈਵਰਾਂ ਦੀ ਘਾਟ 36,000 ਦੇ ਨੇੜੇ ਸੀ ਤੇ ਸਾਲ 2018 ‘ਚ ਇਹ ਘਾਟ ਵਧ ਕੇ 63,000 ‘ਤੇ ਪਹੁੰਚ ਗਈ। ਉਮੀਦ ਜਤਾਈ ਜਾ ਰਹੀ ਹੈ ਇਹ ਘਾਟ 2026 ਤੱਕ 1,74,000 ਤੱਕ ਪਹੁੰਚ ਜਾਵੇਗੀ।

Share this...
Share on Facebook
Facebook
0