ਕਿਸਾਨਾਂ ਦੀਆਂ ਬਰਫਬਾਰੀ ਕਾਰਨ ਫਿਰ ਵੱਧ ਸਕਦੀਆਂ ਹਨ ਮੁਸ਼ਕਿਲਾਂ

ਇੱਕ ਵਾਰ ਫੇਰ ਬਾਰਸ਼ ਤੇ ਗੜ੍ਹੇਮਾਰੀ ਦੀ ਸੰਭਾਵਨਾ ਐਨਸੀਆਰ ਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਜਤਾਈ ਗਈ ਹੈ। ਪੰਜਾਬ ਤੇ ਹਰਿਆਣਾ ਵਿੱਚ ਵੀ ਮੌਸਮ ਵਿਗੜਣ ਦੀ ਸੰਭਵਾਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਦਿੱਲੀ ਸਮੇਤ ਉੱਤਰੀ ਭਾਰਤ ‘ਚ 13-14 ਫਰਵਰੀ ਨੂੰ ਮੀਂਹ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦਿਨ ਗੜ੍ਹੇਮਾਰੀ ਹੋਵੇਗੀ। ਵਿਭਾਗ ਮੁਤਾਬਕ 16 ਨੂੰ ਮੌਸਮ ਸਾਫ ਹੋ ਜਾਵੇਗਾ ਪਰ 15 ਨੂੰ ਵੀ ਗੜ੍ਹੇਮਾਰੀ ਹੋ ਸਕਦੀ ਹੈ।

ਇਸ ਨਾਲ ਠੰਢ ‘ਚ ਵਾਧਾ ਹੋ ਜਾਵੇਗਾ। ਪੰਜਾਬ ਤੇ ਹਰਿਆਣਾ ਵਿੱਚ ਵੀ ਗੜ੍ਹੇਮਾਰੀ ਨਾਲ ਫਸਲਾਂ ਦੀ ਨੁਕਸਾਨ ਹੋਇਆ ਸੀ। ਗੜ੍ਹੇਮਾਰੀ ਕਰਕੇ ਕਿਸਾਨਾਂ ਦੀ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਕਈ ਥਾਂਵਾਂ ‘ਤੇ ਕੱਚੇ ਮਕਾਨ ਵੀ ਡਿੱਗ ਗਏ ਸੀ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।ਇਸ ਤੋਂ ਪਹਿਲਾਂ 7 ਫਰਵਰੀ ਨੂੰ ਦਿੱਲੀ ‘ਚ ਗੜ੍ਹੇਮਾਰੀ ਹੋਈ। ਇਸ ਕਾਰਨ ਦਿੱਲੀ ਦੀਆਂ ਸੜਕਾਂ ਚਿੱਟੀਆਂ ਹੋ ਗਈਆਂ ਸੀ। ਮੌਸਮ ਵਿਭਾਗ ਦੇ ਮੁਖੀ ਮ੍ਰਿਤਯੂੰਜੈ ਮਹਾਪਾਤਰਾ ਮੁਤਾਬਕ ਦਿੱਲੀ ਐਨਸੀਆਰ ‘ਚ ਇਹ ਗੜ੍ਹੇਮਾਰੀ ਵੈਸਟਰਨ ਡਿਸਟਰਬੈਂਸ ਕਰਕੇ ਹੋਈ ਸੀ। ਉਂਝ ਇਸ ਦਾ ਮੁੱਖ ਕਾਰਨ ਪਹਾੜਾਂ ‘ਤੇ ਹੋਣ ਵਾਲੀ ਬਰਫਬਾਰੀ ਵੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕਰਦੇ ਹੋਏ ਮਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਫਸਲਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਆਖਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਅਨੁਸਾਰ ਭਾਵੇਂ ਕਣਕ ਦੀ ਫਸਲ ਲਈ ਇਹ ਮੀਂਹ ਲਾਭਦਾਇਕ ਹੈ ਪਰ ਗੜ੍ਹੇਮਾਰੀ ਕਾਰਨ ਹੋਏ ਸੰਭਾਵਤ ਨੁਕਸਾਨ ਦਾ ਅਨੁਮਾਨ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਮਾਲ ਵਿਭਾਗ ਦੇ ਸਟਾਫ ਵਲੋਂ ਕੀਤਾ ਜਾਵੇਗਾ।

Share this...
Share on Facebook
Facebook
0