ਪੁਲਵਾਮਾ ਵਿੱਚ ਜਵਾਨਾਂ ਤੇ ਹੋਏ ਹਮਲੇ ਦਾ ਵੀਡੀਓ ਆਇਆ ਸਾਹਮਣੇ

ਸ਼ਹੀਦ ਹੋਏ 40 ਸੀ.ਆਰ.ਪੀ.ਐੱਫ. ਜਵਾਨਾਂ ਦੇ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡਾਂ-ਘਰਾਂ ਵੱਲ ਭੇਜ ਦਿੱਤੇ ਗਏ ਹਨ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਹਮਲੇ ਦੀ ਲਪੇਟ ‘ਚ ਆਏ ਜਵਾਨਾਂ ਦੇ ਸਰੀਰ ਦਾ ਉਹ ਹਾਲ ਹੋ ਚੁਕਿਆ ਹੈ, ਜਿਸ ਨੂੰ ਦੱਸ ਪਾਉਣਾ ਮੁਸ਼ਕਲ ਹੈ। ਇਨ੍ਹਾਂ ਦੀ ਪਛਾਣ ਕਰਨਾ ਸੀ.ਆਰ.ਪੀ.ਐੱਫ. ਜਵਾਨਾਂ ਲਈ ਮ੍ਰਿਤਕ ਦੇਹਾਂ ਦਾ ਹਾਲ ਦੇਖ ਕੇ ਬੇਹੱਦ ਮੁਸ਼ਕਲ ਸੀ। ਮ੍ਰਿਤਕ ਦੇਹਾਂ ਦੀ ਹਾਲਤ ਲਗਭਗ 200 ਕਿਲੋ ਵਿਸਫੋਟਕ ਦਾ ਇਸਤੇਮਾਲ ਕਰ ਕੇ ਕੀਤੇ ਗਏ ਇਸ ਆਤਮਘਾਤੀ ਹਮਲੇ ਤੋਂ ਬਾਅਦ ਬੇਹੱਦ ਬੁਰੀ ਹੋ ਗਈ ਸੀ।

ਜਵਾਨਾਂ ਦੇ ਬੈਗ ਕਿਤੇ ਹੋਰ ਸਨ ਤਾਂ ਉਨ੍ਹਾਂ ਦੀਆਂ ਟੋਪੀਆਂ ਕਿਤੇ ਹੋਰ ਬਿਖਰੀਆਂ ਹੋਈਆਂ ਸਨ। ਕਿਤੇ ਹੱਥ ਪਿਆ ਹੋਇਆ ਸੀ ਤਾਂ ਕਿਤੇ ਸਰੀਰ ਦਾ ਦੂਜਾ ਹਿੱਸਾ ਬਿਖਰਿਆ ਹੋਇਆ ਸੀ। ਹਮਲੇ ਦੇ ਤੁਰੰਤ ਬਾਅਦ ਇਹ ਇਲਾਕਾ ਯੁੱਧ ਭੂਮੀ ਵਰਗਾ ਲੱਗਾ ਰਿਹਾ ਸੀ। ਇਨ੍ਹਾਂ ਦੀ ਪਛਾਣ ਦਾ ਕੰਮ ਸਰੀਰ ਦੇ ਇਨ੍ਹਾਂ ਹਿੱਸਿਆਂ ਅਤੇ ਸਾਮਾਨਾਂ ਨੂੰ ਇਕੱਠਾ ਕਰਨ ਤੋਂ ਬਾਅਦ ਸ਼ੁਰੂ ਹੋਇਆ। ਇਕ ਨਿਊਜ਼ ਏਜੰਸੀ ਅਨੁਸਾਰ ਇਸ ਕੰਮ ‘ਚ ਜਵਾਨਾਂ ਦੇ ਆਧਾਰ ਕਾਰਡ, ਆਈ.ਡੀ. ਕਾਰਡ ਅਤੇ ਕੁਝ ਹੋਰ ਸਾਮਾਨਾਂ ਨਾਲ ਵੱਡੀ ਮਦਦ ਮਿਲੀ। ਗਲੇ ‘ਚ ਲਿਪਟੇ ਉਨ੍ਹਾਂ ਦੇ ਆਈ.ਡੀ. ਕਾਰਡ ਨਾਲ ਕੁਝ ਜਵਾਨਾਂ ਦੀ ਪਛਾਣ ਹੋ ਗਈ। ਕੁਝ ਜਵਾਨ ਆਪਣਾ ਪੈਨ ਕਾਰਡ ਨਾਲ ਲੈ ਕੇ ਜਾ ਰਹੇ ਸਨ, ਇਸ ਦੇ ਆਧਾਰ ‘ਤੇ ਉਨ੍ਹਾਂ ਦੀ ਪਛਾਣ ਹੋ ਸਕੀ।

ਕੁਝ ਮਾਮਲੇ ਸ਼ਹੀਦਾਂ ਦੀ ਪਛਾਣ ਦੇ ਤਾਂ ਬੇਹੱਦ ਦਰਦ ਭਰੇ ਹਨ। ਘਰ ਜਾਣ ਲਈ ਛੁੱਟੀ ਦੀ ਕਈ ਜਵਾਨ ਅਰਜ਼ੀ ਲਿਖ ਕੇ ਆਏ ਸਨ। ਇਸ ਅਰਜ਼ੀ ਨੂੰ ਉਹ ਆਪਣੇ ਬੈਗ ‘ਚ ਜਾਂ ਜੇਬ ‘ਚ ਰੱਖੇ ਹੋਏ ਸਨ, ਇਸ ਦੇ ਆਧਾਰ ‘ਤੇ ਉਨ੍ਹਾਂ ਨੂੰ ਪਛਾਣਿਆ ਜਾ ਸਕਿਆ। ਇਸ ਧਮਾਕੇ ‘ਚ ਕਈ ਜਵਾਨਾਂ ਦੇ ਬੈਗ ਉਨ੍ਹਾਂ ਤੋਂ ਵੱਖ ਹੋ ਗਏ ਸਨ। ਅਜਿਹੇ ‘ਚ ਇਨ੍ਹਾਂ ਦੀ ਪਛਾਣ ਉਨ੍ਹਾਂ ਦੇ ਗੁੱਟ ਨਾਲ ਬੱਝੀਆਂ ਘੜੀਆਂ ਨਾਲ ਹੋਈ। ਹਮਲੇ ‘ਚ ਬਚੇ ਉਨ੍ਹਾਂ ਦੇ ਸਾਥੀਆਂ ਨੇ ਇਹ ਘੜੀਆਂ ਪਛਾਣੀ। ਕਈ ਜਵਾਨ ਆਪਣੀ ਜੇਬ ‘ਚ ਪਰਸ ਲੈ ਕੇ ਜਾ ਰਹੇ ਸਨ। ਉਨ੍ਹਾਂ ਦੀ ਪਛਾਣ ਦਾ ਇਹ ਪਰਸ ਆਧਾਰ ਬਣੇ। ਕੁਝ ਸ਼ਹੀਦਾਂ ਦੀ ਪਛਾਣ ‘ਚ ਇਨ੍ਹਾਂ ਕਈ ਕੋਸ਼ਿਸ਼ ਤੋਂ ਬਾਅਦ ਵੀ ਬੇਹੱਦ ਪਰੇਸ਼ਾਨੀ ਹੋਈ। ਇਨ੍ਹਾਂ ਦੀ ਪਛਾਣ ਲਈ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ।

Share this...
Share on Facebook
Facebook
error: Content is protected !!