ਰਵੀ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਬਿਲਕੁਲ ਸਹੀ

ਜਿੱਥੇ ਨਵਜੋਤ ਸਿੰਘ ਸਿੱਧੂ ਵਲੋਂ ਦਿਤੇ ਗਏ ਬਿਆਨ ‘ਤੇ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਵਿਵਾਦ ਛਿੜਿਆ ਹੋਇਆ ਹੈ ਅਤੇ ਸਿੱਧੂ ਨੂੰ ਕੈਬਨਿਟ ਵਿਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਨਵਜੋਤ ਸਿੱਧੂ ਦੇ ਹੱਕ ਵਿਚ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਹਾਅ ਦਾ ਨਾਅਰਾ ਮਾਰਿਆ ਹੈ। ਰਵੀ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਉਹ ਕਦੇ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਏ ਪਰ ਨਵਜੋਤ ਸਿੰਘ ਸਿੱਧੂ ਵਲੋਂ ਪੁਲਵਾਮਾ ਹਮਲੇ ਸਬੰਧੀ ਦਿਤਾ ਗਿਆ ਬਿਆਨ ਸਹੀ ਹੈ ਅਤੇ ਉਹ ਸਿੱਧੂ ਦੇ ਬਿਆਨ ਨਾਲ ਸਹਿਮਤ ਹਨ।

ਉਨ੍ਹਾਂ ਆਖਿਆ ਕਿ ਇਹ ਸਹੀ ਹੈ ਕਿ ਕਿਸੇ ਸਮੁੱਚੇ ਰਾਸ਼ਟਰ ਨੂੰ ਕਿਸੇ ਘਟਨਾ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਫੇਸਬੁੱਕ ‘ਤੇ ਇਹ ਵੀ ਲਿਖਿਆ ਕਿ ਮੈਂ ਅਕਸਰ ਹੀ ਪੜ੍ਹਿਆ ਹੈ ਕਿ ”1984 ਦੀ ਸਿੱਖ ਨਸਲਕੁਸ਼ੀ ਲਈ ਸਮੁੱਚੇ ਦੇਸ਼ ਨੂੰ ਦੋਸ਼ ਨਹੀਂ ਦਿਤਾ ਜਾ ਸਕਦਾ” ਪਰ ਉਹੀ ਲੋਕ ਕੁਝ ਲੋਕਾਂ ਵਲੋਂ ਕੀਤੇ ਅਤਿਵਾਦੀ ਹਮਲੇ ਲਈ ਸਾਰੇ ਪਾਕਿਸਤਾਨ ਨੂੰ ਦੋਸ਼ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤਕ ਅਤੇ ਕੂਟਨੀਤਕ ਹੱਲ ਲੱਭਣਾ ਚਾਹੀਦਾ ਹੈ, ਨਾ ਕਿ ਦੋਵੇਂ ਪਾਸਿਆਂ ਵਲੋਂ ਹਮਲੇ ਤੋਂ ਬਾਅਦ ਬਦਲਾ ਲੈਣ ਦੀ ਗੱਲ ਕਰਨੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਬੇਕਸੂਰ ਜਾਨਾਂ ਗਵਾ ਚੁੱਕੇ ਹਨ, ਭਾਰਤੀ ਅਤੇ ਪਾਕਿਸਤਾਨੀ ਸਿਆਸਤਦਾਨਾਂ ਨੂੰ ਹਊਮੈ ਦਾ ਤਿਆਗ ਕਰਕੇ ਸ਼ਾਂਤੀ ਯਤਨ ਕਰਨੇ ਚਾਹੀਦੇ ਹਨ। ਰਵੀ ਸਿੰਘ ਨੇ ਕਿਹਾ ਕਿ ਕਸ਼ਮੀਰ ਵਿਚ 36 ਸਿੱਖਾਂ ਦਾ ਕਤਲੇਆਮ ਸੰਨ 2000 ਵਿਚ ਹੋਇਆ, ਉਹ ਗੰਦੀ ਰਾਜਨੀਤੀ ਦੇ ਪੀੜਤ ਸਨ। ਪੂਰੀ ਦੁਨੀਆ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਬਹੁੜਨ ਵਾਲੀ ‘ਖਾਲਸਾ ਏਡ’ ਸੰਸਥਾ ਦੇ ਸੀ. ਈ. ਓ. ਅਤੇ ਸੰਸਥਾਪਕ ਰਵੀ ਸਿੰਘ ਸਿੱਖ ਵਿਰਾਸਤ ਮਹੀਨੇ ਦੇ ਜਸ਼ਨਾਂ ਲਈ ਕੈਨੇਡਾ ਦੇ ਓਟਾਵਾ ਵਿਖੇ ਮੌਜੂਦ ਹਨ। ਇੱਥੇ ਉਨ੍ਹਾਂ ਨੇ ਚਿੱਤਰਕਾਰ ਜੱਸ ਕੌਰ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਵਿਚ ਹਿੱਸਾ ਲਿਆ ਅਤੇ ਸੰਗਤ ਦੇ ਰੂ-ਬ-ਰੂ ਹੋਏ।

Share this...
Share on Facebook
Facebook
error: Content is protected !!