ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਲਾਇਆ ਆਪਣਾ ਪਹਿਲਾ ਅਖਾੜਾ

ਮੁੱਖ ਮੰਤਰੀ ਨੇ ਆਪਣਾ ਪਹਿਲਾ ਅਖਾੜਾ ਜੰਮੂ ਦੇ ਵਿੱਚ ਲਾਇਆ ਜਿਸ ਵਿੱਚ ਓਹਨਾ ਕਾਫੀ ਟੀਮ ਦਿਤਾ ਗਿਆ। ਇਸ ਅਖਾੜੇ ਵਿੱਚ ਮੁੱਖ ਮੰਤਰੀ ਦੇ ਨਾਲ ਸੋਨੀ ਮਾਨ ਵੀ ਸੀ। ਅਖਾੜੇ ਵਿੱਚ ਮੁੱਖ ਮੰਤਰੀ ਨੇ ਆਪਣੀ ਜ਼ਿੰਦਗੀ ਦੇ ਕੁਝ ਖਾਸ ਪਲ ਅਤੇ ਗੱਲਾਂ ਦੱਸੀਆਂ। ਉਸਨੇ ਅਖਾੜੇ ਵਿੱਚ ਕੁਝ ਗੀਤ ਵੀ ਸੁਣਾਏ ਅਤੇ ਆਪਣੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਧਮਕ ਬੇਸ ਦੇ ਨਾਮ ਨਾਲ ਜਾਣਿਆ ਜਾਂਦਾ ਧਰਮਪ੍ਰੀਤ ਅੱਜ ਕੱਲ੍ਹ ਪੂਰੀ ਚਰਚਾ ‘ਚ ਹੈ। ਅੱਜ ਮੁਖ ਮੰਤਰੀ ਦਾ ਬੱਚਾ-ਬੱਚਾ ਫੈਨ ਹੈ।

ਮੁੱਖ ਮੰਤਰੀ ਜਿਸ ਨੇ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਧਮਕ ਬੇਸ ਮੁਖ ਮੰਤਰੀ ਦੇ ਨਾਮ ਨਾਲ ਪ੍ਰਸਿੱਧੀ ਖੱਟਣ ਵਾਲਾ ਨੌਜਵਾਨ ਅੱਜ ਦੁਨੀਆਂ ਭਰ ‘ਚ ਮਸ਼ਹੂਰ ਹੈ। ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ 15 ਸਾਲ ਦਾ ਇਹ ਸਿੱਖ ਬੱਚਾ ਅੱਜ ਸਟਾਰ ਬਣ ਗਿਆ। ਇਸ ਦਾਨ ਧਰਮਪ੍ਰੀਤ ਹੈ ਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ।

ਧਰਮਪ੍ਰੀਤ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਲਈ ਸੀ। ਉਥੇ ਹੀ ਧਰਮਪ੍ਰੀਤ ਦੇ ਮਾਪਿਆਂ ਨੇ ਵੱਡਾ ਬਿਆਨ ਦੇ ਕੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਗਾਣੇ ਹੀ ਗਾਵੇਗਾ। ਧਮਕ ਬੇਸ ਵਾਲਾ ਮੁੱਖ ਮੰਤਰੀ ਆਪਣਾ ਨਵਾਂ ਗੀਤ ‘ਡੇਵਿਲ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਸੋਨੀ ਮਾਨ ਨੇ ਗਾਇਆ ਹੈ ਜਦੋਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਇਸ ਗਾਣੇ ਵਿੱਚ ਰੈਪ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇੱਕ ਵਾਰ ਫਿਰ ਮੁਖ ਮੰਤਰੀ ਨੇ ਧਮਕ ਪਾ ਦਿੱਤੀ ਹੈ। ਦੱਸਣਯੋਗ ਹਾਕੀ ਧਰਮਪ੍ਰੀਤ ਦੇ ਪਹਿਲੇ ਗਾਣੇ ਨੂੰ ਪਿਆਰ ਮਿਲਣ ਤੋਂ ਬਾਅਦ ਹੁਣ ਉਹ ਜਲਦੀ ਇੱਕ ਤੋਂ ਬਾਅਦ ਇੱਕ ਨਵੇਂ ਗਾਣੇ ਲੈ ਕੇ ਆ ਰਿਹਾ ਹੈ।

Share this...
Share on Facebook
Facebook
error: Content is protected !!