ਧਮਕ ਬੇਸ ਵਾਲੇ ਧਰਮਪ੍ਰੀਤ ਦੀ ਨਹੀਂ ਪੈ ਰਹੀ ਕੋਈ ਕੋਠੀ

ਸਟਾਰ ਬਣੇ ਮੁੱਖਮੰਤਰੀ ਨੇ ਜਿੱਥੇ ਥੋੜੇ ਹੀ ਸਮੇਂ ਦੇ ਵਿੱਚ ਵਾਹ-ਵਾਹ ਖੱਟੀ ਹੈ, ੳੱਥੇ ਹੀ ਉਹਨਾਂ ਨੇ ਆਪਣੇ ਘਰ ਦਾ ਨੀਂਹ ਪੱਥਰ ਅੱਜ ਰੱਖ ਦਿੱਤਾ ਹੈ, ਜਿਸ ਦੀ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਸ਼ੇਅਰ ਕੀਤੀ ਹੈ, ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਬਣਾੳੇਣ ‘ਚ ਰਣਵੀਰ ਬਾਠ, ਸਾਨੂੰ ਬਾਠ, ਮੋਨੂੰ ਬਾਠ ਤੇ ਸਿੰਗਰ ਸੋਨੀ ਮਾਨ ਕਰ ਰਹੇ ਹਨ, ਮੁੱਖਮੰਤਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ,

ਮੁੱਖ ਮੰਤਰੀ ਦੁਆਰਾ ਗਾਇਆ ਗੀਤ ਧਮਕ ਬੇਸ ਤੇ ਡੈਬਿਲ ਜੋ ਕਿ ਯੂਟਿੳੂਬ ਤੇ ਟ੍ਰੈਡਿੰਗ ‘ਚ ਰਹੇ ਹਨ, ਤੇ ਲੋਕਾਂ ਵਾਲੋਂ ਉਹਨਾਂ ਨੂੰ ਭਰਮਾਂ ਹੰਗੂਰਾ ਦਿੱਤਾ ਹੈ। ਜਦੋਂ ਮੁੱਖਮੰਤਰੀ ਦੇ ਗੀਤ ਤੇ ਵੀਡਿਓ ਆਈ ਸੀ ਤਾਂ ਕੁਝ ਲੋਕਾਂ ਨੇ ਇਹ ਕਿਹਾ ਸੀ ਕਿ ਜਿਹਨਾਂ ਨਾਲ ਮੁੱਖਮੰਤਰੀ ਰਹਿ ਰਿਹਾ ਹੈ, ਉਹ ਸਿਰਫ ਉਸ ਨੂੰ ਵਰਤ ਰਹੇ ਹਨ। ਪਰ ਅੱਜ ਉਹਨਾਂ ਲੋਕਾਂ ਦਾ ਮੂੰਹ ਬੰਦ ਹੋ ਗਿਆ, ਕਹਿਣ ਦੀ ਗੱਲ ਹੈ ਕਿ ਮੁੱਖਮੰਤਰੀ ਦੇ ਦਿਨ ਫਿਰਨ ਲੱਗ ਪਏ ਹਨ। ਧਮਕ ਬੇਸ ਵਾਲਾ ਮੁੱਖ ਮੰਤਰੀ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ।

ਧਰਮਪ੍ਰੀਤ ਉਰਫ਼ ਮੁੱਖ ਮੰਤਰੀ ਨੇ ਆਪਣਾ ਇਕ ਗੀਤ ਸੋਨੀ ਮਾਨ ਨਾਲ ਰਿਲੀਜ਼ ਕੀਤਾ। ਜਿਸ ਵਿਚ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣਾ ਰੇਪ ਦਿੱਤਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗੀਤ ਕਿਸ ਦੀ ਫ਼ੈਨ ਫੋਲੋਵਿੰਗ ਕਰਕੇ ਚਰਚਾ ਦੇ ਵਿਚ ਹੈ? ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਕ ਵਾਰ ਫਿਰ ਮੁੱਖ ਮੰਤਰੀ ਨੇ ਧਮਕ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ। ਜਿਹੜਾ ਪਹਿਲਾਂ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।

Share this...
Share on Facebook
Facebook
error: Content is protected !!